ਦਿਨੋ-ਦਿਨ ਘਟ ਰਿਹਾ ਹੈ ਬਜ਼ੁਰਗਾਂ ਦਾ ਸਤਿਕਾਰ

ss1

ਦਿਨੋ-ਦਿਨ ਘਟ ਰਿਹਾ ਹੈ ਬਜ਼ੁਰਗਾਂ ਦਾ ਸਤਿਕਾਰ

ਕੋਈ ਸਮਾਂ ਸੀ ਜਦੋਂ ਬੱਚੇ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ। ਅਕਸਰ ਪਰਿਵਾਰ ਇੱਕਠੇ ਰਹਿੰਦੇ ਸਨ ਤੇ ਘਰ ਦੇ ਅਹਿਮ ਫੈਸਲੇ ਬਜ਼ੁਰਗਾਂ ਦੀ ਪ੍ਰਵਾਨਗੀ ਨਾਲ ਹੁੰਦੇ ਸਨ। ਪਰਿਵਾਰ ਦੇ ਹਰ ਕੰਮ ਵਿੱਚ ਉਨਾਂ ਦੀ ਸ਼ਮੂਲੀਅਤ ਤੇ ਅਗਵਾਈ ਨੂੰ ਜ਼ਰੂਰੀ ਮੰਨਿਆ ਜਾਂਦਾ ਸੀ। ਬਜੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਪਰਿਵਾਰ ਦਾ ਹਰ ਮੈਂਬਰ ਉਹਨਾਂ ਦੀ ਸੇਵਾ ਤੇ ਸਤਿਕਾਰ ਕਰਨ ਖੁਣੋਂ ਕੋਈ ਕਸਰ ਨਹੀਂ ਛੱਡਦਾ ਸੀ। ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ। ਇੱਕ ਦੂਜੇ ਤੋਂ ਨਿਕਲਣ ਦੀ ਵਧਦੀ ਦੌੜ ਨੇ ਮਨੁੱਖੀ ਸੋਚਣੀ ਨੂੰ ਸਵੈ ਤੱਕ ਸੀਮਤ ਕਰ ਦਿੱਤਾ, ਤਿਉਂ-ਤਿਉਂ ਬਜ਼ੁਰਗਾਂ ਦਾ ਸਤਿਕਾਰ ਵੀ ਘਟਦਾ ਹੀ ਗਿਆ। ਭੱਜ ਦੋੜ ਦੇ ਯੁੱਗ ਵਿੱਚ ਬਜ਼ੁਰਗਾਂ ਦਾ ਕਿੰਨਾਂ ਕੁ ਸਤਿਕਾਰ ਰਹਿ ਗਿਆ। ਇਹ ਦਿਨ-ਬਦਿਨ ਖੁੱਲ ਰਹੇ ਬਿਰਧ ਆਸ਼ਰਮਾਂ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਲਈ ਸਰਵਣ ਦਾ ਨਾਂਅ ਸਤਿਕਾਰ ਨਾਲ ਲਿਆ ਜਾਂਦਾ ਹੈ। ਜਿਸ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਨੂੰ ਵਹਿੰਗੀ ਚੁੱਕ ਕੇ ਤੀਰਥ ਯਾਤਰਾ ਕਰਵਾਈ ਪਰ ਅੱਜ ਦੇ ਪੁੱਤਰਾਂ ਨੇ ਤਾਂ ਆਪਣੇ ਮਾਤਾ-ਪਿਤਾ ਨੂੰ ਰੋਟੀ ਕੀ ਦੇਣੀ ਸੀ, ਉਨਾਂ ਨੂੰ ਦੋ ਸਤਿਕਾਰ ਦੇ ਸ਼ਬਦ ਬੋਲਣਾਂ ਵੀ ਔਖਾ ਲੱਗਦਾ ਹੈ।ਕੋਈ ਸਮਾਂ ਸੀ ਜਦੋਂ ਬੱਚੇ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ। ਅਕਸਰ ਪਰਿਵਾਰ ਇੱਕਠੇ ਰਹਿੰਦੇ ਸਨ ਤੇ ਘਰ ਦੇ ਅਹਿਮ ਫੈਸਲੇ ਬਜ਼ੁਰਗਾਂ ਦੀ ਪ੍ਰਵਾਨਗੀ ਨਾਲ ਹੁੰਦੇ ਸਨ। ਪਰਿਵਾਰ ਦੇ ਹਰ ਕੰਮ ਵਿੱਚ ਉਨਾਂ ਦੀ ਸ਼ਮੂਲੀਅਤ ਤੇ ਅਗਵਾਈ ਨੂੰ ਜ਼ਰੂਰੀ ਮੰਨਿਆ ਜਾਂਦਾ ਸੀ। ਬਜੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਪਰਿਵਾਰ ਦਾ ਹਰ ਮੈਂਬਰ ਉਹਨਾਂ ਦੀ ਸੇਵਾ ਤੇ ਸਤਿਕਾਰ ਕਰਨ ਖੁਣੋਂ ਕੋਈ ਕਸਰ ਨਹੀਂ ਛੱਡਦਾ ਸੀ। ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ। ਇੱਕ ਦੂਜੇ ਤੋਂ ਨਿਕਲਣ ਦੀ ਵਧਦੀ ਦੌੜ ਨੇ ਮਨੁੱਖੀ ਸੋਚਣੀ ਨੂੰ ਸਵੈ ਤੱਕ ਸੀਮਤ ਕਰ ਦਿੱਤਾ, ਤਿਉਂ-ਤਿਉਂ ਬਜ਼ੁਰਗਾਂ ਦਾ ਸਤਿਕਾਰ ਵੀ ਘਟਦਾ ਹੀ ਗਿਆ। ਭੱਜ ਦੋੜ ਦੇ ਯੁੱਗ ਵਿੱਚ ਬਜ਼ੁਰਗਾਂ ਦਾ ਕਿੰਨਾਂ ਕੁ ਸਤਿਕਾਰ ਰਹਿ ਗਿਆ। ਇਹ ਦਿਨ-ਬਦਿਨ ਖੁੱਲ ਰਹੇ ਬਿਰਧ ਆਸ਼ਰਮਾਂ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਲਈ ਸਰਵਣ ਦਾ ਨਾਂਅ ਸਤਿਕਾਰ ਨਾਲ ਲਿਆ ਜਾਂਦਾ ਹੈ। ਜਿਸ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਨੂੰ ਵਹਿੰਗੀ ਚੁੱਕ ਕੇ ਤੀਰਥ ਯਾਤਰਾ ਕਰਵਾਈ ਪਰ ਅੱਜ ਦੇ ਪੁੱਤਰਾਂ ਨੇ ਤਾਂ ਆਪਣੇ ਮਾਤਾ-ਪਿਤਾ ਨੂੰ ਰੋਟੀ ਕੀ ਦੇਣੀ ਸੀ, ਉਨਾਂ ਨੂੰ ਦੋ ਸਤਿਕਾਰ ਦੇ ਸ਼ਬਦ ਬੋਲਣਾਂ ਵੀ ਔਖਾ ਲੱਗਦਾ ਹੈ। ਅੱਜ ਕੱਲ ਘਰਾਂ ਅੰਦਰ ਜਾਨਵਰ ਪਾਲਣ ਦਾ ਇੱਕ ਤਰਾਂ ਦਾ ਫੈਸ਼ਨ ਜਿਹਾ ਹੀ ਚੱਲ ਪਿਆ ਹੈ। ਅੱਜ ਤਕਰੀਬਨ ਹਰ ਘਰੇ ਵੱਖ-ਵੱਖ ਮਹਿੰਗੀ ਨਸਲ ਦੇ ਕੁੱਤੇ ਰੱਖਣ ਦਾ ਫ਼ੈਸ਼ਨ ਹੈ। ਉਨਾਂ ਨਾਲ ਘੁੰਮਣਾ, ਉਹਨਾਂ ਦੀ ਸੰਗਲੀ ਫੜ ਕੇ ਚਲਣਾ ਸ਼ਾਇਦ ਸਮਾਜਿਕ ਰੁਤਬਾ ਵਧੀਆ ਹੋਣ ਦਾ ਚਿੰਨ ਮੰਨਿਆ ਜਾ ਰਿਹਾ ਹੈ। ਅੱਜ ਕੱਲ ਜੇਕਰ ਘਰ ਦਾ ਕੋਈ ਬਜ਼ੁਰਗ ਬਿਮਾਰ ਹੋ ਜਾਵੇ ਤਾਂ ਉਸ ਦਾ ਫਿਕਰ ਸ਼ਾਇਦ ਕਿਸੇ ਨੂੰ ਨਾ ਹੋਵੇ ਪਰ ਜੇਕਰ ਘਰੇ ਰੱਖਿਆ ਕੋਈ ਜਾਨਵਰ ਚਾਹੇ ਵੈਸੇ ਹੀ ਸੁਸਤ ਪਿਆ ਹੋਵੇ ਤਾਂ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਐ ਕਿ ਹਾਏ ਸਾਡੇ ‘ਡੌਗੀ’ ਨੂੰ ਕੀ ਹੋ ਗਿਆ..? ਤੇ ਉਸ ਦੇ ਇਲਾਜ ‘ਤੇ ਪੂਰੀ ਭੱਜ-ਨੱਠ ਵੀ ਕੀਤੀ ਜਾਂਦੀ ਹੈ ਅੱਜ ਸਾਡੇ ਸਮਾਜ ਵਿੱਚ ਬਜ਼ੁਰਗਾਂ ਦੀ ਦਸ਼ਾ ਕੀ ਹੈ। ਇਸ ਦਾ ਅੰਦਾਜ਼ਾ ਬੱਸ ਅੱਡਿਆਂ ਜਾਂ ਹੋਰ ਜਨਤਕ ਥਾਵਾਂ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਬਜ਼ੁਰਗਾਂ ਦੀ ਹਾਲਤ ਤੋਂ ਹੀ ਲਾਇਆ ਜਾ ਸਕਦਾ ਹੈ। ਇੱਥੇ ਮੈਂ ਇੱਕ ਘਟਨਾਂ ਦਾ ਜ਼ਿਕਰ ਕਰਨਾ ਚਾਹਾਂਗਾ। ਮੈਂ ਇੱਕ ਵਾਰ ਆਪਣੇ ਦੋਸਤ ਨਾਲ ਉਸ ਦੀ ਕਿਸੇ ਰਿਸ਼ਤੇਦਾਰੀ ਵਿੱਚ ਗਿਆ। ਅਸੀਂ ਜਾ ਕੇ ਹਾਲੇ ਬੈਠੇ ਹੀ ਹੋਵਾਂਗੇ ਕਿ ਮੇਰੇ ਦੋਸਤ ਦੇ ਰਿਸ਼ਤੇਦਾਰ ਦਾ ਮੁੰਡਾ ਸਾਹੋ-ਸਾਹੀ ਹੋਇਆ ਘਰ ਆਇਆ ਤੇ ਕਹਿੰਦਾ ਤੁਸੀਂ ਬੈਠੋ ਮੈਂ ਆਪਣੇ ‘ਡੌਗੀ’ ਨੂੰ ਡਾਕਟਰ ਕੋਲ ਦਿਖਾ ਆਵਾਂ, ਸਵੇਰੇ ਚੌਲ ਬਣਾਏ ਸੀ ਮੈ ਇਸ ਨੂੰ ਪਾ ਦਿੱਤੇ ਤੇ ਹੁਣ ਪਤਾ ਨੀ ਇਸ ਨੂੰ ਕੀ ਹੋ ਗਿਆ। ਮੈਂ ਅੰਦਰੋਂ ਅੰਦਰੀ ਹੱਸਿਆ ਕਿ ਭਲਿਆ ਮਾਣਸਾ ਇਹ ਤਾਂ ਕਹਾਵਤ ਵੀ ਹੈ ਕਿ ਕੁੱਤੇ ਨੂੰ ਚੌਲ ਨਹੀਂ ਪਚਦੇ ਇਹਦੇ ਵਿੱਚ ਐਨਾਂ ਘਬਰਾਉਂਣ ਵਾਲੀ ਕਿਹੜੀ ਗੱਲ ਐ। ਜਦੋ ਮੁੰਡਾ ਆਪਣੇ ਕੁੱਤੇ ਨੂੰ ਡਾਕਟਰ ਕੋਲ ਲਿਜਾਣ  ਲਈ ਤੁਰਨ ਹੀ ਲੱਗਿਆ ਤਾਂ ਘਰ ਦੀ ਇੱਕ ਨੁੱਕਰੇ ਮੰਜੇ ‘ਤੇ ਪਏ ਇੱਕ ਬਜ਼ੁਰਗ ਨੇ ਆਵਾਜ਼ ਮਾਰੀ ‘ਪੁੱਤ ਜੇ ਸ਼ਹਿਰ ਗਿਆ ਤਾਂ ਮੇਰੀ ਦਵਾਈ ਲੈਂਦਾ ਆਵੀ’, ਤਾਂ ਉਹ ਮੁੰਡਾ ਬਜ਼ੁਰਗ ਨੂੰ ਭੱਜ ਕੇ ਪੈ ਗਿਆ ਤੇ ਬੋਲਿਆ, ‘ਕੋਈ ਨਾ ਤੂੰ ਹੁਣੇ ਨੀ ਮਰਨ ਲੱਗਿਆ ਜਦੋਂ ਦੇਖੋ ਮੈਨੂੰ ਆਹ ਲਿਆ ਦੇ, ਉਹ ਲਿਆ ਦੇ।’ ਐਨਾ ਕਹਿ ਕੇ ਉਹ ਕਾਰ ਸਟਾਰਟ ਕਰਕੇ ਤੁਰਦਾ ਬਣਿਆ। ਮੇਰਾ ਦੋਸਤ ਮੇਰੇ ਮੂੰਹ ਵੱਲ ਦੇਖ ਕੇ ਨਿੰਮੋਝੂਣਾ ਹੋ ਗਿਆ। ਫਿਰ ਮੈ ਸੋਚਣ ਲੱਗਿਆ ਕਿ ਆਹ ਵੇਲਾ ਵੀ ਆਉਂਣਾ ਸੀ। ਅੱਜ ਕੱਲ ਦੀ ਪੀੜੀ ਨੂੰ ਕੀ ਹੋ ਗਿਆ ਜੋ ਹੁਣ ਬਜ਼ੁਰਗਾਂ ਦਾ ਭੋਰਾ ਵੀ ਸਤਿਕਾਰ ਨੀ ਕਰਦੀ । ਕਦੇ ਅਸੀਂ ਸੋਚ ਕੇ ਦੇਖਿਆ ਕਿ ਘਰ ਅਸੀਂ ਆਪਣੇ ਬਜ਼ੁਰਗਾਂ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਪਰ ਬਾਹਰ ਅਸੀਂ ਭਾਲਦੇ ਲੋਕ ਸਾਡਾ ਸਤਿਕਾਰ ਕਰਨ। ਕਹਿੰਦੇ ਨੇ ਜਿਹੋ ਜਿਹਾ ਵਰਤਾਓ ਅੱਜ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਦੇ ਹਾਂ ਉਹੋ ਜਿਹਾ ਹੀ ਸਾਡੇ ਬੱਚੇ ਸਾਡੇ ਨਾਲ ਕਰਨਗੇ।ਬਜ਼ੁਰਗਾਂ ਨੂੰ ਸਾਡੇ ਪਿਆਰ ਤੇ ਹਮਦਰਦੀ ਦੀ ਬਹੁਤ ਲੋੜ ਹੈ। ਜੇਕਰ ਸਾਰੇ ਦਿਨ ਵਿੱਚ ਅਸੀਂ ਥੋੜਾਂ ਜਿਹਾ ਵੀ ਸਮਾਂ ਆਪਣੇ ਬਜ਼ੁਰਗਾਂ ਲਈ ਕੱਢ ਲਈਏ ਉਹਨਾਂ ਨਾ ਬੈਠ ਕੇ ਘਰ ਦੇ ਮਸਲਿਆਂ ਦੀ ਰਾਏ ਲਈਏ, ਬਾਹਰੀ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਣ। ਜਿੱਥੇ ਇਸ ਨਾਲ ਬਜ਼ੁਰਗ ਇੱਕਲੇਪਣ ਤੋ ਬਚ ਸਕਣਗੇ। ਉੱਥੇ ਸਾਨੂੰ ਯੋਗ ਅਗਵਾਈ ਵੀ ਮਿਲੇਗੀ। ਤਾਂ ਫਿਰ ਆਪਣੇ ਬਜ਼ੁਰਗਾਂ ਲਈ ਥੋੜਾਂ ਜਿਹਾ ਸਮਾਂ ਕਿਉਂ ਨਹੀਂ ਕੱਢ ਸਕਦੇ। ਆਓ ਹੁਣ ਆਪਣੀ ਸੋਚ ਬਦਲੀਏ ਤੇ ਜਿਹੜੇ ਬਜ਼ੁਰਗਾਂ ਕਰਕੇ ਅੱਜ ਸਾਡੀ ਹੋਂਦ ਹੈ। ਉਹਨਾਂ ਦਾ ਸਤਿਕਾਰ ਕਰੀਏ ਸੋਚ ਕੇ ਦੇਖੋ ਕਿਤੇ ਅਸੀਂ ਗ਼ਲਤੀ ਤਾਂ ਨਹੀਂ ਕਰ ਰਹੇ ਬਜ਼ੁਰਗਾਂ ਨੂੰ ਅਣਗੋਲਿਆ ਕਰਕੇ।

ਕੁਲਦੀਪ ਸਿੰਘ ਢਿੱਲੋਂ
ਪਿੰਡ: ਜੰਡਵਾਲਾ ਚੜਤ ਸਿੰਘ,
ਤਹਿਸੀਲ ਮਲੋਟ,
ਜ਼ਿਲਾ ਸ਼੍ਰੀ ਮੁਕਤਸਰ ਸਾਹਿਬ
ਮੋ: 98559-64276

Share Button

Leave a Reply

Your email address will not be published. Required fields are marked *