ਧਰਨਾਕਾਰੀਆ ਤੇ ਕੇਸ ਦਰਜ ਕਰਨਾਂ ਲੋਕਤੰਤਰ ਦੀ ਹੱਤਿਆਂ ਹੈ-ਆਰ.ਪੀ.ਸਿੰਘ
ਧਰਨਾਕਾਰੀਆ ਤੇ ਕੇਸ ਦਰਜ ਕਰਨਾਂ ਲੋਕਤੰਤਰ ਦੀ ਹੱਤਿਆਂ ਹੈ-ਆਰ.ਪੀ.ਸਿੰਘ
ਗੜ੍ਹਸ਼ੰਕਰ 29 ਸਤੰਬਰ (ਅਸ਼ਵਨੀ ਸ਼ਰਮਾ) ਬੀਜੇਪੀ ਦੇ ਆਗੂ ਆਰ.ਪੀ.ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ 12 ਸਤੰਬਰ ਨੂੰ ਮੈ ਆਪਣੇ ਸਮਰੱਕਾਂ ਨਾਲ ਥਾਣਾ ਗੜ੍ਹਸ਼ੰਕਰ ਵਿਖੇ ਇੱਕ ਕੇਸ ਵਿੱਚ ਇਨਸਾਫ ਲੈਣ ਗਿਆ ਪਰ ਸਾਡੀ ਕੋਈ ਸੁਣਵਾਈ ਨਾਂ ਹੋਈ ਤਾ ਅਸੀ ਥਾਣੇ ਦੇ ਅੱਗੇ ਧਰਨਾਂ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਜਿਸ ਦੀ ਜਾਣਕਾਰੀ ਪ੍ਰਸ਼ਾਸ਼ਨ ਨੂੰ ਪ੍ਰੈਸ ਰਾਹੀ ਪਹਿਲਾ ਤੋ ਹੀ ਦਿਤੀ ਗਈ ਸੀ ਪ੍ਰੰਤੂ ਗੜ੍ਹਸ਼ੰਕਰ ਪੁਲਿਸ ਨੇ ਹਲਕਾਂ ਵਿਧਾਇਕ ਦੇ ਦਬਾਅ ਹੇਠ ਮੇਰੇ ਅਤੇ ਮੇਰੇ ਸਮਰਥਕਾਂ ਤੇ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰ ਦਿਤਾ ਜੋ ਕਿ ਲੋਕਤੰਤਰ ਦੀ ਹੱਤਿਆ ਹੈ। ਆਰ.ਪੀ.ਸਿੰਘ ਨੇ ਕਿਹਾ ਕਿ ਇਸ ਤਰਾਂ ਅੰਗਰੇਜਾਂ ਦੇ ਰਾਜ ਵਿੱਚ ਹੁੰਦਾ ਸੀ। ਹੁਣ ਤਾਂ ਇਵੇ ਲਗਦਾ ਹੈ ਕਿ ਇਥੇ ਵੀ ਅੰਗਰੇਜਾਂ ਦਾ ਰਾਜ ਆ ਗਿਆ ਹੈ। ਉਹਨਾਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਦਰਜ ਕੇਸ ਜਲਦੀ ਰੱਦ ਨਾਂ ਕੀਤੇ ਗਏ ਤਾ ਧਰਨਾਂ ਲਗਾਕੇ ਚੱਕਾਂ ਜਾਮ ਕੀਤਾ ਜਾਵੇਗਾ।