ਦਿਹਾਤੀ ਸਵੈ-ਰੋਜਗਾਰ ਸਿਖਲਾਈ ਸੰਸਥਾ, ਮੱਲੀਆ ਦੁਆਰਾ ਵਿਜੀਲੈਂਸ ਅਵੇਅਰਨੈਸ ਕੈਂਪ ਲਗਾਇਆ ਗਿਆ

ss1

ਦਿਹਾਤੀ ਸਵੈ-ਰੋਜਗਾਰ ਸਿਖਲਾਈ ਸੰਸਥਾ, ਮੱਲੀਆ ਦੁਆਰਾ ਵਿਜੀਲੈਂਸ ਅਵੇਅਰਨੈਸ ਕੈਂਪ ਲਗਾਇਆ ਗਿਆ
ਭ੍ਰਿਸ਼ਟਾਚਾਰ ਖਿਲਾਫ ਲਿਆ ਪ੍ਰਣ

unnamed-1ਜੰਡਿਆਲਾ ਗੁਰੂ 5 ਨਵੰਬਰ ਵਰਿੰਦਰ ਸਿੰਘ :-ਪੀ.ਐਨ.ਬੀ ਆਰਸੈਟੀ ਮੱਲੀਆ ਵੱਲੋ ਵਿਜੀਲੈਂਸ ਅਵੇਅਰਨੈਸ ਹਫਤਾ (31 ਅਕਤੂਬਰ ਤੋ 5 ਨਵੰਬਰ) ਤਹਿਤ ਮੱਲੀਆ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਕਿਸਾਨ ਗੋਸ਼ਟੀ ਕਰਵਾਈ ਗਈ । ਜਿਸ ਵਿੱਚ ਆਗਰਨੀ ਜ਼ਿਲ੍ਹਾ ਅਧਿਕਾਰੀ ਰਾਕੇਸ਼ ਖੇੜਾ, ਬੈਂਕ ਅਧਿਕਾਰੀ ਅਸ਼ਵਨੀ , ਵਿਪਨ ਕੁਮਾਰ ਵਰਮਾ, ਭੁਪਿੰਦਰਪਾਲ ਕਲੇਰ ਅਤੇ ਕਮਲਜੀਤ ਸਿੰਘ, ਖੇਤੀ-ਬਾੜੀ ਅਧਿਕਾਰੀ ਅਭਿਸ਼ੇਕ ਕੁਮਾਰ, ਅਤੇ ਸੰਸਥਾ ਦੇ ਡਾਇਰੈਕਟਰ ਖੁਸ਼ਪਾਲ ਨੇ ਸੰਸਥਾ ਬਾਰੇ ਜਾਣਕਾਰੀ ਦਿੱਤੀ ਕਿ ਸੰਸਥਾ ਵਿੱਚ 18 ਤੋ 45 ਸਾਲ ਦੇ ਨੋਜਵਾਨ ਲੜਕੇ-ਲੜਕੀਆਂ ਨੂੰ ਸਵੈ- ਰੋਜਗ਼ਾਰ ਲਈ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਰੋਜਗਾਰ ਦੀ ਸ਼ੁਰੂਆਤ ਲਈ ਬੈਂਕਾਂ ਤੋ ਸਹਾਇਤਾ ਪ੍ਰਾਪਤੀ ਵਿਚ ਮਦਦ ਕੀਤੀ ਜਾਂਦੀ ਹੈ । ਜ਼ਿਲ੍ਹਾ ਆਗਰਨੀ ਅਧਿਕਾਰੀ ਰਾਕੇਸ਼ ਖੇੜਾ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਖੋਰੀ ਨੂੰ ਖਤਮ ਕਰਨ ਦਾ ਪ੍ਰਣ ਦਵਾਇਆ ਕਿ ਸਾਰੇ ਪੁੂਰੀ ਇਮਾਨਦਾਰੀ ਨਾਲ ਜਨਹਿਤ ਲਈ ਕੰਮ ਕਰਨਗੇ। ਖੇਤੀਬਾੜੀ ਬੈਂਕ ਅਧਿਕਾਰੀ ਨੇ ਕਿਸਾਨਾ ਨੂੰ ਮਿੱਟੀ ਪ੍ਰੀਖਣ ਬਾਰੇ ਜਾਣਕਾਰੀ ਦਿੱਤੀ ਅਤੇ ਫਸਲੀ ਚੱਕਰ ਨੂੰ ਬਦਲਣ ਅਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ।ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਵਾਸਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆ ਨੂੰ ਅਪਣਾਉਣ ਬਾਰੇ ਕਿਹਾ । ਉਪਸਥਿਤ ਲੋਕਾਂ ਨੇ ਕੈਂਪ ਵਿੱਚ ਬਹੁਤ ਰੁਚੀ ਦਿਖਾਈ ।ਆਖਿਰ ਵਿੱਚ ਸੰਸਥਾ ਦੇ ਡਾਇਰੈਕਟਰ ਸ਼੍ਰੀ ਖੁਸ਼ਪਾਲ ਅਤੇ ਸਟਾਫ ਫੈਕਲਟੀ ਸਿਮਰਨ ਅਤੇ ਮਨਜੀਤ ਕੋਰ,ਆਫਿਸ ਅਸਿਸਟੈਂਟ ਸਾਰਿਕਾ ਤੁਲੀ ਅਤੇ ਗਗਨਦੀਪ ਸਿੰਘ, ਮਨਦੀਪ ਕੋਰ ਨੇ ਉਪਸਥਿਤ ਲੋਕਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *