ਧਰਮ ਅਧਿਐਨ ਵਿਭਾਗ ਵੱਲੋਂ ਜੈਨ ਧਿਆਨ ਸਾਧਨਾ ਅਤੇ ਪ੍ਰੇਖਿਆ ਧਿਆਨ ਵਿਸ਼ੇ ਤੇ ਨੈਸ਼ਨਲ ਸੈਮੀਨਾਰ ਅੱਜ ਤੋਂ

ss1

ਧਰਮ ਅਧਿਐਨ ਵਿਭਾਗ ਵੱਲੋਂ ਜੈਨ ਧਿਆਨ ਸਾਧਨਾ ਅਤੇ ਪ੍ਰੇਖਿਆ ਧਿਆਨ ਵਿਸ਼ੇ ਤੇ ਨੈਸ਼ਨਲ ਸੈਮੀਨਾਰ ਅੱਜ ਤੋਂ

untitled-1ਪਟਿਆਲਾ 28 ਨਵੰਬਰ, 2016 (ਪ.ਪ.) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੈਨ ਧਿਆਨ ਸਾਧਨਾ ਅਤੇ ਪ੍ਰੇਖਿਆ ਧਿਆਨ ‘ਤੇ ਮਿਤੀ 2930 ਨਵੰਬਰ ਨੂੰ ਦੋਰੋਜ਼ਾ ਨੈਸ਼ਨਲ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਦਾ ਉਦਘਾਟਨੀ ਸਮਾਗਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਖੇ ਹੋਵੇਗਾ। ਦੂਜੇ ਦਿਨ ਦਾ ਸ਼ੈਸ਼ਨ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਕਰਵਾਇਆ ਜਾਵੇਗਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਅਧਿਐਨ ਵਿਭਾਗ ਦੇ ਮੁੱਖੀ ਡਾ. ਗੁਰਮੀਤ ਸਿੰਘ ਸਿੱਧ ਨੇ ਦੱਸਿਆ ਕਿ ਸਮਾਗਮ ਦਾ ਉਦਘਾਟਨੀ ਭਾਸ਼ਣ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ, ਵਾਇਸ ਚਾਂਸਲਰ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ (ਧਰਮਸ਼ਾਲਾ), ਦੇਣਗੇ। ਮੁੱਖ ਭਾਸ਼ਣ ਪ੍ਰੋ. ਅਭਿਰਾਜ ਰਜਿੰਦਰ ਮਿਸ਼ਰਾ ਵਾਇਸ ਚਾਂਸਲਰ, ਸੰਪੂਰਣਨੰਦ ਸੰਸਕ੍ਰਿਤ ਯੂਨੀਵਰਸਿਟੀ, ਵਾਰਾਨਸੀ ਦੁਆਰਾ ਦਿੱਤਾ ਜਾਵੇਗਾ।ਕੁੰਜੀਵਤ ਭਾਸ਼ਣ ਡਾ. ਸੰਮਣੀ ਸੰਗੀਤ ਪ੍ਰਜਨਾ ਮੁਖੀ, ਜੈਨ ਆਗੰਮ ਸੰਸਕ੍ਰਿਤ ਅਤੇ ਪ੍ਰਾਕਿਤ ਵਿਭਾਗ, ਰਾਜਸਥਾਨ ਪੇਸ਼ ਕਰਨਗੇ। ਇਹ ਦੋਰੋਜ਼ਾ ਨੈਸ਼ਨਲ ਸੈਮੀਨਾਰ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਅਗਵਾਈ ਵਿੱਚ ਕੀਤਾ ਜਾਵੇਗਾ।

         ਸਮਾਗਮ ਦੇ ਪ੍ਰਬੰਧ ਤੇ ਤਸੱਲੀ ਪ੍ਰਗਟ ਕਰਦਿਆਂ ਸੈਮੀਨਾਰ ਦੇ ਡਾਇਰੈਕਟਰ ਡਾ. ਪ੍ਰਦੁਮਨ ਸ਼ਾਹ ਸਿੰਘ ਨੇ ਦੱਸਿਆ ਕਿ ਇਸ ਨੈਸ਼ਨਲ ਸੈਮੀਨਾਰ ਵਿੱਚ ਮੁਲਕ ਭਰ ਦੀਆਂ ਯੂਨੀਰਵਰਸਿਟੀਆਂ ਤੋਂ ਦੋ ਦਰਜਨ ਵਿਦਵਾਨ ਹਿਸਾ ਲੈ ਰਹੇ ਹਨ। ਜੈਨ ਮੱਤ ਤੋਂ ਇਲਾਵਾ ਵਿਭਿੰਨ ਧਰਮਾਂ ਦੇ ਵਿਦਵਾਨ ਧਿਆਨ ਸਾਧਨਾ ਦੇ ਵਿੰਭਿਨ ਪੱਖਾਂ ‘ਤੇ ਆਪਣੇ ਖੋਜ਼ ਪੱਤਰ ਪੇਸ਼ ਕਰਨਗੇ। ਇਸ ਮੌਕੇ ਡਾ. ਮੁਹੰਮਦ ਹਬੀਬ, ਡਾ. ਅਰਵਿੰਦ ਰਿਤੂਰਾਜ ਤੇ ਡਾ. ਜਸਪ੍ਰੀਤ ਕੌਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *