Sun. Sep 22nd, 2019

ਦੋ ਮੋਟਰ ਸਾਈਕਲਾਂ ਆਹਮਣੋ ਸਾਹਮਣੇ ਦੀ ਟੱਕਰ ਚ’ ਇੱਕ ਵਿਅਕਤੀ ਦੀ ਮੋਤ

ਦੋ ਮੋਟਰ ਸਾਈਕਲਾਂ ਆਹਮਣੋ ਸਾਹਮਣੇ ਦੀ ਟੱਕਰ ਚ’ ਇੱਕ ਵਿਅਕਤੀ ਦੀ ਮੋਤ

ਸ੍ਰੀ ਅਨੰਦਪੁਰ ਸਾਹਿਬ 31 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਬੀਤੀ ਰਾਤ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਨੈਣਾਂ ਦੇਵੀ ਮੁੱਖ ਮਾਰਗ ਤੇ ਪੈਂਦੇ ਪਿੰਡ ਰਾਮਪੁਰ ਜੱਜਰ ਕੋਲ ਦੋ ਮੋਟਰ ਸਾਈਕਲਾਂ ਦੀ ਆਹਮਣੋ ਸਾਹਮਣੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੋਤ ਅਤੇ ਇੱਕ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਏ ਐਸ ਆਈ ਬਹਾਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਨਰਿੰਦਰ ਕੁਮਾਰ ਉਮਰ 25 ਸਾਲ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਕੋਲਾਂ ਵਾਲਾ ਟੋਭਾ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਪੈਂਦੇ ਪਿੰਡ ਰਾਮਪੁਰ ਜੱਜਰ ਕੋਲ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰ ਸਾਈਕਲ ਜਿਸਨੂੰ ਸੋਦਾਗਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਝਿੰਜੜੀ ਚਲਾ ਰਿਹਾ ਸੀ ਦੀ ਆਮਣੋ ਸਾਮਣੇ ਜਬਰਦਸਤ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿੱਚ ਨਰਿੰਦਰ ਕੁਮਾਰ ਵਾਸੀ ਕੋਲਾਂ ਵਾਲਾ ਟੋਭਾ ਦੀ ਮੋਤ ਹੋ ਗਈ ਅਤੇ ਸੋਦਾਗਰ ਸਿੰਘ ਗੰਭੀਰ ਜਖਮੀ ਹੋ ਗਿਆ , ਜਿਸਨੂੰ ਸਥਾਬਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਸਬੰਧੀ ਪਰਚਾ ਦਰਜ ਕਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: