Sat. May 25th, 2019

ਦਿੜ੍ਹਬਾ ਵਿਖੇ ਪੈਂ ਰਿਹਾਂ ਸਿਵਰੇਜ਼ ਲੋਕਾਂ ਲਈ ਬਣਿਆਂ ਸਿਰਦਰਦੀ ਦਾ ਕਾਰਨ

ਦਿੜ੍ਹਬਾ ਵਿਖੇ ਪੈਂ ਰਿਹਾਂ ਸਿਵਰੇਜ਼ ਲੋਕਾਂ ਲਈ ਬਣਿਆਂ ਸਿਰਦਰਦੀ ਦਾ ਕਾਰਨ
ਠੇਕੇਦਾਰ ਦੀ ਅਣਗਹਿਲੀ ਕਾਰਨ ਕਈ ਦੁਕਨਾਂ ਅਤੇ ਮਕਾਨਾਂ ਨੂੰ ਪਹੁੰਚਿਆਂ ਭਾਰੀ ਨੁਕਸਾਨ

ਦਿੜ੍ਹਬਾ 26 ਦਸੰਬਰ ( ਰਣ ਸਿੰਘ ਚੱਠਾ ) ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕਈ ਵਿਕਾਸ਼ ਕਾਰਜ਼ ਸ਼ੁਰੂ ਕੀਤੇ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਸਮੱਸਿਆਂ ਦਾ ਸਾਹਮਣਾਂ ਨਾਂ ਕਰਨਾ ਪਵੇ ਪਰ ਕਈ ਵਾਰ ਲੌਕਲ ਪ੍ਰਸ਼ਾਸਨ ਜਾਂ ਠੇਕੇਦਾਰ ਦੀ ਅਣਗਹਿਲੀ ਕਾਰਨ ਹੋ ਰਹੇ ਵਿਕਾਸ਼ ਕਾਰਜ਼ ਵੀ ਲੋਕਾਂ ਲਈ ਸਿਰ ਦਰਦੀ ਦਾ ਕਾਰਨ ਬਣ ਜਾਂਦੇ ਹਨ ਇਸੇ ਤਰ੍ਹਾਂ ਦਿੜ੍ਹਬਾ ਵਿਖੇ ਪੈਂ ਰਹਿਆਂ ਸਿਵਰੇਜ਼ ਸ਼ਹਿਰ ਵਾਸੀਆਂ ਲਈ ਸਿਦਰਦੀ ਦਾ ਕਾਰਨ ਬਣਿਆ ਹੋਇਆ ਹੈ ਜਿਸ਼ ਪ੍ਰਤੀ ਲਿੰਕ ਰੋੜ ਦੇ ਦੁਕਾਨਦਾਰਾਂ ਨੇ ਠੇਕੇਦਾਰ ਉੱਪਰ ਇਲਜ਼ਾਮ ਲਗਾਉਂਦਿਆ ਕਿਹਾਂ ਕਿ ਉਕਤ ਠੇਕੇਦਾਰ ਤੇ ਉਸਦੀ ਲੇਵਰ ਵੱਲੋਂ ਸਿਵਰੇਜ਼ ਦਾ ਕੰਮ ਸੁਚੱਜ਼ੇ ਢੰਗ ਨਾਲ ਨਹੀ ਕੀਤਾ ਜਾਂ ਰਿਹਾਂ ਤੇ ਕੰਮ ਕਰਨ ਵਿੱਚ ਵੱਡੀ ਅਣਗਹਿਲੀ ਵਰਤੀ ਜਾ ਰਹੀ ਹੈ ਜਿਸ ਕਾਰਨ ਕਈ ਲੋਕਾਂ ਦੀਆਂ ਦੁਕਨਾਂ ਤੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆਂ ਹੈ ਜੇਕਰ ਕੰਮ ਇਸੇ ਤਰ੍ਹਾਂ ਚਲਦਾ ਰਿਹਾਂ ਤਾਂ ਕੋਈ ਹੋਰ ਵੀ ਵੱਡਾਂ ਨੁਕਸਾਨ ਪਹੁੰਚ ਸਕਦਾ ਹੈ ਉਹਨਾਂ ਅੱਗੇ ਦ’ਸਿਆ ਕਿ ਜਿੱਥੇ ਸ਼ਿਵਰੇਜ਼ ਪੈ ਚੁੱਕਾਂ ਹੈ ਉਸ ਥਾਂ ਤੇ ਵੀ ਉਸੇ ਤਰ੍ਹਾਂ ਖਿਲਾਰਾਂ ਪਇਆ ਹੋਇਆ ਹੈ ਤੇ ਵੱਡੇ ਵੱਡੇ ਟੋਏ ਵੀ ਉਸੇ ਤਰ੍ਹਾਂ ਪਏ ਹਨ ਜਿਸ ਕਾਰਨ ਰਾਂਹਗਿਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾਂ ਕਰਨਾਂ ਪੈ ਰਹਿਆ ਹੈ ।ਉਹਨਾਂ ਕਿਹਾਂ ਕਿ ਜਦ ਅਸੀ ਠੇਕੇਦਾਰ ਦੇ ਸੁਪਰਵਾਇਜ਼ਰ ਨੂੰ ਸਹੀ ਢੰਗ ਨਾਲ ਕੰਮ ਕਰਨ ਬਾਰੇ ਕਿਹਾਂ ਤਾਂ ਉਸਨੇ ਦੁਕਾਦਾਰਾਂ ਨਾਲ ਦੁਰਵਿਵਾਹਰ ਕਰਦੇ ਕਿਹਾਂ ਕਿ ਇਹ ਕੰਮ ਤਾਂ ਇਸੇ ਤਰ੍ਹਾਂ ਚੱਲੇਗਾਂ ਤੁਸੀ ਜੋ ਬਣਦੈਂ ਕਰਲੋਂ ਦੁਕਾਦਾਰਾਂ ਨੇ ਮੀਡੀਆਂ ਜਰੀਏ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆੳਂਦੇ ਗੁਹਾਰ ਲਗਾਈ ਕਿ ਉਕਤ ਠੇਕੇਦਾਰ ਖਿਲਾਫ ਸ਼ਿਕੰਜ਼ਾਂ ਕਸ਼ਿਆਂ ਜਾਵੇ ਤਾਂ ਕਿ ਜਿਵੇ ਪਹਿਲਾਂ ਸਿਵਰੇਜ਼ ਪੈਂਦੇ ਸਮੇਂ ਇੱਕ ਵਿਆਕਤੀ ਦੀ ਮੌਤ ਹੋ ਗਈ ਸੀ ਮੁੜ ਤੋਂ ਕੋਈ ਜਾਨੀ ਮਾਲੀ ਨੁਕਸ਼ਾਨ ਨਾ ਹੋ ਸਕੇ ਦੁਕਾਦਾਰਾਂ ਨੇ ਚਿਤਾਂਵਨੀ ਦਿੰਦੇ ਕਿਹਾਂ ਕਿ ਜੇਕਰ ਕੋਈ ਵੀ ਘਟਨਾਂ ਵਾਪਰੀ ਤਾਂ ਉਸ ਦਾ ਜਿਮੇਂਵਾਰ ਉਕਤ ਠੇਕੇਦਾਰ ਹੋਵੇਗਾਂ ।
ਜਦ ਸ਼ਹਿਰ ਦੇ ਲੋਕਾਂ ਦੀ ਇਹ ਸਮੱਸ਼ਿਆਂ ਲੈਕੇ ਸਾਡੀ ਟੀਮ ਸ਼ਿਵਰੇਜ਼ ਵਿਭਾਂਗ ਦੇ ਦਫਤਰ ਐਸ.ਡੀ.ਓ ਸੁਰੇਸ ਬਾਂਸਲ ਕੋਲ ਪਹੁੰਚੀ ਤਾਂ ਉਕਤ ਠੇਕੇਦਾਰ ਯਸਦੀਪ ਐਸ.ਡੀ.ਓ ਸਹਿਬ ਦੀ ਸ਼ਾਨੀ ਭਰ ਰਹੇ ਸਨ ਜਦ ਉਕਤ ਮਾਮਲੇ ਸਬੰਧੀ ਐਸ.ਡੀ.ਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾਂ ਕਿ ਵੈਸੇ ਤਾਂ ਕੰਮ ਠੀਕ ਚੱਲ ਰਿਹਾਂ ਹੈ ਪਰ ਜੇਕਰ ਕੋਈ ਸਮੱਸਿਆ ਲੋਕਾਂ ਨੂੰ ਹੈ ਤਾਂ ਜਲਦੀ ਹੀ ਹੱਲ ਕਰਵਾਂ ਦੇਵਾਂਗੇਂ ਦੂਜੇ ਪਾਸੇ ਠੇਕੇਦਾਰ ਯਸਦੀਪ ਨੇ ਲੋਕਾਂ ਦੀ ਸਮੱਸਿਆਂ ਨੂੰ ਮੰਨਦੇ ਕਿਹਾਂ ਕਿ ਜਦ ਕਿਸੇ ਦੇ ਘਰ ਜਾਂ ਦੁਕਾਨ ਅੱਗੇ ਸ਼ਿਵਰੇਜ਼ ਪੈਂਦੀ ਹੈ ਤਾਂ ਸਮੱਸਿਆਂ ਤਾਂ ਆਉਂਦੀ ਹੈ ਪਰ ਸੁਪਰਵਾਇਜ਼ਰ ਵੱਲੋਂ ਜੋ ਲੋਕਾਂ ਨਾਲ ਗਲਤ ਬਤੀਰਾਂ ਕੀਤਾ ਜਾਂਦਾ ਹੈ ਉਸ ਨੂੰ ਸਮਝਾਂ ਦੇਵਾਂਗੇਂ ।ਬੇਸ਼ੱਕ ਐਸ.ਡੀ.ਓ ਸਹਿਬ ਅਤੇ ਠੇਕੇਦਾਰ ਨੇ ਜਲਦ ਸਮੱਸਿਆ ਹੱਲ ਕਰਨ ਦਾਂ ਭਰੋਸ਼ਾ ਦੇ ਦਿੱਤਾ ਹੈ ਪਰ ਕਿ ਜੋ ਮਕਾਨ ਦੁਕਾਨਾਂ ਨੂੰ ਨੁਕਸ਼ਾਨ ਪਹੁੰਚਿਆ ਹੈ ਉਸਦਾ ਖਮਿਆਜ਼ਾਂ ਕੋਣ ਭੁਗਤੇਗਾਂ ਸੌ ਲੋੜ ਹੈ ਠੇਕੇਦਾਰਾਂ ਵੱਲੋਂ ਕਰਵਾਏ ਜਾਂਦੇ ਕੰਮਾਂ ਨੂੰ ਜਿਮੇਂਵਾਰੀ ਨਾਲ ਕਰਵਾਉਣ ਦੀ ਤਾਂ ਕਿ ਜਿੱਥੇ ਕਿਸੇ ਦਾ ਕੋਈ ਨੁਕਸ਼ਾਨ ਨਾਂ ਹੋਵੇ ਉੱਥੇ ਹੀ ਲੋਕਾਂ ਨਾਲ ਚੰਗਾਂ ਰਸ਼ੁਕ ਵੀ ਬਣਿਆ ਰਹੇ ।

Leave a Reply

Your email address will not be published. Required fields are marked *

%d bloggers like this: