Mon. May 20th, 2019

ਦਲਿਤ ਨੌਜਵਾਨ ਦੀ ਹੱਤਿਆ ਦੇ ਮਾਮਲੇ ਨੂੰ ਲੈਕੇ ਦਲਿਤ ਜਥੇਬੰਦੀਆਂ ਵਲੋ ਸੰਘਰਸ਼ ਜਾਰੀ

ਦਲਿਤ ਨੌਜਵਾਨ ਦੀ ਹੱਤਿਆ ਦੇ ਮਾਮਲੇ ਨੂੰ ਲੈਕੇ ਦਲਿਤ ਜਥੇਬੰਦੀਆਂ ਵਲੋ ਸੰਘਰਸ਼ ਜਾਰੀ
ਸੁਨੀਲ ਜਾਖੜ ਨੇੇ ਕੀਤੀ ਸੀਬੀਆਈ ਜਾਂਚ ਦੀ ਮੰਗ

img-20161012-wa0076ਮਾਨਸਾ, 12 ਅਕਤੂਬਰ (ਜਗਦੀਸ਼ ਬਾਂਸਲ/ਅਮਰਜੀਤ ਮਾਖਾ) ਸਰਾਬ ਮਾਫੀਆਂ ਵਲੋ ਬੀਤੇ ਕੱਲ ਘਰਾਂਗਣਾ ‘ਚ ਕੀਤੀ ਗਈ ਦਲਿਤ ਨੌਜਵਾਨ ਦੀ ਹੱਤਿਆ ਦੇ ਮਾਮਲੇ ਨੂੰ ਲੈਕੇ ਦਲਿਤ ਜਥੇਬੰਦੀਆਂ ਵਲੋ ਸੰਘਰਸ਼ ਜਾਰੀ ਹੈ। ਦਲਿਤ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਸ਼ਹਿਰ ‘ਚ ਇੱਕ ਰੋਸ ਮਾਰਚ ਵੀ ਕੀਤਾ ਗਿਆ। ਉਧਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਭਖ ਗਈ ਹੈ ਸਿਵਲ ਹਸਪਤਾਲ ‘ਚ ਪੀੜਤ ਪਰਿਵਾਰ ਨੂੰ ਮਿਲਣ ਦੇ ਲਈ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਵੀ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਸਿਵਲ ਹਸਪਤਾਲ ‘ਚ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ‘ਚ ਗੁੰਡਾਰਾਜ ਸਥਾਪਿਤ ਹੋ ਗਿਆ ਹੈ ਅਤੇ ਮਾਫੀਆ ਅਕਾਲੀ ਸਰਕਾਰ ਦੀ ਸ਼ਹਿ ਤੇ ਪਲ ਰਿਹਾ ਹੈ ਕਿਉਕਿ ਪੰਜਾਬ ਵਿੱਚ ਰੇਤ ਮਾਫੀਆ, ਕੇਬਲ ਮਾਫੀਆ, ਗੈਸਸਟਰ ਤੋ ਇਲਾਵਾ ਹੁਣ ਗੁਲਾਬੀ ਮਾਫੀਆ ( ਸਰਾਬ ) ਵੀ ਸਰਗਰਮ ਹੋ ਗਿਆ ਹੈ। ਜਾਖੜ ਨੇ ਕਿਹਾ ਕਿ ਜੇਲਾਂ ‘ਚ ਬੈਠੇ ਗੁੰਡਿਆਂ ਨਾਲ ਵੀ ਅਕਾਲੀ ਦਲ ਦੇ ਆਗੂ ਸਰੇਆਮ ਮੀਟਿੰਗਾਂ ਕਰਦੇ ਹਨ ਅਤੇ ਇਸ ਲਈ ਉਨਾਂ ਦੀਆਂ ਬਾਹਰ ਵੀ ਤਾਰਾਂ ਜੁੜੀਆਂ ਹਨ ਤੇ ਪੰਜਾਬ ‘ਚ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ ਜ਼ੋ ਅਕਾਲੀ ਦਲ ਦੀ ਸ਼ਹਿ ਤੇ ਹੁੰਦੇ ਹਨ। ਉਨਾਂ ਕਿਹਾ ਘਰਾਂਗਣਾ ‘ਚ ਹੋਏ ਨੌਜਵਾਨ ਦੇ ਕਤਲ ਸਬੰਧੀ ਬੋਲਦਿਆ ਕਿਹਾ ਇਹ ਕਤਲ ਵੀ ਅਕਾਲੀ ਦਲ ਦੇ ਨਜਦੀਕੀ ਰਿਸ਼ਤੇਦਾਰਾਂ ਨੇ ਹੀ ਕੀਤਾ ਹੈ ਜੋ ਸ਼ਰੇਆਮ ਸਰਾਬ ਦਾ ਕਾਰੋਬਾਰ ਕਰਦੇ ਹਨ। ਉਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ‘ਚ ਪੰਜਾਬ ਪੁਲਿਸ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਇਸ ਦੀ ਜਾਂਚ ਸੀਬੀਆਈ ਤੋ ਕਰਵਾਈ ਜਾਵੇ ਜਿਸ ‘ਚ ਜੱਜਾਂ ਦਾ ਪੈਨਲ ਵੀ ਸ਼ਾਮਲ ਕੀਤਾ ਜਾਵੇ।
ਜਾਖੜ ਨੇ ਦਲਿਤ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਹਰ ਸਮੇਂ ਨਾਲ ਖੜੇ ਹਨ ਅਤੇ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇਗ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਸਭ ਅਕਾਲੀ ਦਲ ਦੀ ਸ਼ਹਿ ਤੇ ਹੋਇਆ ਹੈ ਇਸ ਲਈ ਤਾਂ 36 ਘੰਟਿਆਂ ਬਾਦ ਵੀ ਕਤਲ ਕਰਨ ਵਾਲੇ ਦੋਸ਼ੀ ਗ੍ਰਿਫਤਾਰ ਨਹੀ ਕੀਤੇ ਗਏ। ਉਨਾਂ ਕਿਹਾ ਕਿ ਅਕਾਲੀ ਦਲ ਦੇ ਨਜਦੀਕੀ ਹੋਣ ਕਰਕੇ ਹੀ ਇਨਾਂ ਪੁਲਿਸ ਵੀ ਇਨਾਂ ਨੂੰ ਫੜਨ ਤੋ ਕੰਨੀ ਕਤਰਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਅਤੇ ਥਾਣਾ ਕੋਟਧਰਮੂ ਦੀ ਪੁਲਿਸ ਉਨਾਂ ਤੇ ਨੌਜਵਾਨ ਦਾ ਸੰਸਕਾਰ ਕਰਨ ਦਾ ਦਬਾਅ ਬਣਾ ਰਹੀ ਹੈ ਅਤੇ ਕਿਹਦੇ ਹਨ ਕਿ ਤੁਸ਼ੀ ਲਾਸ਼ ਦਾ ਸੰਸਕਾਰ ਕਰ ਦਿਉ ਅਤੇ ਬਾਕੀ ਅੰਗਾਂ ਦਾ ਸੰਸਕਾਰ ਬਾਅਦ ‘ਚ ਕਰ ਦਿੱਤਾ ਜਾਵੇਗਾ।
ਉਧਰ ਬਸਪਾ ਅਤੇ ਸੀਪੀਆਈ ( ਐਮ ਐਲ ) ਲਿਬਰੇਸ਼ਨ ਨੇ ਦਲਿਤ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਸ਼ਹਿਰ ‘ਚ ਰੋਸ ਮਾਰਚ ਕੀਤਾ ਅਤੇ ਕਿਹਾ ਕਿ ਜਦੋ ਤੱਕ ਪੀੜਤ ਪਰਿਵਾਰ ਦੇ ਨੌਜਵਾਨ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀ ਕੀਤਾ ਜਾਂਦਾ ਉਹ ਇਸ ਨੌਜਵਾਨ ਦਾ ਸੰਸਕਾਰ ਨਹੀ ਕਰਨਗੇ।ਇਸ ਮੌਕੇ ਦਲਿਤ ਆਗੂਆਂ ਨੇ ਜਿਲਾ ਕਚਿਹਰੀ ‘ਚ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਵੀ ਘਿਰਾਉ ਕੀਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ।
ਥਾਣਾ ਕੋਟਧਰਮੂ ਦੇ ਇੰਚਾਰਜ ਚੰਨਣ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲੱਤ ਮਿਲ ਗਈ ਹੈ ਜ਼ੋ ਕਿ ਪਿੰਡ ਤੋ ਕਰੀਬ ਅੱਧਾ ਕਿਲੋਮੀਟਰ ਦੂਰ ਮੱਕੀ ਦੇ ਖੇਤ ‘ਚ ਪਈ ਸੀ।ਉਨਾਂ ਕਿਹਾ ਕਿ ਨੌਜਵਾਨ ਦੀ ਲੱਤ ਨੂੰ ਮਿਲ ਗਈ ਹੈ ਜਿਸ ਨੂੰ ਸਿਵਲ ਹਸਪਤਾਲ ‘ਚ ਲਿਆਕੇ ਰੱਖ ਦਿੱਤਾ ਹੈ।
ਇਸ ਮੌਕੇ ਦਲਿਤ ਨੇਤਾ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਅਮਰੀਕ ਸਮਾਉ, ਕਾਮਰੇਡ ਗੁਰਜੰਟ ਸਿੰਘ ਮਾਨਸਾ, ਬਸਪਾ ਆਗੂ ਭੁਪਿੰਦਰ ਸਿੰਘ ਬੀਰਵਾਲ, ਯਾਦਵਿੰਦਰ ਸਿੰਘ ਪਮਾਰ, ਆਤਮਾ ਸਿੰਘ ਪਮਾਰ, ਰਘਵੀਰ ਸਿੰਘ ਰਾਮਗੜੀਆਂ ਆਦਿ ਤੋ ਇਲਾਵਾ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ, ਹਲਕਾ ਸਰਦੂਲਗੜ ਤੋ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜਿਲਾ ਕਾਂਗਰਸ ਪ੍ਰਧਾਨ ਬਿਕਰਮ ਮੋਫਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਆਪ ਦੇ ਆਗੂ ਨਾਜਰ ਸਿੰਘ ਮਾਨਸ਼ਾਹੀਆਂ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: