ਦਹਿਸ਼ਤਗਰਦੀ ਦਾ ਕੌਈ ਧਰਮ ਨਹੀਂ ਹੁੰਦਾ- ਪ੍ਰਿੰ ਸੁਖਪਾਲ ਕੌਰ ਵਾਲੀਆ

ss1

ਦਹਿਸ਼ਤਗਰਦੀ ਦਾ ਕੌਈ ਧਰਮ ਨਹੀਂ ਹੁੰਦਾ- ਪ੍ਰਿੰ ਸੁਖਪਾਲ ਕੌਰ ਵਾਲੀਆ
ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਸਰਜੀਕਲ ਸਟਰਾਈਕ ਸੰਬੰਧੀ ਦਿੱਤੀ ਜਾਣਕਾਰੀ

sukhpal-kaurਸ਼੍ਰੀ ਅਨੰਦਪੁੁਰ ਸਾਹਿਬ, 11 ਅਕਤੂਬਰ(ਦਵਿੰਦਰਰਪਾਲ ਸਿੰਘ/ ਅੰਕੁਸ਼):ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰਿੰ ਸੁਖਪਾਲ਼ ਕੌਰ ਵਾਲੀਆ ਨੇਂ ਭਾਰਤ ਵੱਲੋਂ ਲਾਈਨ ਆਫ ਕੰਟਰੋਲ ਨੂੰ ਲੰਘ ਕੇ ਕੀਤੇ ਸਰਜੀਕਲ ਸਟਰਾਈਕ ਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀ ਹੁੰਦਾ। ਪਾਕਿਸਤਾਨ ਸ਼ੁਰੂ ਤੋਂ ਹੀ ਭਾਰਤ ਵਿਰੋਧੀ ਅਨਸਰਾਂ ਨੂੰ ਹਵਾ ਦੇ ਰਿਹਾ ਹੈ, ਜਿਸ ਕਾਰਨ ਭਾਰਤ ਨੂੰ ਅਨੇਕਾਂ ਵਾਰ ਜੰਗ ਜਿਹੇ ਹਾਲਾਤ ਦਾ ਸਾਹਮਣਾਂ ਕਰਨਾਂ ਪਿਆ ਹੈ। ਉਹਨਾਂ ਭਾਰਤੀ ਫੌਜ ਦੀ ਇਸ ਦਲੇਰਾਨਾਂ ਕਾਰਵਾਈ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਮੁੱਚਾ ਦੇਸ਼ ਇੱਕ ਜੁੱਟ ਹੈ ਅਤੇ ਭਾਰਤੀ ਫੌਜ ਦੇ ਨਾਲ ਖੜਾ ਹੈ। ਇਸ ਮੌਕੇ ਸਕੂਲ ਕੌਆਰਡੀਨੇਟਰ ਰਣਜੀਤ ਸਿੰਘ ਸੈਣੀ, ਹਰਨਮਪ੍ਰੀਤ ਸਿੰਘ, ਨਿਰਮਲ ਕੁਮਾਰੀ, ਰੁਪਿੰਦਰ ਕੌਰ, ਅਨੂ ਬਾਲਾ, ਸ਼ਿਵਾਨੀ, ਅਮਰਜੀਤ ਕੌਰ, ਕੰਚਨ ਸ਼ਰਮਾਂ, ਰਣਜੀਤ ਸਿੰਘ, ਤਰਲੋਚਨ ਸਿੰਘ, ਜਸਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *