ਦੇਸ਼ ਭਗਤੀ ਭਾਸ਼ਣ ਮੁਕਾਬਲਿਆਂ ਵਿੱਚ ਰਿਪਨਪ੍ਰੀਤ ਕੌਰ ਨੇ ਪਹਿਲਾ ਸਥਾਨ ਕੀਤਾ ਹਾਸਲ

ss1

ਦੇਸ਼ ਭਗਤੀ ਭਾਸ਼ਣ ਮੁਕਾਬਲਿਆਂ ਵਿੱਚ ਰਿਪਨਪ੍ਰੀਤ ਕੌਰ ਨੇ ਪਹਿਲਾ ਸਥਾਨ ਕੀਤਾ ਹਾਸਲ

photo-1ਸਾਦਿਕ, 26 ਅਕਤੂਬਰ (ਗੁਲਜ਼ਾਰ ਮਦੀਨਾ)-ਸ਼ਾਇਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਐਸ.ਐਸ.ਡਬਲਯੂ.ਐਸ.ਇੰਡੀਆਂ ਵੱਲੋਂ ਸ਼ਹੀਦ ਗੁਰਤੇਗ ਬਹਾਦੁਰ ਸੀਨੀਅਰ ਸੈਕੰਡਰੀ ਸਕੂਲ ਮਹਿਮੂਆਣਾ ਫਰੀਦਕੋਟ ਵਿਖੇ ਬੱਚਿਆਂ ਦੇ ਦੇਸ਼ ਭਗਤੀ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਰਿਪਨਪ੍ਰੀਤ ਕੌਰ ਪਹਿਲਾ, ਸਹਿਜਦੀਪ ਕੌਰ ਦੂਜਾ, ਨਵਦੀਪ ਕੌਰ ਤੀਜਾ, ਨੇ ਚੌਥਾ ਤੇ ਰਵਨੀਤ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ। ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਸ਼ੈਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹੋ-ਜਿਹੇ ਮੁਕਾਬਲਿਆਂ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਸਕੂਲਾਂ ਦੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ ਤਾਂ ਜੋ ਉਹ ਦੇਸ ਪ੍ਰਤੀ ਬਣਦੇ ਫਰਜਾਂ ਨੂੰ ਕਦੇ ਨਾ ਭੁੱਲ ਸਕਣ ਤੇ ਆਪਣੇ ਉਹ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣ। ਪ੍ਰਿੰਸੀਪਲ ਸ਼੍ਰੀਮਤੀ ਬਰਾੜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਿੱਖਿਆਂ ਦੇ ਨਾਲ-ਨਾਲ ਦੇਸ਼ ਪ੍ਰਤੀ ਉਨਾਂ ਦਾ ਰੁਝਾਂ ਪੈਂਦਾ ਕਰਨ ਲਈ ਇਹੋ-ਜਿਹੇ ਮੁਕਾਬਲੇ ਬਹੁਤ ਸਹਾਈ ਹੋਣਗੇ ਉਨਾ ਸੁਸਾਇਟੀ ਨੂੰ ਇਹ ਉਪਰਾਲਾ ਕਰਨ ਤੇ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਵੱਖ ਵੱਖ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਬੀਰ ਕੌਰ ਬਰਾੜ, ਵਿਜੇ ਕੁਮਾਰ ਸ਼ੈਰੀ ਪ੍ਰਧਾਨ ਸ਼ਾਇਨ ਸ਼ੋਸਲ ਵੈਲਫੇਅਰ ਸੁਸਾਇਟੀ, ਰਾਜਵੀਰ ਕੌਰ ਬਰਾੜ ਨੇ ਸਾਂਝੇ ਤੌਰ ਤੇ ਸਰਟੀਫਿਕੇਟ ਵੰਡੇ। ਇਸ ਮੌਕੇ ਕੋਅਰਡੀਨੇਟਰ ਮੈਡਮ ਆਰਤੀ ਬੱਤਰਾ ਤੇ ਰਿਤਇੰਦਰ ਸਿੰਘ ਬਰਾੜ ਆਦਿ ਨੂੰ ਇਸ ਮੁਕਾਬਲਿਆਂ ਨੂੰ ਸਫਲ ਬਨਾਉਣ ਲਈ ਸਹਿਯੋਗ ਦਿੱਤਾ।

Share Button

Leave a Reply

Your email address will not be published. Required fields are marked *