ਧੀ ਦੀ ਉਡਾਰੀ

ਮੈਂ ਆਪ ਨਾ ਮੁੱਖ ਤੋਂ ਬੋਲਦਾ, ਇਹ ਕਹਿਣ ਮੇਰੇ ਅਲਫਾਜ,
ਦਿਨ ਦੇ ਏ ਭਰੇ ਉਜਲੇ ਵਿੱਚ, ਜਿਓ ਹੋਈ ਕਾਲੀ ਰਾਤ।

ਵਿੱਚ ਜਮਾਨੇ ਸੋਚਦੇ, ਲੱਗੀ ਹੋਈ ਸੀ ਜੰਗ,
ਹਨ੍ਹੇਰੇ ਭਰੇ ਰਾਤੀ ਧੀਆਂ ਨੂੰ, ਮਿਲੀ ਹੈ ਇੱਕ ਤਰੰਗ।

ਵਿਦਿਆ ਦਾ ਚਾਨਣ ਹੋ ਗਿਆ, ਧੀਆਂ ਵੀ ਸਨਮਾਣ ਪਾਉਂਦੀਆਂ ਨੇ,
ਬਣਕੇ ਕਲਪਨਾ ਚਾਵਲਾ, ਅੰਬਰੀ ਉਡਾਰੀ ਲਾਉਂਦੀਆਂ ਨੇ।

ਮਾਪਿਆ ਦੇ ਸਿਰ ਤੇ ਬੋਝ ਨਹੀਂ, ਤਾਜ ਇਹ ਸਿਰ ਦਾ ਬਣਦੀਆਂ ਨੇ,
ਉੱਚਾ ਨਾ ਦਰਜਾ ਪੁੱਤਰ ਦਾ, ਇਹ ਆਣ ਬਰਾਬਰ ਖੜ੍ਹਦੀਆਂ ਨੇ।

ਦੇਸ਼-ਭਗਤੀ ਦੇ ਪਿਆਰ ਚ, ਇਹ ਆਪਣਾ ਜੋਰ ਦਿਖਾਉਂਦੀਆਂ ਨੇ,
ਕਾਸੀ, ਗੋਲਡ ਮੈਡਲ ਲੈ ਕੇ, ਇਹ ਦੇਸ਼ ਦਾ ਨਾ ਚਮਕਾਉਂਦੀਆਂ ਨੇ।

‘ਟਿੰਕੂ’ ਏ ਗੱਲ ਵੀਸਾਰੀ ਨਾ, ਇੱਕੋਂ ਸਾਡਾ ਸਿਰਜਣਹਾਰ,
ਇੱਕ ਧੀਆਂ ਦੇ ਬਾਝੋ ਸਾਰਾ, ਸੁੰਨਾ ਲੱਗੇ ਸੰਸਾਰ।

ਲੇਖਕ ਟਿੰਕੂ
ਬਰੇਟਾ (ਮਾਨਸਾ)

Share Button

1 thought on “ਧੀ ਦੀ ਉਡਾਰੀ

Leave a Reply

Your email address will not be published. Required fields are marked *

%d bloggers like this: