ਦਸਤਾਰ ਫੈਡਰੇਸਨ ਵਲੋਂ ਬੇਅਦਬੀ ਸਬੰਧੀ ਅਰਦਾਸ ਸਮਾਗਮ

ss1

ਦਸਤਾਰ ਫੈਡਰੇਸਨ ਵਲੋਂ ਬੇਅਦਬੀ ਸਬੰਧੀ ਅਰਦਾਸ ਸਮਾਗਮ

27-5
ਭਗਤਾ ਭਾਈ ਕਾ 26 ਜੂਨ (ਸਵਰਨ ਭਗਤਾ)ਪਿਛਲੇ ਦਿਨੀ ਸਹਿਰ ਅੰਦਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈਕੇ ਸਿੱਖ ਸੰਗਤ ਅੰਦਰ ਰੋਸ ਪਾਇਆ ਜਾ ਰਿਹਾ ਸੀ ਅਤੇ ਬੀਤੀ ਰਾਤ ਫਿਰ ਸਰਾਰਤੀ ਅਨਸਰਾਂ ਵਲੋ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ।ਜਿਸ ਦੇ ਰੋਸ ਵਜੋ ਦਸਤਾਰ ਫੈਡਰੇਸਨ ਦੇ ਕੌਮੀ ਪ੍ਰਧਾਨ ਪਰਗਟ ਸਿੰਘ ਭੋਡੀਪੁਰਾ ਦੀ ਅਗਵਾਈ ਹੇਠ ਅੱਜ ਸਥਾਨਕ ਨਗਰ ਦੇ ਗੁਰਦੁਆਰਾ ਪਾਤਸਾਹੀ ਛੇਵੀ ਅਤੇ ਦਸਵੀ ਵਿਖੇ ਵੱਖ- ਵੱਖ ਸਿੱਖ ਜਥੇਬੰਦੀਆ ਦੇ ਨੁਮਾਇੰਦਿਆ ਅਤੇ ਨਗਰ ਦੀਆਂ ਸੰਗਤਾਂ ਨੇ ਇਕੱਤਰਤ ਹੋਕੇ ਚੌਪਈ ਸਾਹਿਬ ਜੀ ਦੇ ਪਾਠ ਕਰਨ ਉਪਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਮਨ ਸਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਸਹਿਰ ਵਾਸੀਆ ਨੂੰ ਭਾਈਚਾਰਕ ਸਾਂਝ ਤੇ ਅਮਨ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮਲੇਰਕੋਟਲਾ ਵਿਖੇ ਕੁਰਾਨ ਸਰੀਫ ਦੀ ਹੋਈ ਬੇਅਦਬੀ ਦੀ ਜੋਰਦਾਰ ਨਿੰਦਾ ਕੀਤੀ ਗਈ ,ਸਰਕਾਰ ਅਤੇ ਪ੍ਰਸਾਸਨ ਵਲੋ ਅਜਿਹੇ ਸਰਾਰਤੀ ਅਨਸਰਾਂ ਨੂੰ ਜਲਦੀ ਨੱਥ ਪਾਉਣ ਦੀ ਮੰਗ ਕੀਤੀ ।

ਇਸ ਮੋਕੇ ਏਕ ਨੂਰ ਖਾਲਸਾ ਫੋਜ,ਚੜਦੀ ਕਲਾ ਪੰਥਕ ਸੇਵਾ ਲਹਿਰ,ਸਤਿਕਾਰ ਕਮੇਟੀ ਤੋ ਇਲਾਵਾ ਆਪ ਆਗੂ ਕੁਲਤਾਰ ਸੰਧਵਾਂ,ਚੇਅਰਮੈਨ ਗਗਨਦੀਪ ਸਿੰਘ ਗਰੇਵਾਲ,ਰਾਕੇਸ ਕੁਮਾਰ ਭਗਤਾ ਪ੍ਰਧਾਨ ਨਗਰ ਪੰਚਾਇਤ, ਬਲਵਿੰਦਰ ਸਿੰਘ ਢਾਡੀ ਭਗਤਾ, ਕਾਗਰਸ ਦੇ ਰਾਜਵੰਤ ਸਿੰਘ ਖਾਲਸਾ,ਮੰਗਲ ਸਿੰਘ ਖਾਲਸਾ,ਨਛੱਤਰ ਸਿੰਘ ਸਿੱਧੂ,ਬਲਵਿੰਦਰ ਸਿੰਘ ਭੋਡੀਪੁਰਾ,ਸੁਖਜਿੰਦਰ ਸਿੰਘ ਖਾਨਦਾਨ,ਅਵਤਾਰ ਸਿੰਘ ਤਾਰੀ,ਸੰਤਾ ਸਿੰਘ ਚਹਿਲ ਥਰਾਜ,ਗੁਰਮਤਿ ਸੇਵਾ ਲਹਿਰ ਦੇ ਭਾਈ ਜਤਿੰਦਰ ਸਿੰਘ ਖਾਲਸਾ,ਕੁਲਵਿੰਦਰ ਸਿੰਘ ਥਰਾਜ,ਗੁਰਪ੍ਰੀਤ ਸਿੰਘ ਭਗਤਾ,ਬੂਟਾ ਸਿੰਘ ਭਗਤਾ ਆਦਿ ਸਨ ।ਬੁਲਾਰਿਆ ਨੇ ਪ੍ਰਸਾਸਨ ਤੋ ਪੂਰੇ ਸਹਿਰ ਅੰਦਰ ਸੀ ਸੀ ਟੀ ਵੀ ਕੈਮਰਿਆ ਸਮੇਤ ਸਹਿਰ ਦੀ ਚੌਕਸੀ ਵਧਾਉਣ ਦੀ ਮੰਗ ਕੀਤੀ।ਜਿਕਰਯੋਗ ਹੈ ਕਿ ਪਿਛਲੇ ਦਿਨੀ ‘ਸ੍ਰੀ ਸਿਧ ਗੋਸਟਿ,ਗੁਟਕਾ ਸਾਹਿਬ ਦੇ 51 ਅੰਗਾਂ ਦੀ ਅਣਪਛਾਤੇ ਸਰਾਰਤੀ ਅਨਸਰਾਂ ਵਲੋ ਭੂਤਾਂ ਵਾਲਾ ਖੂਹ ਦੇ ਨੇੜਲੀ ਗਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ।

Share Button

Leave a Reply

Your email address will not be published. Required fields are marked *