ਦਿਲਰਾਜ ਭੂੰਦੜ ਨੂੰ ਸਰਦੂਲਗੜ੍ਹ ਹਲਕੇ ਤੋ ਟਿਕਟ ਮਿਲਣ ਤੇ ਅਕਾਲੀਦਲ ਖੇਮੇ ਚ ਖੁਸ਼ੀ

ss1

ਦਿਲਰਾਜ ਭੂੰਦੜ ਨੂੰ ਸਰਦੂਲਗੜ੍ਹ ਹਲਕੇ ਤੋ ਟਿਕਟ ਮਿਲਣ ਤੇ ਅਕਾਲੀਦਲ ਖੇਮੇ ਚ ਖੁਸ਼ੀ
ਵਿਕਾਸ ਦੇ ਮੱਦੇ ਨਜਰ ਹੀ ਪਾਰਟੀ ਹਾਈਕਮਾਂਡ ਨੇ ਮੈਨੂੰ ਮਾਣ ਬਖਸ਼ਿਆ ਹੈ:ਦਿਲਰਾਜ

facebook_1457250405627ਸਰਦੂਲਗੜ੍ਹ 16 ਨਵੰਬਰ(ਗੁਰਜੀਤ ਸ਼ੀਂਹ)ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਅਕਾਲੀ ਖੇਮੇ ਚ ਉਸ ਸਮੇ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਸ਼੍ਰੋਮਣੀ ਅਕਾਲੀਦਲ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਸਪੁੱਤਰ ਦਿਲਰਾਜ ਸਿੰਘ ਭੂੰਦੜ ਨੂੰ ਅਕਾਲੀਦਲ ਦੀ ਹਾਈਕਮਾਂਡ ਨੇ ਆਪਣੀ ਵਿਧਾਨ ਸਭਾ 2017 ਦੀਆਂ ਚੋਣਾਂ ਚ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਦਿਲਰਾਜ ਸਿੰਘ ਭੂੰਦੜ ਨੇ ਸੱਚਕਹੂੰ ਦੇ ਪ੍ਰਤੀਨਿਧ ਨਾਲ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜੁੰਮੇੇਵਾਰੀ ਸੌਂਪੀ ਹੈ ਉਸ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ।ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋ ਅਕਾਲੀਦਲ ਵੱਲੋ ਜੋ ਪੰਜਾਬ ਦੇ ਹਰ ਵਰਗ ਲਈ ਵਿਕਾਸ ਕਾਰਜਾਂ ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਸਦਕਾ ਸਰਦੂਲਗੜ੍ਹ ਦਾ ਚਹੁਮੁੱਖੀ ਵਿਕਾਸ ਹੋਇਆ ਹੈ।ਉਸ ਨੂੰ ਵਿਕਾਸ ਦੇ ਮੁੱਦੇ ਤੇ ਅੱਜ ਜੋ ਮੈਨੂੰ ਸਰਦੂਲਗੜ੍ਹ ਹਲਕੇ ਤੋ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਡਿਊਟੀ ਸੌਂਪੀ ਹੈ।ਉਸ ਨੂੰ ਕਾਮਯਾਬ ਬਣਾਉਣ ਲਈ ਹਲਕੇ ਦੇ ਸੂਝਵਾਨ ਵੋਟਰ ਸੇਵਾ ਕਰਨ ਦਾ ਜਰੂਰ ਮੌਕਾ ਬਖਸ਼ਣਗੇ।ਇਸ ਮੌਕੇ ਉਹਨਾਂ ਨੂੰ ਅੱਜ ਟਿਕਟ ਮਿਲਣ ਤੇ ਪਾਰਟੀ ਦੇ ਵਰਕਰਾਂ ਦਾ ਉਹਨਾਂ ਦੇ ਗ੍ਰਹਿ ਵਿਖੇ ਤਾਂਤਾ ਲੱਗਿਆ ਹੋਇਆ ਸੀ।

Share Button

Leave a Reply

Your email address will not be published. Required fields are marked *