ਦੀਵਾਲੀ ਦੀ ਰਾਤ ਗੁੰਡਾ ਅਨਸਰਾਂ ਵਲੋ ਇੱਕ ਨੌਜਵਾਨ ਦਾ ਕਤਲ ਅਤੇ ਚਾਰ ਦਲਿਤ ਨੌਜਵਾਨ ਕੀਤੇ ਜਖਮੀ

ss1

ਦੀਵਾਲੀ ਦੀ ਰਾਤ ਗੁੰਡਾ ਅਨਸਰਾਂ ਵਲੋ ਇੱਕ ਨੌਜਵਾਨ ਦਾ ਕਤਲ ਅਤੇ ਚਾਰ ਦਲਿਤ ਨੌਜਵਾਨ ਕੀਤੇ ਜਖਮੀ

picture2ਮਾਨਸਾ, 31 ਅਕਤੂਬਰ (ਅਮਰਜੀਤ ਮਾਖਾ): ਮਾਨਸਾ ਜਿਲ੍ਹੇ ਅੰਦਰ ਗੁੰਡਾ ਅਨਸਰਾਂ ਵਲੋ ਫੈਲਾਈ ਜਾ ਰਹੀ ਦਹਿਸ਼ਤ ਰੁਕਣ ਦੀ ਬਿਜਾਏ ਦਿਨੋ ਦਿਨ ਵਧ ਰਹੀ ਹੈ ਜਿਸ ਦੀ ਤਾਜਾ ਮਿਸ਼ਾਲ ਦੀਵਾਲੀ ਦੀ ਰਾਤ ਪਿੰਡ ਹੀਰੇਵਾਲਾ ਦੇ ਦਲਿਤ ਘਰਾਂ ਉਪਰ ਨਜਦੀਕੀ ਪਿੰਡ ਖਾਰਾ ਦੇ ਦਰਜਨ ਦੇ ਕਰੀਬ ਨੌਜਵਾਨਾਂ ਜਿਨ੍ਹਾਂ ਕੋਲ ਮਾਰੂ ਹਥਿਆਰ ਸਨ।ਜਦੋ ਦਲਿਤਾਂ ਦੇ ਵਿਹੜੇ ਅੰਦਰ ਆਕੇ ਲੋਕਾਂ ਦੀ ਮਾਰਕੁੱਟ ਸੁਰੂ ਕਰ ਦਿੱਤੀ ਤਾਂ ਇੱਕ ਗਰੀਬ ਕਿਸਾਨ ਦਾ ਪੁੱਤਰ ਅਤਰਦੀਪ ਸਿੰਘ (22 ) ਪੁੱਤਰ ਹਾਕਮ ਸਿੰਘ ਜ਼ੋ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਨੂੰ ਕਿਰਚਾ ਮਾਰਕੇ ਕਤਲ ਕਰ ਦਿੱਤਾ ਅਤੇ ਚਾਰ ਨੌਜਵਾਲਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਜਿਨ੍ਹਾਂ ‘ਚ ਲੱਖਾ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ ਤੇ ਰਿੰਕੂ ਵਾਸੀ ਹੀਰੇਵਾਲਾ ਨੂੰ ਤਲਵਾਰਾਂ ਨਾਲ ਜਖਮੀ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਧਰਮਿੰਦਰ ਸਿੰਘ, ਕਿਸਾਨ ਆਗੂ ਕੁਲਵੰਤ ਸਿੰਘ ਤੇ ਸਾਬਕਾ ਸਰਪੰਚ ਭੋਲਾ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਸੱਤ ਵਜੇ ਦਰਜਨ ਦੇ ਕਰੀਬ ਗੁੰਡਾ ਅਨਸਰਾਂ ਵਲੋ ਦਲਿਤ ਨੌਜਵਾਨਾਂ ਦੇ ਹਮਲਾ ਕਰ ਦਿੱਤਾ ਅਤੇ ਕੁਝ ਲੋਕਾਂ ਨੂੰ ਟ੍ਰੈਕਟਰ ਨਾਲ ਮਾਰਨ ਦੀ ਕੋਸ਼ਿਸ ਵੀ ਕੀਤੀ ਗਈ।ਜਦੋ ਪਿੰਡ ਵਾਸੀਆਂ ਨੇ ਸਦਰ ਮਾਨਸਾ ਦੀ ਪੁਲਿਸ ਨੂੰ ਫੋਨ ਕੀਤਾ ਤਾਂ ਸਾਢੇ 10 ਵਜੇ ਤਿੰਨ ਪੁਲਿਸ ਮੁਲਾਜਮ ਪਹੁੰਚੇ ਜਿਨ੍ਹਾਂ ਨੇ ਜਖਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਛੱਡ ਦਿੱਤਾ। ਜ਼ਖਮੀ ਨੌਜਵਾਨਾਂ ਨੇ ਦੱਸਿਆ ਕਿ ਡਾਕਟਰਾਂ ਨੇ ਸਾਨੂੰ ਹਸਪਤਾਲ ਦਾਖਲ ਨਹੀ ਕੀਤਾ ਅਤੇ ਸਾਰਿਆਂ ਨੂੰ ਪਹਿਲਾਂ ਪੈਸੇ ਭਰਕੇ ਫਾਇਲਾਂ ਬਣਾਉਣ ਦੇ ਲਈ ਕਿਹਾ। ਹਸਪਤਾਲ ਵਲੋ ਦਾਖਲ ਨਾ ਕੀਤੇ ਜਾਣ ਕਰਕੇ ਸਾਰੇ ਜਖਮੀ ਪਿੰਡ ਪਰਤ ਆਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਦੋ ਪੁਲਿਸ ਮੁਲਾਜਮਾਂ ਦੀ ਬੱਸ ਸਟੈਂਡ ਤੇ ਡਿਊਟੀ ਲੱਗੀ ਹੋਈ ਅਤੇ ਹਮਲੇ ਸਮੇਂ ਵੀ ਇਹ ਮੁਲਾਜਮ ਅੱਡੇ ਤੇ ਹਾਜਰ ਸਨ ਪਰ ਲੜਾਈ ਸੁਰੂ ਹੁੰਦਿਆ ਹੀ ਉਥੇ ਰਿਸਕ ਗਏ। ਪੁਲਿਸ ਦੀ ਅਣਗਹਿਲੀ ਕਾਰਨ ਧਨਾਡਾਂ ਦੇ ਕਾਕੇ ਤਿੰਨ ਵਾਰ ਰਾਤ ਨੂੰ ਪਿੰਡ ਵਿੱਚ ਆਕੇ ਹੱਲਾ ਕਰਦੇ ਰਹੇ। ਪੁਲਿਸ ਦੀਆਂ ਗੱਡੀਆਂ ਕੋਲ ਦੀ ਲੰਘਦੀਆਂ ਰਹੀਆਂ ਪਰ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ ਨਹੀ ਕੀਤੀ ਗਈ। ਪਿੰਡ ਵਾਸੀਆਂ ਨੇ ਬੱਸ ਸਟੈਂਡ ਤੇ ਜਾਮ ਲਗਾਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦੇ ਰਹੇ। ਰਾਤ ਸਮੇਂ ਹਮਲਾਵਰ ਕੁਝ ਅਣਚੱਲੇ ਕਾਰਤੂਸ, ਹਾਕੀ, ਕਿਰਪਾਨ ਅਤੇ ਇੱਕ ਮੋਟਰਸਾਇਕਲ ਛੱਡ ਕੇ ਫਰਾਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਗੁੰਡਾ ਅਨਸਰ ਰੋਜਾਨਾ ਹੀ ਪਿੰਡ ‘ਚ ਵੜਕੇ ਸਰੇਆਮ ਗੁੰਡਾਗਰਦੀ ਕਰਦੇ ਹਨ, ਧਨਾਂਡ ਘਰਾਂ ਦੇ ਇਹ ਕਾਕੇ ਦਲਿਤਾਂ ਉਪਰ ਸਰੇਆਮ ਜੁਲਮ ਕਰ ਰਹੇ ਹਨ ਅਤੇ ਗਰੀਬ ਲੋਕ ਡਰ ਕਾਰਨ ਘਰਾਂ ਅੰਦਰ ਸਹਿਮ ਭਰੇ ਮਾਹੌਲ ਅੰਦਰ ਜੀਅ ਰਹੇ ਹਨ।
ਇਸ ਮਾਮਲੇ ਸਬੰਧੀ ਬਸਪਾ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦਲਿਤ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਧਨਾਂਡ ਘਰਾਂ ਦੇ ਕਾਕੇ ਸਰੇਆਮ ਦਲਿਤ ਘਰਾਂ ਦੀਆਂ ਇੱਜਤਾਂ ਨਾਲ ਖਿਲਵਾੜ ਕਰ ਰਹੇ ਹਨ। ਪਿੰਡ ਹੀਰੇਵਾਲਾ ‘ਚ ਵਾਪਰੀ ਘਟਨਾ ਵਿੱਚ ਸਾਰੇ ਗੁੰਡਾ ਅਨਸਰ ਧਨਾਂਡਾ ਦੇ ਕਾਕੇ ਹਨ ਜੇਕਰ ਪੁਲਿਸ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਇੱਕ ਗਰੀਬ ਕਿਸਾਨ ਦੇ ਪੁੱਤਰ ਦੀ ਦੀਵਾਲੀ ਦੀ ਰਾਤ ਨੂੰ ਕਤਲ ਨਾ ਹੁੰਦਾ ਅਤੇ ਦਲਿਤ ਵਿਹੜਿਆ ‘ਚ ਰਾਤ ਸਮੇਂ ਰੋਣ ਪਿੱਟਣ ਅਤੇ ਦਹਿਸ਼ਤ ਭਰੇ ਮਾਹੌਲ ਪੈਦਾ ਹੋਣ ਦੀ ਨੌਬਤ ਨਾ ਆਉਦੀ।
ਇਸ ਮੌਕੇੇ ਪਿੰਡ ਅੰਦਰ ਸੈਕੜਿਆਂ ਦੀ ਤਾਦਾਦ ਵਿੱਚ ਪੁਲਿਸ ਮੁਲਾਜਮ ਅਤੇ ਕਈ ਥਾਣਿਆਂ ਐਸ ਐਚ ਓ ਹਾਜਰ ਸਨ।ਇਸ ਮੌਕੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਐਸ ਪੀ ( ਡੀ ) ਨਰਿੰਦਰਪਾਲ ਸਿੰਘ ਵੜਿੰਗ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੇ ਹਥਿਆਰ ਅਤੇ ਵਹੀਕਲ ਜਬਤ ਕੀਤੇ ਜਾਣਗੇ ਅਤੇ ਪੀੜ੍ਹਤ ਪਰਿਵਾਰਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਮੁਲਾਜਮਾਂ ਦੀ ਅਣਗਹਿਲੀ ਪਾਈ ਗਈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।ਐਸ ਐਚ ਓ ਸਦਰ ਮਾਨਸਾ ਨੇ ਭਰੋਸਾ ਦਿੱਤਾ ਕਿ ਸ਼ਾਮ ਤੱਕ ਸਾਰੇ ਦੋਸ਼ੀ ਕਾਬੂ ਕਰ ਲਏ ਜਾਣਗੇ।
ਇਸ ਮਾਮਲੇ ਸਬੰਧੀ ਥਾਣਾ ਸਦਰ ਮਾਨਸਾ ਦੇ ਐਸ ਐਚ ਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਇੱਕ ਔਰਤ ਸਮੇਤ 8 ਵਿਅਕਤੀਆਂ ਤੇ ਧਾਰਾ 302/341/148/149/120 ਬੀ ਦੇ ਤਹਿਤ ਜੀਤ ਸਿੰਘ, ਮਾਪੀ ਸਿੰਘ, ਗੋਬਿੰਦ ਸਿੰਘ, ਸੰਦੀਪ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ, ਸ਼ਾਮੀ ਸਿੰਘ ਵਾਸੀ ਖਾਰਾ ਅਤੇ ਜ਼ਸਵੀਰ ਕੌਰ ਵਾਸੀ ਹੀਰੇਵਾਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ।

Share Button

Leave a Reply

Your email address will not be published. Required fields are marked *