ਦੂਸਰੇ ਅੰਤਰਰਾਜੀ ਬਾਸਕਟਬਾਲ ਟੂਰਨਾਮੈਂਟ ਦੀ ਧੁੂਮ-ਧੜੱਕੇ ਨਾਲ ਸ਼ੁਰੂਆਤ

ss1

ਦੂਸਰੇ ਅੰਤਰਰਾਜੀ ਬਾਸਕਟਬਾਲ ਟੂਰਨਾਮੈਂਟ ਦੀ ਧੁੂਮ-ਧੜੱਕੇ ਨਾਲ ਸ਼ੁਰੂਆਤ

_dsc0035ਗੁਰਜੀਤ ਸ਼ੀਂਹ, ਸਰਦੂਲਗੜ੍ਹ 15 ਅਕਤੂਬਰ: ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਸਰਦੂਲਗੜ੍ਹ ਵਲੋਂ ਕਰਵਾਏ ਜਾ ਰਹੇ ਦੂਸਰੇ ਸ਼ਾਨਦਾਰ ਅੰਤਰਰਾਜੀ ਬਾਸਕਟਬਾਲ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਮੈਡਮ ਪੂਨਮ ਸਿੰਘ ਐੱਸ.ਡੀ.ਐੱਮ. ਸਰਦੂਲਗੜ੍ਹ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
ਇਸ ਉਪਰੰਤ ਸਮੂਹ ਬਾਸਕਟਬਾਲ ਖਿਡਾਰੀਆਂ ਅਤੇ ਬਾਸਕਟਬਾਲ ਪ੍ਰੇਮੀਆਂ ਵਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਦੇ ਹੋਏ ਇੱਕ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ ਦਾ ਪ੍ਰਣ ਲਿਆ। ਇਸ ਟੂਰਨਾਮੈਂਟ ਦੀ ਪਹਿਲੀ ਸ਼ਾਮ ਦੀ ਪ੍ਰਧਾਨਗੀ ਅਜੈ ਕੁਮਾਰ ਨੀਟਾ ਐੱਮ.ਸੀ. ਵਲੋਂ ਕੀਤੀ ਗਈ ਅਤੇ ਡੀ.ਐੱਸ.ਪੀ. ਨਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਕਲੱਬ ਮੈਂਬਰ ਮਾਸਟਰ ਜਗਸੀਰ ਸਿੰਘ ਨੇ ਦੱਸਿਆ ਕਿ ਐੱਸ.ਐੱਚ.ਓ. ਦਵਿੰਦਰ ਸਿੰਘ ਵਲੋਂ ਖਿਡਾਰੀਆਂ ਨੂੰ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਗਈ। ਟੂਰਨਾਮੈਂਟ ਦੀ ਪਹਿਲੀ ਸ਼ਾਮ ਦੇ ਮੈਚਾਂ ਵਿੱਚੋਂ ਲੁਧਿਆਣਾ ਨੇ ਦਿੱਲੀ ਨੂੰ 76-49 ਦੇ ਫਰਕ ਨਾਲ, ਚੰਡੀਗੜ੍ਹ ਨੇ ਫਤਿਹਗੜ੍ਹ ਸਾਹਿਬ ਨੂੰ 76-59 ਦੇ ਫਰਕ ਨਾਲ, ਪਟਿਆਲਾ ਨੇ ਸਰਦੂਲਗੜ੍ਹ ਨੂੰ 70-58 ਦੇ ਫਰਕ ਨਾਲ, ਹਰਿਆਣਾ ਨੇ ਬਠਿੰਡਾ ਨੂੰ 71-61 ਦੇ ਫਰਕ ਨਾਲ, ਪਟਿਆਲਾ ਨੇ ਦਿੱਲੀ ਨੂੂੰ 64-34 ਦੇ ਫਰਕ ਨਾਲ ਅਤੇ ਲੁਧਿਆਣਾ ਨੇ ਸਰਦੂਲਗੜ੍ਹ ਨੂੰ 46-42 ਦੇ ਫਰਕ ਨਾਲ ਹਰਾਇਆ। ਇਨ੍ਹਾਂ ਟੀਮਾਂ ਵਿੱਚ ਖੇਡਣ ਵਾਲੇ ਕਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ।
ਇਸ ਮੌਕੇ ਕਲੱਬ ਪ੍ਰਧਾਨ ਚਰਨ ਦਾਸ, ਦੀਪਕ ਸ਼ਰਮਾ, ਰਿੰਪੀ ਬਰਾੜ, ਟੇਕ ਚੰਦ ਸ਼ਰਮਾ, ਜਗਸੀਰ ਸਿੰਘ, ਕੁਲਵਿੰਦਰ ਫੌਜੀ, ਬਲਵਿੰਦਰ, ਮੁਨੀਸ਼, ਕਰਮਜੀਤ, ਗੋਰਾ, ਕੁਲਦੀਪ, ਲੱਕੀ, ਟੈਣੀ, ਬੱਬਾ, ਭਿੰਦੀ, ਅਤੇ ਸਮੂਹ ਬਾਸਕਟਬਾਲ ਪ੍ਰੇਮੀ ਅਤੇ ਖਿਡਾਰੀ ਮੌਜੂਦ ਸਨ।

Share Button

Leave a Reply

Your email address will not be published. Required fields are marked *