Sat. Apr 20th, 2019

ਦੁਬਈ ਵਿੱਚ ਫਾਂਸੀ ਦਾ ਸਾਹਮਣਾ ਕਰਨ ਵਾਲੇ ਨੌਜਵਾਨਾਂ ਨੂੰ ਬਚਾਉਣ ਲਈ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਵੱਲੋ ਕਾਨੂੰਨੀ ਮਾਹਿਰਾਂ ਨਾਲ ਮੁਲਾਕਾਤ

ਦੁਬਈ ਵਿੱਚ ਫਾਂਸੀ ਦਾ ਸਾਹਮਣਾ ਕਰਨ ਵਾਲੇ ਨੌਜਵਾਨਾਂ ਨੂੰ ਬਚਾਉਣ ਲਈ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਵੱਲੋ ਕਾਨੂੰਨੀ ਮਾਹਿਰਾਂ ਨਾਲ ਮੁਲਾਕਾਤ

ਫਰੀਦਕੋਟ/ਦੁਬੲਂੀ16 ਦਸੰਬਰ ( ਜਗਦੀਸ਼ ਬਾਂਬਾ ) ਬੀਤੇ ਦੀਨੀਂ ਜਿਓਂ ਹੀ ਦੁਬਈ ਵਿੱਚ ਪਾਕਿਸਤਾਨੀ ਮੂਲ ਦੇ ਨਾਗਰਿਕ ਦੀ ਹੋਈ ਹੱਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਕੀਤੇ 10 ਪੰਜਾਬੀ ਨੌਜਵਾਨਾਂ ਨੂੰ ਫਾਂਸੀ ਹੋਣ ਦੀ ਮਨਹੂਸ ਖਬਰ ਆਈ ਤਾਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਵੱਲੋਂ ਤੁਰੰਤ ਇਨਾਂ ਨੌਜਵਾਨਾਂ ਦੀ ਫਾਂਸੀ ਰੁਕਵਾਉਣ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਵਿੱਚ ਅਵਤਾਰ ਸਿੰਘ ਚੱਕ,ਰਛਪਾਲ ਸਿੰਘ ਮਾਨ,ਹਰਮਿੰਦਰ ਸਿੰਘ, ਅਮਰੀਕ ਸਿੰਘ ਬੱਲੋਵਾਲ, ਜਗਰਾਜ ਸਿੰਘ ਮੱਦੋਕੇ ਨੂੰ ਇਸ ਕੇਸ ਦੀ ਪੈਰਵਈ ਕਰਨ ਦੀ ਜਿੰਮੇਵਾਰੀ ਸੌਪੀਂ ਗਈ ਅਤੇ ਉਨਾਂ ਨੂੰ ਫਾਂਸੀ ਰੱਦ ਕਰਵਾਉਣ ਲਈ ਯਤਨ ਕਰਨ ਲਈ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਰ ਸੰਭਵ ਉਪਰਾਲੇ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਇਸ ਕਮੇਟੀ ਦੇ ਗਠਨ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਨਿਰਦੇਸ਼ਾਂ ਤੇ ਅਮਲ ਕਰਦੇ ਹੋਏ ਅੱਜ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਦੇ ਪ੍ਰਧਾਨ ਅਮਰੀਕ ਸਿੰਘ ਬੱਲੋਵਾਲ, ਜਨਰਲ ਸਕੱਤਰ ਜਗਰਾਜ ਸਿੰਘ ਮੱਦੋਕੇ ਵੱਲੋਂ ਕਾਨੂੰਨੀ ਮਾਹਿਰਾਂ ਦੀ ਇੱਕ ਤਿੰਨ ਮੈਂਬਰੀ ਟੀਮ ਨਾਲ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਹੀ ਐਡਵੋਕੇਟ ਮੈਡਮ ਫੈਜਾ ਹਾਸ਼ਿਮ ਕਰ ਰਹੇ ਸਨ ਇਸ ਮੀਟਿੰਗ ਵਿੱਚ ਨੌਜਵਾਨਾਂ ਨੂੰ ਫਾਂਸੀ ਦੀ ਸਜਾ ਤੋਂ ਬਚਾਉਣ ਲਈ ਹਰ ਸੰਭਵ ਕਾਨੂੰਨੀ ਨੁਕਤਿਆਂ ਤੇ ਡੂੰਘੀ ਵਿਚਾਰ ਕੀਤੀ ਗਈ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਨੌਜਵਾਨਾਂ ਦੀ ਫਾਂਸੀ ਰੱਦ ਕਰਵਾਉਣ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਮੀਡੀਆ ਨੂੰ ਜਾਰੀ ਪ੍ਰੈਸ ਨੋਟ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਰੀਨ ਦੇ ਜਨਰਲ ਸੱਕਤਰ ਜਗਰਾਜ ਸਿੰਘ ਮੱਦੋਕੇ ਵੱਲੋੰ ਦੱਸਿਆ ਗਿਆ ਕਿ ਉਨਾਂ ਇਕਾਈ ਵੱਲੋਂ ਜਿੱਥੇ ਕਾਨੂੰਨੀ ਪ੍ਰਕਿਰਿਆ ਰਾਹੀਂ ਨੌਜਵਾਨਾਂ ਦੀ ਸਜਾ ਮੁਆਫੀ ਲਈ ਉਪਰਾਲੇ ਕੀਤੇ ਜਾ ਰਹੇ ਹਨ ਓਥੇ ਦੁਬਈ ਦੇ ਕਾਂਸਲੇਟ ਨੂੰ ਮਿਲ ਕੇ ਦੁਬਈ ਸਰਕਾਰ ਦੇ ਨਾਮ ਇੱਕ ਰਹਿਮ ਦੀ ਅਪੀਲ ਕਰਦੀ ਪਟੀਸ਼ਨ ਵੀ ਦਾਇਰ ਕੀਤੀ ਜਾਵੇਗੀ ਅਤੇ ਨਾਲ ਹੀ ਉਨਾਂ ਦੱਸਿਆ ਕਿ ਉਨਾਂ ਵੱਲੋਂ ਮਾਰੇ ਗਏ ਪਾਕਿਸਤਾਨੀ ਮੂਲ ਦੇ ਨਾਗਰਿਕ ਦੇ ਪਰਿਵਾਰ ਨਾਲ ਵੀ ਰਾਬਤਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਵੀ ਪੰਜਾਬੀ ਨੌਜਵਾਨਾਂ ਦੀ ਫਾਂਸੀ ਰੱਦ ਕਰਵਾਉਣ ਲਈ ਸਹਿਮਤੀ ਦੇਣ ਲਈ ਬੇਨਤੀ ਕੀਤੀ ਜਾਵੇਗੀ ਇਸ ਸੰਬੰਧੀ ਪਾਰਟੀ ਦੀ ਦੁਬਈ ਇਕਾਈ ਵੀ ਸ. ਅਵਤਾਰ ਸਿੰਘ ਚੱਕ ਦੀ ਅਗਵਾਹੀ ਵਿੱਚ ਕਾਨੂੰਨੀ ਪ੍ਰਕਿਰਿਆ ਰਾਹੀਂ ਸਜਾ ਮੁਆਫੀ ਲਈ ਲਗਾਤਾਰ ਸਰਕਾਰ ਨਾਲ ਗੱਲਬਾਤ ਜਾਰੀ ਹੈ ਅਤੇ ਇਸਦੇ ਨਾਲ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਕਨਵੀਨਰ ਅਤੇ ਸੀਨੀਅਰ ਆਗੂ ਸ.ਬੂਟਾ ਸਿੰਘ ਖੜੌਦ ਵੀ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਵੱਲੋੰ ਬਣਾਈ ਇਸ ਪੰਜ ਮੈਂਬਰੀ ਕਮੇਟੀ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨਾਂ ਨੇ ਜਿੱਥੇ ਦੁਬਈ ਵਿੱਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਦੀ ਸਜਾ ਮੁਆਫ ਕਰਵਾਉਣ ਲਈ ਪੰਜ ਮੈਂਬਰੀ ਕਮੇਟੀ ਨੂੰ ਹਰ ਜਰੂਰੀ ਅਤੇ ਸੰਭਵ ਮੱਦਦ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਓਥੇ ਉਨਾਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਉਕਤ ਨੌਜਵਾਨਾਂ ਦੀ ਸਜਾ ਮੁਆਫੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਲਈ ਵੀ ਅਪੀਲ ਕੀਤੀ ਹੈ ਉਨਾਂ ਭਰੋਸਾ ਪ੍ਰਗਟਾਇਆ ਹੈ ਕਿ ਅਕਾਲ ਪੁਰਖ ਜਰੂਰ ਕ੍ਰਿਪਾ ਕਰਨਗੇ ਅਤੇ ਨੌਜਵਾਨਾਂ ਦੀ ਫਾਂਸੀ ਦੀ ਸਜਾ ਜਰੂਰ ਮੁਆਫ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: