ਦਲਿਤ ਨੋਜਵਾਨ ਸੁਖਚੈਨ ਸਿੰਘ ਕਤਲ ਮਾਮਲਾ

ss1

ਦਲਿਤ ਨੋਜਵਾਨ ਸੁਖਚੈਨ ਸਿੰਘ ਕਤਲ ਮਾਮਲਾ
ਪੁਲਿਸ ਵਲੋ ਸਾਰੇ 6 ਦੋਸ਼ੀ ਗ੍ਰਿਫਤਾਰ
ਪੀੜਿਤ ਪਰਿਵਾਰ ਨੂੰ ਪ੍ਰਸ਼ਾਸ਼ਨ ਵਲੋ ਸਰਕਾਰੀ ਨੋਕਰੀ ਤੇ ਦਸ ਲੱਖ ਰੁਪਏ ਦੇਣ ਦਾ ਐਲਾਨ
5 ਲੱਖ 62 ਹਜਾਰ 500 ਦਾ ਚੈਕ ਐਸ.ਡੀ.ਐਮ ਨੇ ਪੀੜਿਤ ਪਰਿਵਾਰ ਨੂੰ ਸੋਪਿਆ

mansaਮਾਨਸਾ 14 ਅਕਤੂਬਰ (ਜਗਦੀਸ਼/ਰੀਤਵਾਲ)- ਦਲਿਤ ਨੋਜਵਾਨ ਸੁਖਚੈਨ ਸਿੰਘ ਦੇ ਕਤਲ ਕਾਂਡ ਵਿੱਚ ਮਾਨਸਾ ਪੁਲਿਸ ਵਲੋ ਸਾਰੇ ਦੇ ਸਾਰੇ ਛੇ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੀੜਿਤ ਪਰਿਵਾਰ ਜੋ ਮ੍ਰਿਤਕ ਸੁਖਚੈਨ ਸਿੰਘ ਦਾ ਸੰਸਕਾਰ ਨਾ ਕਰਨ ਦੀ ਜਿੱਦ ਫੜਕੇ ਸਿਵਲ ਹਸਪਤਾਲ ਵਿੱਚ ਪਿਛਲੇ ਚਾਰ ਦਿਨ ਤੋ ਧਰਨੇ ਤੇ ਬੈਠਾ ਸੀ ਨੂੰ ਪ੍ਰਸ਼ਾਸ਼ਨ ਵਲੋ ਦਸ ਲੱਖ ਰੁਪਏ ਸਹਾਇਤਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਦਾ ਵਾਅਦਾ ਕਰਨ ਉਪਰੰਤ ਹੋਏ ਸਮਝੋਤੇ ਤੋ ਬਾਅਦ ਪਰਿਵਾਰ ਵਲੋ ਸਹਿਮਤੀ ਦੇਣ ਤੇ ਮ੍ਰਿਤਕ ਸੁਖਚੈਨ ਸਿੰਘ ਦਾ ਪੋਸਟ ਮਾਰਟਮ ਕਰਨ ਉਪਰੰਤ ਪਿੰਡ ਘਰਾਂਗਣਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪ੍ਰਸ਼ਾਸ਼ਨ ਵਲੋ ਸਮਝੋਤੇ ਤਹਿਤ ਪੀਤਿਤ ਪਰਿਵਾਰ ਨੂੰ ਅੱਜ ਪੰਜ ਲੱਖ 62 ਹਜਾਰ ਪੰਜ ਸੋ ਰੁਪਏ ਦਾ ਚੈਕ ਦਿੱਤਾ ਗਿਆ ਹੈ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਲਈ ਸਰਕਾਰ ਨੂੰ ਲਿਖੇ ਜਾਣ ਦੀ ਗੱਲ ਕਹੀ ਹੈ ਸੁਖਚੈਨ ਸਿੰਘ ਦੇ ਸੰਸਕਾਰ ਮੋਕੇ ਪਿੰਡ ਵਾਸੀਆ ਤੋ ਇਲਾਵਾ ਵੱਡੀ ਗਿਣਤੀ ਵੱਖ ਵੱਖ ਜਥੇਬੰਦੀਆ ਦੇ ਆਗੂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੋਜੂਦ ਸਨ|
ਮਾਨਸਾ ਦੇ ਪਿੰਡ ਘਰਾਗਣੇ ਦੇ ਦਲਿਤ ਨੋਜਵਾਨ ਸੁਖਚੈਨ ਸਿੰਘ ਕਤਲ ਕਾਂਡ ਵਿੱਚ ਪ੍ਰਸ਼ਾਸ਼ਨ ਅਤੇ ਪੀੜਿਤ ਪਰਿਵਾਰ ਵਿਚਕਾਰ ਹੋਏ ਸਮਝੋਤੇ ਤੋ ਬਾਅਦ ਮ੍ਰਿਤਕ ਸੁਖਚੈਨ ਸਿੰਘ ਦਾ ਅੱਜ ਪਿੰਡ ਘਰਾਗਣਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪ੍ਰਸ਼ਾਸ਼ਨ ਵਲੋ ਪੀੜਿਤ ਪਰਿਵਾਰ ਨੂੰ ਦਸ ਲੱਖ ਰੁਪਏ ਨਕਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਦਾ ਵਾਅਦਾ ਕਰਨ ਤੋ ਬਾਅਦ ਪੀੜਿਤ ਪਰਿਵਾਰ ਸੁਖਚੈਨ ਸਿੰਘ ਦਾ ਸੰਸਕਾਰ ਕਰਨ ਲਈ ਰਾਜੀ ਹੋ ਗਿਆ ਸੁਖਚੈਨ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟ ਮਾਰਟਮ ਕਰਨ ਤੋ ਬਾਅਦ ਪਿੰਡ ਘਰਾਗਣਾ ਵਿਖੇ ਸੰਸਕਾਰ ਕੀਤਾ ਗਿਆ ਇਸ ਮੋਕੇ ਸੀ.ਪੀ.ਆਂਈ (ਐਮ.ਐਲ) ਦੇ ਆਗੂ ਕਾਮਰੇਡ ਭਗਵੰਤ ਸਿੰਘ ਸਮਾਉ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋ ਦਿੱਤੇ ਭਰੋਸੇ ਤੋ ਬਾਅਦ ਸੰਸਕਾਰ ਕੀਤਾ ਹੈ ਜੇਕਰ ਪ੍ਰਸ਼ਾਸ਼ਨ ਨੇ ਸਮਝੋਤੇ ਤੋ ਮੁਕਰਨ ਦੀ ਕੋਸ਼ਿਸ ਕੀਤੀ ਤਾ ਫਿਰ ਸਘੰਰਸ਼ ਕੀਤਾ ਜਾਵੇਗਾ ਇਸ ਮੋਕੇ ਚੰਡੀਗੜ ਤੋ ਆਏ ਪਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਭਾਗ ਦੋਰਾਨ ਦਲਿਤਾ ਤੇ ਅੱਤਿਆਚਾਰ ਵਧ ਰਹੇ ਹਨ ਪਰ ਸਰਕਾਰ ਸੁੱਤੀ ਪਈ ਹੈ
ਪ੍ਰਸ਼ਾਸ਼ਨ ਦੀ ਤਰਫੋ ਐਸ.ਡੀ.ਐਮ ਮਾਨਸਾ ਕਾਲਾ ਰਾਮ ਕਾਂਸਲ ਨੇ ਮ੍ਰਿਤਕ ਦੇ ਪਿਤਾ ਨੂੰ ਪਬਲਿਕ ਦੀ ਹਾਜਰੀ ਵਿੱਚ ਪੰਜ ਲੱਖ 62 ਹਜਾਰ ਪੰਜ ਸੋ ਰੁਪਏ ਦਾ ਚੈਕ ਦਿੱਤਾ ਗਿਆ ਇਸ ਮੋਕੇ ਐਸ.ਡੀ.ਐਮ.ਮਾਨਸਾ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਪੀੜਿਤ ਪਰਿਵਾਰ ਨੂੰ ਦਸ ਲੱਖ ਵਿੱਚੋ ਪੰਜ ਲੱਖ 62 ਹਜਾਰ ਪੰਜ ਸੋ ਰੁਪਏ ਦਾ ਚੈਕ ਦੇ ਦਿੱਤਾ ਹੈ ਅਤੇ ਬਾਕੀ ਪੈਸੇ ਦੋ ਕਿਸ਼ਤਾ ਵਿੱਚ ਦਿੱਤੇ ਜਾਣੇ ਹਨ ਉਨਾ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਉਸਦੀ ਵਿਦਿਅਕ ਯੌਗਤਾ ਅਨੁਸਾਰ ਨੋਕਰੀ ਦੇਣ ਲਈ ਸਰਕਾਰ ਨੂੰ ਲਿਖਿਆ ਜਾਵੇਗਾ ਮਾਨਸਾ ਦੇ ਡੀ.ਐਸ.ਪੀ ਜਸਮੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਕਤਲ ਕਾਂਡ ਵਿੱਚ ਲੋੜੀਦੇ ਸਾਰੇ ਛੇ ਦੋਸ਼ੀ ਗ੍ਰਿਫਤਾਰ ਕਰ ਲਏ ਹਨ ਉਨਾ ਕਿਹਾ ਕਿ ਦੋਸ਼ੀਆ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਦੋਰਾਨ ਜੇਕਰ ਕਿਸੇ ਹੋਰ ਵਿਅਕਤੀ ਦਾ ਰੋਲ ਸਾਹਮਣੇ ਆਇਆ ਤਾ ਉਸਨੂੰ ਵੀ ਮੁਕੱਦਮੇ ਵਿੱਚ ਸ਼ਾਮਲ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ|
ਮਾਨਸਾ ਦੇ ਹਲਕਾ ਸਰਦੂਲਗੜ ਦੇ ਪਿੰਡਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ ਸਿੰਘ ਬਾਦਲ ਵਲੋ 15 ਤੇ 16 ਅਕਤੂਬਰ ਨੂੰ ਸੰਗਤ ਦਰਸ਼ਨ ਕੀਤੇ ਜਾਣ ਕਾਰਨ ਮਾਨਸਾ ਦੇ ਜਿਲਾ ਪ੍ਰਸ਼ਾਸ਼ਨ ਲਈ ਸੁਖਚੈਨ ਸਿੰਘ ਕਤਲ ਕਾਂਡ ਗਲੇ ਦੀ ਹੱਡੀ ਬਣਿਆ ਹੋਇਆ ਸੀ ਪਰ ਪੀੜਿਤ ਪਰਿਵਾਰ ਵਲੋ ਸੰਸਕਾਰ ਦੀ ਸਹਿਮਤੀ ਦੇਣ ਤੋ ਬਾਅਦ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਹੈ |
ਦੱਸਣਯੋਗ ਹੈ ਕਿ ਬੀਤੇ ਦਿਨੀ 10 ਅਕਤੂਬਰ ਨੂੰ ਪਿੰਡ ਘਰਾਗਣਾ ਵਿਖੇ ਸ਼ਰਾਬ ਮਾਫੀਏ ਵਲੋ ਪਿੰਡ ਦੇ ਦਲਿਤ ਨੋਜਵਾਨ ਸੁਖਚੈਨ ਸਿੰਘ 20 ਸਾਲ ਦਾ ਬਹੁਤ ਹੀ ਬੇਰਹਿਮੀ ਟੋਟੇ ਟੋਟੇ ਕਰਕੇ ਕਤਲ ਕਰ ਦਿੱਤਾ ਸੀ ਅਤੇ ਦੋਸ਼ੀ ਮ੍ਰਿਤਕ ਦੀ ਇੱਕ ਲੱਤ ਵੌ ਵੱਢਕੇ ਨਾਲ ਕੈ ਗਏ ਸਨ ਜੋ ਬਾਅਦ ਵਿੱਚ ਬਰਾਮਦ ਹੋਈ ਸੀ ਜਿਸ ਕਾਰਨ ਪੀੜਿਤ ਪਰਿਵਾਰ ਉਸੇ ਦਿਨ ਤੋ ਮ੍ਰਿਤਕ ਸੁਖਚੈਨ ਸਿੰਘ ਦਾ ਪੋਸਟ ਮਾਰਟਮ ,ਸੰਸਕਾਰ ਨਾ ਕਰਨ ਦੀ ਜਿੱਦ ਤੇ ਅੜਿਆ ਹੋਇਆ ਸੀ ਅਤੇ ਪਰਿਵਾਰ ਦੀ ਮੰਗ ਸੀ ਕਿ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਪਰਿਵਾਰ ਨੂੰ ਦਸ ਲੱਖ ਮੁਆਵਜੇ ਦੇ ਨਾਲ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ ਕੱਲ 15 ਅਕਤੂਬਰ ਨੂੰ ਜਿਲੇ ਵਿੱਚ ਮੁੱਖ ਮੰਤਰੀ ਦੇ ਸੰਗਤ ਦਰਸ਼ਨਾ ਕਾਰਨ ਪ੍ਰਸ਼ਾਸ਼ਨ ਦੀ ਨੀਦ ਹਰਾਮ ਹੋਈ ਪਈ ਸੀ ਪ੍ਰਸ਼ਾਂਸ਼ਨ ਚਾਹੁੰਦਾ ਸੀ ਕਿ ਅੱਜ ਹਰ ਹਾਲਾਤ ਵਿੱਚ ਪਰਿਵਾਰ ਨਾਲ ਸਮਝੌਤਾ ਕਰਕੇ ਮ੍ਰਿਤਕ ਦਾ ਸੰਸਕਾਰ ਕਰਵਾ ਦਿੱਤਾ ਜਾਵੇ|

Share Button

Leave a Reply

Your email address will not be published. Required fields are marked *