ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ(ਮਾਨਸਾ) ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ

ss1

ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ(ਮਾਨਸਾ) ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ

11-result-royal-npਬੁਢਲਾਡਾ 11, ਨਵੰਬਰ(ਤਰਸੇਮ ਸ਼ਰਮਾਂ): ਇੱਥੋਂ ਦੇ ਨਜਦੀਕੀ ਪਿੰਡ ਬੋੜਾਵਾਲ ਸਥਿਤ ਰੌਇਲ ਗਰੁੱਪ ਆੱਫ ਕਾਲਜਿਜ਼ ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਐੱਮ.ਆਰ.ਮਿੱਤਲ ਨੇ ਕੀਤੀ। ਜਿਸ ਵਿੱਚ ਰਾਸਟਰੀ ਏਕਤਾ ਅਤੇ ਆਖੰਡਤਾ ਸੰਬੰਧੀ ਵੱਖਵੱਖ ਵਿਦਿਆਰਥੀਆਂ ਜਿੰਨ੍ਹਾਂ ਵਿੱਚ ਬੀ.ਏ ਭਾਗ ਪਹਿਲਾ ਦੇ ਬੰਟੀ ਸਿੰਘ, ਸੱਤਦੇਵ ਸਿੰਘ ਨੇ ਏਕਤਾ ਸੰਬੰਧੀ ਆਪਣੀਆਂ ਕਵਿਤਾਵਾਂ ਅਤੇ ਵਿਚਾਰਾਂ ਦੁਆਰਾ ਦੇਸ਼ ਦੀ ਤਰੱਕੀ ਦੇ ਲਈ ਅਤੇ ਸਮਾਜ ਦੀ ਭਲਾਈ ਦੇ ਲਈ ਏਕਤਾ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਜਿਸ ਵਿੱਚ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਪ੍ਰੋ.ਭੁਪਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਕਾਰਨ ਮਨੁੱਖਤਾ ਵਿੱਚ ਘਟ ਰਹੀ ਏਕਤਾ ਨੂੰ ਉਜਾਗਰ ਕੀਤਾ ਅਤੇ ਇਸ ਦੀ ਰੋਕਥਾਮ ਲਈ ਸਾਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ। ਪ੍ਰੋ.ਹਰਵਿੰਦਰ ਸਿੰਘ ਨੇ ਖੇਡਾਂ ਵਿੱਚ ਵਿਦਿਆਰਥੀਆਂ ਦੀ ਏਕਤਾ ਤੇ ਸਦਭਾਵਨਾ ਅਤੇ ਆਪਸੀ ਪ੍ਰੇਮ ਪਿਆਰ ਦੀ ਮਹੱਤਤਾ ਨੂੰ ਪ੍ਰਗਟਾਉਂਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪ੍ਰੋ.ਕੁਲਦੀਪ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਇਮਾਨਦਾਰੀ,ਏਕਤਾ,ਅਨੁਸ਼ਾਸ਼ਨ ਦੀ ਮਹੱਤਤਾ ਉੱਪਰ ਚਾਨਣਾ ਪਾਇਆ।ਅੰਤ ਵਿੱਚ ਸੰਸਥਾ ਪ੍ਰਿੰਸੀਪਲ ਐੱਮ.ਆਰ.ਮਿੱਤਲ ਨੇ ਵਿਸ਼ਵ ਵਿੱਚ ਭਾਰਤ ਦੀ ਵਿਲੱਖਣ ਹੋਂਦ ਬਣਾਉਣ ਲਈ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਸਦਭਾਵਨਾਂ ਨਾਲ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ.ਗੁਰਦੀਪ ਸਿੰਘ, ਪ੍ਰੋ.ਸਮਨਦੀਪ ਕੌਰ, ਪ੍ਰੋ.ਰਜਨੀ ਬਾਲਾ, ਪ੍ਰੋ.ਸੁਮਨਦੀਪ ਕੌਰ, ਪ੍ਰੋ.ਸੁਖਜਿੰਦਰ ਕੌਰ, ਪ੍ਰੋ.ਸ਼ਰਨਜੀਤ ਕੌਰ, ਪ੍ਰੋ.ਪਰਮਜੀਤ ਕੌਰ, ਪ੍ਰੋ.ਸੁਖਜੀਤ ਕੌਰ, ਪ੍ਰੋ.ਮਨਦੀਪ ਕੌਰ, ਪ੍ਰੋ.ਕਮਲਦੀਪ ਕੌਰ, ਸz.ਸਿਮਰਜੀਤ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *