ਦਸ਼ਮੇਸ਼ ਪਬਲਿਕ ਸੀਨੀ:ਸੈਕੰ:ਸਕੂਲ ਮਹਿਤਾ ਦੀ ਸਲਾਨਾ ਸਪੋਰਟਸ ਮੀਟ ਦਾ ਆਰੰਭ

ss1

ਦਸ਼ਮੇਸ਼ ਪਬਲਿਕ ਸੀਨੀ:ਸੈਕੰ:ਸਕੂਲ ਮਹਿਤਾ ਦੀ ਸਲਾਨਾ ਸਪੋਰਟਸ ਮੀਟ ਦਾ ਆਰੰਭ

ਚੌਂਕ ਮਹਿਤਾ,22 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਦਸ਼ਮੇਸ਼ ਪਬਲਿਕ ਸੀਨੀ: ਸੈਕੰ: ਸਕੂਲ ਮਹਿਤਾ ਚੌਂਕ ਦੀ ਸਲਾਨਾ ਇੰਟਰ ਹਾਊਸ ਸਪੋਰਟਸ ਮੀਟ ਦਾ ਆਰੰਭ ਸੰਤ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਮਹਿਤਾ ਚੌਂਕ ਵੱਲੋਂ ਗੁਬਾਰੇ ਛੱਡ ਕੇ ਕੀਤਾ ਗਿਆ। ਇਸ ਮੌਕੇ ਦਮਦਮੀ ਟਕਸਾਲ ਦੇ ਸਿੰਘ ਜਥੇਦਾਰ ਕਰਨੈਲ ਸਿੰਘ, ਬਾਬਾ ਬੋਹੜ ਸਿੰਘ, ਉਸਤਾਦ ਭਗਤ ਸੁੱਚਾ ਸਿੰਘ, ਗਿਆਨੀ ਗੁਰਸੇਵਕ ਸਿੰਘ ਅਤੇ ਡਾ: ਅਵਤਾਰ ਸਿੰਘ ਬੁੱਟਰ ਵੀ ਹਾਜ਼ਰ ਸਨ। ਸੰਸਥਾ ਦੇ ਪ੍ਰਿੰਸੀਪਲ ਸ: ਗੁਰਦੀਪ ਸਿੰਘ ਰੰਧਾਵਾ ਜੀ ਨੇ ਆਏ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਹੋ ਰਹੀ ਸਪੋਰਟਸ ਮੀਟ ਦੀ ਸਮੁੱਚੀ ਰੂਪ ਰੇਖਾ ਤੋਂ ਮਹਿਮਾਨਾਂ ਨੂੰ ਜਾਣੂ ਕਰਾਇਆ। ਅੰਤ ਵਿੱਚ ਸਕੂਲ ਮੈਨੇਜਮੈਂਟ ਨੇ ਆਈਆਂ ਸਮੂਹ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *