ਧੂਏ ਨਾਲ ਨਿਕਲਦੀਆਂ ਗੈਸਾਂ ਕਰਦੀਆ ਨੇ ਮਾਰੂ ਅਸਰ

ss1

ਧੂਏ ਨਾਲ ਨਿਕਲਦੀਆਂ ਗੈਸਾਂ ਕਰਦੀਆ ਨੇ ਮਾਰੂ ਅਸਰ

ਬਰੇਟਾ (ਰੀਤਵਾਲ) ਝੋਨੇ ਦੀ ਫਸਲ ਦੀ ਕਟਾਈ ਤੋਂ ਬਆਦ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਲੋਕਾਂ ਨੂੰ ਅੱਖਾਂ ਚ ਜਲਨ,ਖਾਂਸੀ ਤੇ ਸਾਹ ਲੈਣ ਚ ਔਖਾਈ ਮਹਿਸੂਸ ਹੋ ਰਹੀ ਹੈ । ਡਾ: ਜਸਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਜ਼ਹਿਰੀਲੇ ਧੂਏ ਨਾਲ ਦਿਲ ਦੇ ਰੋਗੀਆਂ ਨੂੰ ਗੰਭੀਰ ਹਲਾਤਾਂ ਵਿੱਚੋਂ ਲੰਘਣਾ ਪੈਦਾ ਹੈ । ਕਿਉਂਕੀ ਪਰਾਲੀ ਨੂੰ ਅੱਗ ਲਗਾਉਣ ਨਾਲ ਉਸਦੇ ਧੂਏ ਵਿੱਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਰਿਆਂ ਤੇ ਬਹੁਤ ਮਾੜਾ ਅਸਰ ਕਰ ਰਹੀਆ ਹਨ ।ਉਨਾਂ੍ਹ ਕਿਸਾਨਾਂ ਨੂੰ ਕਿਹਾ ਕਿ ਉਹ ਜਲਦੀ ਇਸ ਦਾ ਬਦਲ ਤਰਾਸ਼ਣ ਕਿਉਂਕੀ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਜਾ ਰਹੀ ਹੈ ਅਤੇ ਹਰ ਸਾਲ ਐਕਸੀਡੈਂਟ ਹੋਣ ਨਾਲ ਕੀਮਤੀ ਜਾਨਾਂ ਜਾ ਰਹੀਆ ਹਨ ।ਉਨਾਂ੍ਹ ਕਿਹਾ ਕਿ ਚਾਰ ਵਜੇ ਤੋਂ ਬਆਦ ਪਰਾਲੀ ਨੂੰ ਅੱਗ ਲਗਾਉਣ ਕਰਕੇ ਅਸਮਾਨ ਧੂਏ ਨਾਲ ਕਾਲਾ ਹੋ ਜਾਦਾ ਹੈ ।ਪ੍ਰਸ਼ਾਸਨ ਨੂੰ ਵੀ ਆਪਣੀ ਕੁੰਭਕਰਨੀ ਨੀਂਦ ਚੌ ਉਠਕੇ ਇਸ ਪ੍ਰਤੀ ਸਖਤ ਹੋਣ ਦੀ ਜਰੂਰਤ ਹੈ । ਕਿਉਂਕੀ ਹਰ ਸਾਲ ਉਨਾਂ੍ਹ ਦੀ ਖਾਨਾਪੂਰਤੀ ਸਿਰਫ ਅਖਬਾਰਾਂ, ਟੀਵੀਆਂ ਦੀਆ ਸੁਰਖੀਆ ਬਣ ਕੇ ਰਹਿ ਜਾਦੀਆ ਹਨ ।

Share Button

Leave a Reply

Your email address will not be published. Required fields are marked *