ਦੋ ਵੱਖ ਵੱਖ ਵਿਅਕਤੀਆ ਪਾਸੋ 36 ਬੋਤਲਾ ਦੇਸੀ ਸਰਾਬ ਬਰਾਮਦ

ss1

ਦੋ ਵੱਖ ਵੱਖ ਵਿਅਕਤੀਆ ਪਾਸੋ 36 ਬੋਤਲਾ ਦੇਸੀ ਸਰਾਬ ਬਰਾਮਦ

ਬਨੂੜ, 23 ਸਤੰਬਰ (ਰਣਜੀਤ ਸਿੰਘ ਰਾਣਾ): ਬਨੂੜ ਪੁਲਸ ਨੇ ਦੋ ਵੱਖ-ਵੱਖ ਵਿਅਕਤੀਆਂ ਤੋਂ ਗਸਤ ਦੋਰਾਨ 36 ਬੋਤਲਾ ਦੇਸ਼ੀ ਸਰਾਬ ਦੀਆਂ ਬਰਾਮਦ ਕੀਤੀਆਂ ਹਨ। ਦੋਨੋਂ ਵਿਅਕਤੀਆਂ ਵਿਰੁੱਧ ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਬਨੂੜ ਰਾਜਪੁਰਾ ਨੈਸ਼ਨਲ ਹਾਈਵੇ ਨੰਬਰ 64 ਤੇ ਪੈਂਦੇ ਪਿੰਡ ਜਾਂਸਲਾ ਕੋਲ ਹੋਲਦਾਰ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਗਸਤ ਕਰ ਰਹੇ ਸਨ। ਗਸਤ ਦੋਰਾਨ ਉਨਾਂ ਨੇ ਸੜਕ ਕਿਨਾਰੇ ਹੱਥ ਵਿਚ ਥੈਲਾ ਫੜੀ ਖੜੇ ਵਿਅਕਤੀ ਨੂੰ ਸੱਕ ਦੇ ਅਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 24 ਬੋਤਲਾ ਦੇਸ਼ੀ ਮਾਲਟਾ ਸ਼ਰਾਬ ਦੀਆਂ ਬਰਾਮਦ ਹੋਇਆ। ਪੁਲਸ ਨੇ ਫੜੇ ਗਏ ਵਿਅਕਤੀ ਦੀ ਸ਼ਨਾਖਤ ਹਰਕੇਸ਼ ਚੰਦ ਵਾਸੀ ਕਲੌਲੀ ਵਜੋਂ ਹੋਈ ਹੈ। ਦੂਜੇ ਮਾਮਲੇ ਵਿਚ ਹੋਲਦਾਰ ਗੁਰਬਾਜ ਸਿੰਘ ਪੁਲਸ ਪਾਰਟੀ ਨਾਲ ਪਿੰਡ ਮਾਣਕਪੁਰ ਵੱਲ ਨੂੰ ਗਸਤ ਕਰ ਰਹੇ ਸਨ। ਜਦੋਂ ਉਹ ਐਸਵਾਈਐਲ ਨਹਿਰ ਨੇੜੇ ਪੁੱਜੇ ਤਾਂ ਉਨਾਂ ਨੇ ਪਲਾਸਟਿਕ ਦਾ ਥੈਲਾ ਹੱਥ ਵਿਚ ਫੜੀ ਖੜੇ ਵਿਅਕਤੀ ਦੀ ਸੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਥੈਲੇ ਵਿਚੋਂ ਸੰਤਰਾ ਦੇਸ਼ੀ ਸਰਾਬ ਦੀਆਂ 12 ਬੋਤਲਾ ਬਰਾਮਦ ਕੀਤੀਆਂ। ਪੁਲਸ ਨੇ ਫੜੇ ਗਏ ਵਿਅਕਤੀ ਦੀ ਸਨਾਖਤ ਹਰਮੇਸ਼ ਚੰਦ ਵਾਸੀ ਮਾਣਕਪੁਰ ਵਜੋਂ ਹੋਈ ਹੈ। ਪੁਲਸ ਨੇ ਦੋਨੋਂ ਵਿਅਕਤੀਆਂ ਵਿਰੁੱਧ ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Share Button