ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕਰਿਆਨੇ ਦੇ ਦੂਕਾਨਦਾਰਾ ਨੂੰ ਕੀਤਾ ਸਨਮਾਨਿਤ

ss1

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕਰਿਆਨੇ ਦੇ ਦੂਕਾਨਦਾਰਾ ਨੂੰ ਕੀਤਾ ਸਨਮਾਨਿਤ
ਬੁੰਗੇ ਇੰਡੀਆ(ਗਗਨ) ਕੰਪਨੀ ਦਾ ਸ਼ਲਾਘਾਯੋਗ ਉਪਰਾਲਾ

gaganਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ) ਦੀਵਾਲੀ ਦੇ ਤਿਉਹਾਰ ਮੌਕੇ ਦੂਕਾਨਦਾਰਾਂ ਨੂੰ ਖੁਸ਼ ਕਰਨ ਲਈ ਵਪਾਰੀਆਂ ਨਾਲ ਸੰਬੰਧਿਤ ਜਿੱਥੇ ਕਈ ਸਾਰੀਆਂ ਕੰਪਨੀਆਂ ਵਲੋਂ ਦੂਕਾਨਦਾਰਾਂ ਨੂੰ ਵੱਖ ਵੱਖ ਉਪਹਾਰ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਇਸ ਵਾਰ ਬੁੰਗੇ ਇੰਡੀਆ (ਗਗਨ) ਕੰਪਨੀ ਵਲੋਂ ਵੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਆਸ ਪਾਸ ਦੇ ਇਲਾਕੇ ਦੇ ਸਮੂਹ ਕਰਿਆਨੇ ਦੇ ਦੂਕਾਨਦਾਰਾਂ ਨੂੰ ਕੰਪਨੀ ਦਾ ਖੂਬ ਮਾਲ ਵੇਚਣ ਬਦਲੇ ਵਿਸ਼ੇਸ਼ ਤੌਹਫੇ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੋਹਫੇ ਦੇਣ ਲਈ ਵਿਸ਼ੇਸ਼ ਤੋਰ ਤੇ ਕੰਪਨੀ ਵਲੋਂ ਪਹੁੰਚੇ ਰਣਵੀਰ ਸਿੰਘ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਥੋਕ ਵਿਕ੍ਰੇਤਾ ਸੁਮਿਤ ਮਹਿਤਾ ਨੇ ਦੱਸਿਆ ਕਿ ਬੁੰਗੇ ਇੰਡੀਆ (ਗਗਨ) ਕੰਪਨੀ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਕਰਿਆਨੇ ਦੇ ਸਮੂਹ ਦੂਕਾਨਦਾਰਾਂ ਵਿਚ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਰਿਆਨੇ ਦੇ ਦੂਕਾਨਦਾਰ ਓਮ ਪ੍ਰਕਾਸ਼ ਮਹਿਤਾ, ਬਲਰਾਮ ਕਰਿਆਨਾ ਸਟੋਰ, ਜਤਿੰਦਰ ਕਰਿਆਨਾ ਸਟੋਰ, ਪੰਜਾਬ ਸਟੋਰ, ਕਵਾਲਟੀ ਸਟੋਰ, ਲੀਲਾ ਰਾਮ ਕਰਿਆਨਾ ਸਟੋਰ ਆਦਿ ਹੋਰ ਵੀ ਕਈ ਦੂਕਾਨਦਾਰਾਂ ਨੂੰ ਵਿਸ਼ੇਸ਼ ਤੋਹਫੇ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰਪਾਲ ਸਿੰਘ, ਬਲਰਾਮ ਕੁਮਾਰ, ਮਨਿੰਦਰ ਸਿੰਘ ਆਦਿ ਦੂਕਾਨਦਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *