ਦਿਵਾਲੀ

ss1

ਦਿਵਾਲੀ

ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ,
ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ।

ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇਵਿੱਚ,
ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ।

ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ,
ਪਰ ਆਪਾਂ ਤਿੰਨਾਂ ਨੇ ਹੈ ਸਾਥ ਨਿਭਾਉਣਾ।

ਵੇਖਾਂਗੇ ਨਜ਼ਾਰੇ ਜੱਦ ਪਈਆਂ ਤਰਕਾਲਾਂ,
ਬੱਚਿਆਂ ਨੇ ਫੁੱਲਝੜੀਆਂ ਨੂੰ ਫੇਰ ਘੁਮਾਉਣਾ।

ਮੰਗਣੀਆਂ ਸੁੱਖਾਂ ਬਾਲ ਪਰਿਵਾਰ ਦੀਆਂ,
ਸ਼ਰਧਾ ਦੇ ਵਿੱਚ ਸਿਰਾਂ ਨੂੰ ਝੁਕਾਉਣਾ।

ਸਤਿਗੁਰਾਂ ਰਾਜਿਆਂ ਨੂੰ ਮੁਕਤ ਕਰਾਇਆ ਸੀ,
ਬੰਦੀਛੋੜ ਦਿਨ ਦੀ ਯਾਦਵਿੱਚ ਵੀ ਸਾਨੂੰ ਰੁਸ਼ਨਾਉਣਾ।

ਤੇਲ ਅਤੇ ਬੱਤੀ ਮੁੜ ਦੀਵੇ ਨੂੰ ਪਏ ਆਖਦੇ,
ਭਾਗਾਂ ਵਾਲੇ ਦਿਨ ਅਸਾਂ ਸਾਥ ਤੇਰਾ ਹੈ ਨਿਭਾਉਣਾ।

ਲੈ ਕੇ ਆਵੇ ਸਭ ਲਈ ਖੁੱਸੀਆਂ ਤੇ ਖੇੜੇ,
ਰੀਝਾਂ ਸੰਗ ਅਸੀਂ ਦਿਵਾਲੀ ਨੂੰ ਮਨਾਉਣਾ,

ਸਾਡੀਆਂ ਦੁਆਵਾਂ ਵੀ ਸਾਰਿਆਂ ਦੇ ਨਾਲ ਨੇ,
‘ਫ਼ਕੀਰਾ’ ਨੇ ਵੀ ਆਪਣੇ ਪਿਆਰੇ ਲਈ ਜਗਾਉਣਾ।

ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ,
ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

 

Share Button

Leave a Reply

Your email address will not be published. Required fields are marked *