ਦਿੱਲ ਦੇ ਮਰੀਜਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ

ss1

ਦਿੱਲ ਦੇ ਮਰੀਜਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ
ਡਾ:ਪ੍ਰਦੀਪ ਕੋਸ਼ਲ ਨੇ 60 ਮਰੀਜਾਂ ਦਾ ਕੀਤਾ ਚੈਕਅਪ

pathak

ਸ਼੍ਰੀ ਅਨੰਦਪੁਰ ਸਾਹਿਬ, 30 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਵਰਡ ਹਾਰਟ ਡੇਅ ਮੋਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਾਠਕ ਨਰਸਿੰਗ ਹੋਮ ਵਿਖੇ ਦਿੱਲ ਦੇ ਮਰੀਜਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿਚ 60 ਦੇ ਕਰੀਬ ਮਰੀਜਾਂ ਦਾ ਚੈਕਅਪ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ:ਪ੍ਰਦੀਪ ਕੌਸ਼ਲ ਨੇ ਦੱਸਿਆ ਕਿ ਇਸ ਅਹਿਮ ਦਿਨ ਜਿੱਥੇ ਦਿੱਲ ਦੇ ਮਰੀਜਾਂ ਦਾ ਮੁਫਤ ਚੈਕਅਪ ਕਰਕੇ ਉਨਾਂ ਨੂੰ ਦਵਾਈਆਂ ਦਿਤੀਆਂ ਗਈਆਂ ਉਥੇ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਜੇਕਰ ਆਪਣੇ ਦਿੱਲ ਦੀ ਸੰਭਾਲ ਚਾਹੁੰਦੇ ਹੋ ਤਾਂ ਆਪਣਾ ਭਾਰ ਸੀਮਤ ਰੱਖੋ, ਮਾਨਸਿਕ ਤਨਾਅ ਤੋ ਬਿਨਾਂ ਜੀਉਣ ਦੀ ਕੋਸ਼ਿਸ਼ ਕਰੋ, ਘਟ ਚਰਬੀ, ਤਾਜਾ ਹਰੀਆਂ ਸਬਜੀਆਂ ਅਤੇ ਫੱਲ ਖਾਉ, ਸਿਗਰਟ, ਸ਼ਰਾਬ ਦਾ ਸੇਵਨ ਨਾ ਕਰੋ, ਡਾਕਟਰ ਦੀ ਸਲਾਹ ਤੋ ਬਗੈਰ ਦਵਾਈਆਂ ਦਾ ਉਪਯੋਗ ਨਾ ਕਰੋ, ਰੋਜਾਨਾ ਕਸਰਤ ਅਤੇ ਯੋਗਾ ਕਰੋ ਜੇਕਰ ਅਜਿਹੀਆਂ ਆਦਤਾਂ ਇਨਸਾਨ ਪਾ ਲਵੇ ਤਾਂ ਉਸਦੀ ਸਿਹਤ ਠੀਕ ਰਹਿ ਸਕਦੀ ਹੈ ਤੇ ਉਸਦਾ ਬਚਾਅ ਹੋ ਸਕਦਾ ਹੈ। ਇਸ ਮੋਕੇ ਸੁਨੀਤਾ, ਕੋਮਲ, ਚਾਂਦਨੀ, ਸੁਮਨ, ਸੀਮਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *