ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਦਮਦਮਾ ਸਾਹਿਬ ਵਿਖੇ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸੇ ਵਿੱਚ ਦਸ ਲੱਖ ਤੋਂ ਵੱਧ ਸੰਗਤ ਇਕੱਤਰ ਹੋਵੇਗੀ- ਪ੍ਰੋ ਮਹਿੰਦਰਪਾਲ ਸਿੰਘ

ਦਮਦਮਾ ਸਾਹਿਬ ਵਿਖੇ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸੇ ਵਿੱਚ ਦਸ ਲੱਖ ਤੋਂ ਵੱਧ ਸੰਗਤ ਇਕੱਤਰ ਹੋਵੇਗੀ- ਪ੍ਰੋ ਮਹਿੰਦਰਪਾਲ ਸਿੰਘ
ਸਰਬੱਤ ਖਾਲਸਾ ਮਤਵਾਜ਼ੀ ਜਥੇਦਾਰਾਂ ਦੀ ਅਗਵਾਈ ਹੇਠ ਹੀ ਹੋਵੇਗਾ
ਦੈੜੀ ਵਿਖੇ ਸਰਬੱਤ ਖਾਲਸਾ ਲਈ ਲਾਮਬੰਦੀ ਕਰਨ ਲਈ ਖੋਲਿਆ ਦਫ਼ਤਰ

22banur-1ਬਨੂੜ, 22 ਅਕਤੂਬਰ (ਰਣਜੀਤ ਸਿੰਘ ਰਾਣਾ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ ਮਹਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ 10 ਨਵੰਬਰ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਸਰਬੱਤ ਖਾਲਸੇ ਲਈ ਪੰਜਾਬ, ਹਰਿਆਣਾ, ਦਿੱਲੀ ਤੇ ਵਿਦੇਸ਼ਾਂ ਵਿਚਲੇ ਸਿੱਖਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਇਸ ਇਕੱਤਰਤਾ ਵਿੱਚ ਦਸ ਲੱਖ ਤੋਂ ਵਧੀਕ ਸੰਗਤ ਸ਼ਾਮਿਲ ਹੋਵੇਗੀ। ਉਹ ਅੱਜ ਇੱਥੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਾਹਦਰ ਮਾਰਗ ਤੇ ਪੈਂਦੇ ਪਿੰਡ ਦੈੜੀ ਵਿਖੇ ਸਰਬੱਤ ਖਾਲਸਾ ਸਬੰਧੀ ਲਾਮਬੰਦੀ ਪੈਦਾ ਕਰਨ ਲਈ ਖੋਲੇ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਪਾਰਟੀ ਦੇ ਜਨਰਲ ਸਕੱਤਰ ਨੇ ਇਹ ਵੀ ਸਪੱਸ਼ਟ ਆਖਿਆ ਕਿ ਸਰਬੱਤ ਖਾਲਸਾ ਸਿਰਫ਼ ਅਤੇ ਸਿਰਫ਼ ਪਿਛਲੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮਤਵਾਜ਼ੀ ਜਥੇਦਾਰਾਂ ਦੀ ਅਗਵਾਈ ਹੇਠ ਹੀ ਹੋਵੇਗਾ। ਉਨਾਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂ ਹੇਠ ਜੋ ਕੁੱਝ ਕਿਹਾ ਜਾ ਰਿਹਾ ਹੈ ਉਹ ਅਧੂਰਾ ਹੈ। ਉਨਾਂ ਦੱਸਿਆ ਕਿ ਉਹ ਖ਼ੁਦ ਭਾਈ ਹਵਾਰਾ ਨੂੰ 18 ਅਕਤੂਬਰ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਮਿਲਕੇ ਆਏ ਹਨ ਤੇ ਅਜਿਹੀ ਕੋਈ ਗੱਲ ਨਹੀਂ ਹੈ। ਉਨਾਂ ਕਿਹਾ ਕਿ ਪੰਜ ਪਿਆਰੇ ਜਦੋਂ ਤੱਕ 2015 ਵਿੱਚ ਹੋਏ ਸਰਬੱਤ ਖਾਲਸਾ ਦੇ ਫ਼ੈਸਲਿਆਂ ਨੂੰ ਮਾਨਤਾ ਨਹੀਂ ਦਿੰਦੇ ਉਦੋਂ ਤੱਕ ਪੰਥਕ ਧਿਰਾਂ ਉਨਾਂ ਨੂੰ ਸਰਬੱਤ ਖਾਲਸਾ ਦੀ ਦੇਖ-ਰੇਖ਼ ਨਹੀਂ ਸੌਂਪਣਗੀਆਂ।
ਪ੍ਰੋ ਮਹਿੰਦਰਪਾਲ ਸਿੰਘ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਸਰਬੱਤ ਖਾਲਸਾ ਵਿੱਚ ਹੋਣ ਵਾਲੇ ਇਕੱਠ ਤੋਂ ਕੰਬ ਰਹੀ ਹੈ ਤੇ ਉਹ ਇਸ ਵਿੱਚ ਅੜਿੱਕਾ ਡਾਅ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਪੰਥਕ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਕਾਰ ਨੂੰ ਇਸਦੇ ਗੰਭੀਰ ਸਿੱਟੇ ਭੁਗਣਤਣੇ ਪੈਣਗੇ। ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਸਰਬੱਤ ਖਾਲਸਾ ਵਿੱਚ ਪਾਸ ਹੋਣ ਵਾਲੇ ਗੁਰਮਤਿਆਂ ਸਬੰਧੀ ਪਹਿਲੀ ਤੋਂ ਸੱਤ ਨਵੰਬਰ ਤੱਕ ਲਗਾਤਾਰ ਮੀਟਿੰਗਾਂ ਹੋਣਗੀਆਂ ਤੇ ਪਾਸ ਕੀਤੇ ਜਾਣ ਵਾਲੇ ਮਤਿਆਂ ਸਬੰਧੀ ਭਾਈ ਜਗਤਾਰ ਸਿੰਘ ਹਵਾਰਾ ਦੀ ਸਹਿਮਤੀ ਲਈ ਜਾਵੇਗੀ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਭਾਗੋਵਾਲ, ਜਥੇਦਾਰ ਗੁਰਮੇਲ ਸਿੰਘ ਮਨੌਲੀ, ਧਰਮ ਸਿੰਘ ਮਨੌਲੀ, ਸੇਵਾ ਸਿੰਘ ਗੀਗੇਮਾਜਰਾ, ਨਿਰਮਲ ਸਿੰਘ ਸੇਖ਼ਨਮਾਜਰਾ, ਮਹਿਤਾਬ ਸਿੰਘ ਬੈਰੋਂਪੁਰ, ਭੂਪਿੰਦਰ ਸਿੰਘ ਬੈਰੋਂਪੁਰ, ਸੀਤਲ ਸਿੰਘ ਖਰੜ, ਮਾਸਟਰ ਸੁਰਿੰਦਰ ਸਿੰਘ ਰੋਪੜ, ਜਗਦੀਪ ਸਿੰਘ ਤੇ ਅਵਤਾਰ ਸਿੰਘ ਰਾਏਪੁਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: