ਧੂੰਏ ਦੀ ਕਾਲੀ ਚਾਦਰ ਵਿੱਚ ਲਿਪਟਿਆ ਭਦੌੜ, ਵਾਸੀ ਪਰੇਸ਼ਾਨ

ss1

ਧੂੰਏ ਦੀ ਕਾਲੀ ਚਾਦਰ ਵਿੱਚ ਲਿਪਟਿਆ ਭਦੌੜ, ਵਾਸੀ ਪਰੇਸ਼ਾਨ
ਸਿਹਤ ਮਾਹਿਰਾਂ ਨੇ ਬੀਮਾਰੀਆਂ ਤੋਂ ਬਚਣ ਲਈ ਦਿੱਤੀ ਮੂੰਹ ਸਿਰ ਢੱਕ ਕੇ ਰੱਖਣ ਦੀ ਸਲਾਹ

vikrant-bansalਭਦੌੜ 03 ਨਵੰਬਰ (ਵਿਕਰਾਂਤ ਬਾਂਸਲ) ਧੂੰਏ ਦੀ ਕਾਲੀ ਚਾਦਰ ਵਿੱਚ ਲਿਪਟੇ ਸ਼ਹਿਰ ਭਦੌੜ ‘ਤੇ ਛਾਈ ਧੂੰਏ ਦੀ ਕਾਲੀ ਬੱਦਲਵਾਈ ਨੇ ਲੋਕਾਂ ਦਾ ਜੀਣਾ ਮੁਹਾਲ ਕਰਕੇ ਰੱਖ ਦਿੱਤਾ ਹੈ, ਸ਼ਹਿਰ ਵਿੱਚ ਚਾਰੇ ਪਾਸੇ ਧੂੰਆਂ-ਧੂੰਆਂ ਛਾਇਆ ਹੋਇਆ ਹੈ, ਇਸ ਧੂੰਏ ਕਾਰਨ ਸ਼ਹਿਰ ਵਾਸੀਆਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਅਤੇ ਅੱਖਾਂ ਵਿੱਚ ਵੱਖਰੀ ਤਰਾਂ ਦੀ ਜਲਣ ਹੋ ਰਹੀ ਹੈ, ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੋਣ ਦੇ ਨਾਲ-ਨਾਲ ਲੰਘੀ ਦਿਵਾਲੀ ‘ਤੇ ਲੋਕਾਂ ਵੱਲੋਂ ਚਲਾਏ ਗਏ ਪਟਾਕਿਆਂ ਦਾ ਇਹ ਧੂੰਆ ਇਸਦਾ ਪ੍ਰਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਲਈ ਇਹ ਧੂੰਆਂ ਆਫ਼ਤ ਬਣਿਆ ਹੋਇਆ ਹੋਣ ਕਰਕੇ ਸੜਕ ਉਪਰ ਚੱਲਣ ਵਾਲੇ ਰਾਹਗੀਰਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚਾਰੇ ਪਾਸੇ ਛਾਏ ਕਾਲੇ ਧੂੰਏ ਦੇ ਬੱਦਲਾਂ ਕਾਰਨ ਲੋਕਾਂ ਨੂੰ ਆਪਣੇ ਵਹੀਕਲ ਦੀ ਦਿਨੇ ਹੀ ਲਾਈਟ ਜਗਾ ਕੇ ਰਸਤਾ ਪਾਸ ਕਰਨਾ ਪੈ ਰਿਹਾ ਹੈ, ਜਿਸ ਕਰਕੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਹੋਰ ਵੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਉੱਧਰ ਦੂਜੇ ਪਾਸੇ ਸਿਹਤ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਸਮਾਨ ‘ਤੇ ਛਾਇਆ ਇਹ ਧੂੰਆ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਮੂੰਹ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਧੂੰਏ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਲਾ ਪ੍ਰਸ਼ਾਸ਼ਨ ਵੱਲੋਂ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹੋਏ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਹੁਕਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਧੂੰਏ ਨਾਲ ਜਿੱਥੇ ਵਾਤਾਵਰਣ ਤਾਂ ਪ੍ਰਦੂਸ਼ਿਤ ਹੋ ਹੀ ਰਿਹਾ ਹੈ ਉੱਥੇ ਹੀ ਲੋਕ ਵੀ ਬਿਮਾਰੀਆਂ ਦੀ ਚਪੇਟ ਚ ਆ ਰਹੇ ਹਨ, ਜਿਸ ਕਰਕੇ ਪ੍ਰਸ਼ਾਸ਼ਨ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

Share Button

Leave a Reply

Your email address will not be published. Required fields are marked *