ਦਿਨ ਵਿੱਚ ਚੱਲ ਰਹੀਆਂ ਸਟਰੀਟ ਲਾਈਟਾਂ ਨਾਲ ਬਿਜਲੀ ਬੱਚਤ ਦੀ ਮੁਹਿਮ ਹੋਈ ਠੁੱਸ

ਦਿਨ ਵਿੱਚ ਚੱਲ ਰਹੀਆਂ ਸਟਰੀਟ ਲਾਈਟਾਂ ਨਾਲ ਬਿਜਲੀ ਬੱਚਤ ਦੀ ਮੁਹਿਮ ਹੋਈ ਠੁੱਸ
ਸ਼ਹਿਰ ਦੇ ਕਈ ਵਾਰਡ ਹਾਲੇ ਵੀ ਸਟਰੀਟ ਲਾਈਟਾਂ ਤੋੌ ਪਏ ਹਨ ਅਧੂਰੇ

1
ਬਰੇਟਾ(ਰੀਤਵਾਲ):-ਗਰਮੀ ਦੇ ਇਸ ਸੀਜਨ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋ ਬਿਜਲੀ ਬੱਚਤ ਲਈ ਸੀ.ਐਫ.ਐਲ. ਲਗਾ ਕੇ ਅਤੇ ਅਜਿਹੇ ਹੀ ਹੋਰ ਉਪਕਰਨਾਂ ਦੀ ਵਰਤੋ ਕਰ ਕੇ ਖਪਤਕਾਰਾਂ ਨੂੰ ਬਿਜਲੀ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਦੀ ਇਸ ਬਿਜਲੀ ਬਚਾਓ ਮੁਹਿਮ ਨੂੰ ਨਗਰ ਕੌਸਲ ਪੂਰੀ ਤਰਾਂ ਖੋਰਾ ਲਗਾਉਦੀ ਦਿਖ ਰਹੀ ਹੈ ਜਿਸ ਦਾ ਪਤਾ ਇੱਥੋ ਦੀਆ ਦਿਨ ਵਿੱਚ ਹੀ ਚੱਲਦੀਆਂ ਸਟਰੀਟ ਲਾਟੀਟਾਂ ਤੋ ਸਹਿਜੇ ਹੀ ਲੱਗ ਸਕਦਾ ਹੈ ਇਸ ਤੋ ਇਲਾਵਾ ਸਰਕਾਰੀ ਦਫਤਰਾਂ ਵਿੱਚ ਬਿਜਲੀ ਦੀ ਹੋ ਰਹੀ ਦੁਰਵਰਤੋ ਵੀ ਸਰਕਾਰ ਦੀ ਇਸ ਮੁਹਿਮ ਨੂੰ ਖੋਰਾ ਲਗਾ ਰਹੇ ਹਨ।
ਪੈ ਰਹੀ ਗਰਮੀ ਵਿੱਚ ਬਿਜਲੀ ਦੀ ਭਾਰੀ ਕਿੱਲਤ ਪੈਦਾ ਹੋ ਰਹੀ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋ ਬਿਜਲੀ ਬਚਾਉਣ ਲਈ ਸੀ.ਐਫ.ਐਲ ਅਤੇ ਸੋਲਰ ਸਿਸਟਮ ਲਗਾਉਣ ਲਈ ਖਪਤਕਾਰਾਂ ਨੂੰ ਸਬਸਿਡੀ ਵੀ ਮੁਹਈਆ ਕਰਵਾਈ ਜਾ ਰਹੀ ਹੈ ਤਾਂ ਕਿ ਸੂਬੇ ਵਿੱਚ ਬਿਜਲੀ ਦਾ ਸੰਕਟ ਪੈਦਾ ਨਾ ਹੋਵੇ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਕਈ ਵਿਭਾਗ ਸਰਕਾਰ ਦੀ ਹੀ ਇਸ ਮੁਹਿਮ ਨੂੰ ਫੇਲ ਕਰਨ ਵਿੱਚ ਲੱਗੇ ਹੋਏ ਹਨ।ਆਮ ਤੋਰ ਤੇ ਕਈ ਸਰਕਾਰੀ ਦਫਤਰਾਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ,ਦਫਤਰਾਂ ਵਿੱਚ ਅਫਸਰ ਜਾਂ ਹੋਰ ਮਾਮਲਾ ਮੋਜੂਦ ਹੋਵੇ ਜਾਂ ਨਾ ਹੋਵੇ ਪਰ ਖਾਲੀ ਪਏ ਕਮਰਿਆਂ ਵਿੱਚ ਪੱਖੇ.ਲਾਈਟਾਂ ਅਤੇ ਏਅਰ ਕੰਡੀਸ਼ਨ ਬੇਵਜ੍ਹਾ ਚੱਲਦੇ ਰੋਿਹੰਦੇ ਹਨ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।ਬਿਜਲੀ ਬੱਚਤ ਸਬੰਧੀ ਗੰਭੀਰ ਸਰਕਾਰੀ ਵਿਭਾਗਾਂ ਦੀ ਪੋਲ ਉਸ ਸਮੇ ਖੁੱਲੀ ਜਦੋ ਵੇਖਣ ਵਿੱਚ ਆਇਆ ਕਿ ਬਰੇਟਾ ਸ਼ਹਿਰ ਦੇ ਵਾਰਡ ਨੰ:6 ਦੀਆਂ ਸਟਰੀਟ ਲਾਈਟਾਂ ਦਿਨ ਦਿਹਾੜੇ ਚੱਲ ਰਹੀਆਂ ਹਨ ਕਿਸੇ ਨੇ ਵੀ ਇਹਨਾਂ ਲਾਈਟਾਂ ਨੂੰ ਬੰਦ ਕਰਨ ਦੀ ਜਰਰੂਤ ਨਹੀ ਸਮਝੀ ਜਦ ਇਸ ਸੰਬੰਧੀ ਬਿਜਲੀ ਬੋਰਡ ਦੇ ਐਸ.ਡੀ.ਓ ਨਾਲ ਗੱਲਬਾਤ ਕੀਤੀ ਜਾਦੀ ਹੈ ਤਾਂ ਉਹ ਇਹ ਕਹਿ ਕੇ ਆਪਣਾ ਪੱਲਾ ਛੁਡਵਾ ਲੈਦੇ ਹਨ ਕਿ ਇਹ ਮਹਿਕਮਾ ਸਾਡੇ ਕੋਲ ਨਹੀ ਹੈ ਇਹ ਹੁਣ ਨਗਰ ਕੌਸਲ ਦੇ ਅਧੀਨ ਹੈ ਜਦੋ ਇਸ ਸੰਬੰਧੀ ਨਗਰ ਕੌਸਲ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਕੁਝ ਵਾਰਡਾਂ ਵਿੱਚ ਸਟਰੀਟ ਲਾਈਟਾਂ ਦੇ ਰਿਪੇਅਰ ਹੋਣ ਦਾ ਕੰਮ ਚਲ ਰਿਹਾ ਹੈ ਜਿਸ ਕਰਕੇ ਇਹ ਸਟਰੀਟ ਲਾਈਟਾਂ ਦਿਨ ਵਿੱਚ ਵੀ ਚਲਦੀਆਂ ਰਹੀਆਂ ਇਸਦੇ ਉਲਟ ਸ਼ਹਿਰ ਵਾਸੀਆ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਜਾਣਬੁਝ ਕੇ ਕੋਈ ਨਾ ਕੋਈ ਬਹਾਨਾ ਲਗਾ ਕੇ ਆਪਣਾ ਪੱਲਾ ਛਡਵਾ ਲੈਦੇ ਹਨ ਜਦਕਿ ਸੱਚ ਤਾਂ ਇਹ ਹੈ ਕਿ ਸ਼ਹਿਰ ਦੇ ਕਈ ਵਾਰਡਾਂ ਵਿੱਚ ਤਾਂ ਦਿਨ ਰਾਤ ਸਟਰੀਟ ਲਾਇਟਾਂ ਚਲਦੀਆ ਰਹਿੰਦੀਆ ਹਨ ਜਿਨਾਂ੍ਹ ਨੂੰ ਬੰਦ ਕਰਨ ਵਿੱਚ ਕੋਈ ਆਪਣੀ ਡਿਊਟੀਂ ਨਹੀ ਸਮਝਦਾ ਅਤੇ ਕਈ ਅਜਿਹੇ ਵਾਰਡ ਵੀ ਹਨ ਜਿੱਥੇ ਬੀਬਾ ਬਾਦਲ ਜੀ ਨੂੰ ਸੰਗਤ ਦਰਸ਼ਨ ਦੌਰਾਨ ਸਟਰੀਟ ਲਾਈਟਾਂ ਦੀ ਬੇਨਤੀ ਕਰਨ ਤੇ ਵੀ ਨਹੀਂ ਚਲਾਇਆ ਜਾ ਰਿਹਾ । ਇਸੇ ਤਰਾਂ ਹੋਰ ਸਰਕਾਰੀ ਦਫਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਦ੍ਰਿਸ਼ ਵੇਖਣ ਨੂੰ ਆਮ ਮਿਲਦੇ ਹਨ ਜਿੱਥੋ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਵਿਭਾਗ ਅਪਣੀ ਹੀ ਸਰਕਾਰ ਦੀ ਬਿਜਲੀ ਬਚਾਓ ਮੁਹਿਮ ਨੂੰ ਕਿਸ ਤਰਾਂ ਫੇਲ ਕਰਨ ਵਿੱਚ ਲੱਗੇ ਹੋਏ ਹਨ ਪਰ ਆਮ ਲੋਕਾਂ ਨੂੰ ਬਿਜਲੀ ਬਚਾਉਣ ਲਈ ਅਕਸਰ ਪ੍ਰੇਰਿਤ ਕਰਦੇ ਹਨ।ਲੋੜ ਹੈ ਕਿ ਪੰਜਾਬ ਸਰਕਾਰ ਅਜਿਹੇ ਸਰਕਾਰੀ ਵਿਭਾਗਾਂ ਖਿਲਾਫ ਸਖਤ ਕਾਰਵਾਈ ਕਰੇ ਤਾਂ ਕਿ ਪੰਜਾਬ ਵਿੱਚ ਪੈਦਾ ਹੋ ਰਹੇ ਬਿਜਲੀ ਸੰਕਟ ਤੋ ਆਮ ਲੋਕਾਂ ਨੂੰ ਨਿਯਾਤ ਮਿਲ ਸਕੇ।

Share Button

Leave a Reply

Your email address will not be published. Required fields are marked *

%d bloggers like this: