ਦਫਤਰਾਂ ਵਿੱਚ ਪੈਸੇ ਤੋਂ ਬਿਨ੍ਹਾਂ ਕੋਈ ਵੀ ਕਰਮਚਾਰੀ ਕੰਮ ਕਰਕੇ ਨਹੀਂ ਰਾਜੀ

ss1

ਦਫਤਰਾਂ ਵਿੱਚ ਪੈਸੇ ਤੋਂ ਬਿਨ੍ਹਾਂ ਕੋਈ ਵੀ ਕਰਮਚਾਰੀ ਕੰਮ ਕਰਕੇ ਨਹੀਂ ਰਾਜੀ

ਬਰੇਟਾ(ਰੀਤਵਾਲ):- ਆਪਣੇ ਕਲੱਬ ਦੇ ਮੈਂਬਰ ਬਲਵਿੰਦਰ ਖਾਨ ਅਤੇ ਸੁਖਵਿੰਦਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਹੀ ਸਤਾ ਦੇ ਕਾਬਜ ਰਹੀਆਂ ਹਨ। ਦੋਵਾਂ ਦੀਆਂ ਘਟੀਆਂ-ਨੀਤੀਆਂ ਕਾਰਨ ਪੰਜਾਬ ਆਰਥਿਕ ਪੱਖੋਂ ਤਬਾਹੀ ਦੇ ਕੰਢੇ ਤੇ ਖੜ੍ਹਾਂ ਹੋ ਗਿਆ ਹੈ।ਇਸ ਸਮੇਂ ਪੰਜਾਬ ਵਾਸੀਆਂ ਦੇ ਸਿਰ ਤੇ ਇੱਕ ਲੱਖ ਕਰੋੜ ਰੁਪਏ ਤੋਂ ਵੀ ਵੱਧ ਦਾ ਕਰਜਾ ਹੈ।ਭ੍ਰਿਸਟਾਚਾਰ, ਬੇਰੁਜ਼ਗਾਰੀ, ਕਿਸਾਨ-ਮਜਦੂਰਾਂ ਦੀਆਂ ਖੁਦਕਸੀਆਂ ਵਿੱਚ ਅਤਾਰ ਵਾਧਾ ਹੋ ਗਿਆ ਹੈ। ਛੋਟੇ ਕਿਸਾਨ-ਮਜਦੂਰ ਭੁੱਖਮਰੀ ਦਾ ਸਿਕਾਰ ਹੋ ਰਹੇ ਹਨ। ਪੰਜਾਬ ਵਿੱਚ ਦਿਨ ਦਿਹਾੜੇ ਡਾਕੇ ਪੈ ਰਹੇ ਹਨ, ਚੜਦੇ ਸੂਰਜ ਹਰ ਰੋਜ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਜਾ ਰਹੀਆਂ ਹਨ, ਥਾਂ-ਥਾਂ ਤੇ ਨਜਾਇਜ ਕਬਜੇ ਕੀਤੇ ਜਾ ਰਹੇ ਹਨ। ਦਫਤਰਾਂ ਵਿੱਚ ਪੈਸੇ ਤੋਂ ਬਿਨ੍ਹਾਂ ਕੋਈ ਵੀ ਕਰਮਚਾਰੀ ਕੰਮ ਕਰਕੇ ਰਾਜੀ ਨਹੀਂ, ਉਲਟ ਭੋਲੇ ਭਾਲੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਕੇ ਹੈਰਾਨ ਕਰਦੇ ਹਨ। ਅਖੀਰ ਤੱਕ ਥੱਕ ਕੇ ਲੋਕ ਆਪਣੇ ਘਰ ਬੈਠ ਜਾਂਦੇ ਹਨ।ਪੰਜਾਬ ਵਿੱਚ ਗੁੰਡਾ ਰਾਜ ਸਥਾਪਿਤ ਹੋ ਚੁੱਕਾ ਹੈ। ਅਸਲ ਕਾਨੂੰਨ ਦੀ ਬਿਜਾਏ ਪੰਜਾਬ ਵਿੱਚ ਕੇਵਲ ਜੰਗਲ ਰਾਜ ਹੀ ਨਜ਼ਰ ਆ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਜੀ ਬਾਦਲ ਤੇ ਖਾਸ ਕਰਕੇ ਉਨ੍ਹਾਂ ਦੇ ਸਪੁੱਤਰ ਉੱਪ ਮੰਤਰੀ ਸੁਖਬੀਰ ਸਿੰਘ ਜੀ ਬਾਦਲ ਨੇ ਹਮੇਸ਼ਾਂ ਹੀ ਪੰਜਾਬ ਨੂੰ ਕੈਲੋਫੋਰਨੀਆਂ ਬਣਾਉਂਣ ਦੀ ਗੱਲ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ। ਪਰ ਅੱਜ ਦੇ ਪੰਜਾਬ ਦੇ ਜੋ ਹਾਲਾਤ ਹਨ ਉਹ ਬਿਹਾਰ ਤੋਂ ਵੀ ਮਾੜੇ ਨਜ਼ਰ ਆ ਰਹੇ ਹਨ।ਕਿਸੇ ਦਿਨ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪਰ ਅੱਜ ਪੰਜਾਬ ਵਿੱਚ ਇਸ ਸਮੇਂ ਕਤਲਾਂ,ਲੁੱਟ ਖੋਹਾਂ ਤੇ ਨਜਾਇਜ ਕਬਜੇ, ਜਬਰ ਜਨਾਹ ਹੋਣ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ।ਕਲੱਬ ਮੈਂਬਰ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਥਾਣਿਆਂ ਵਿੱਚ ਆਮ ਵਿਅਕਤੀ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ।ਕਿਉਂਕਿ ਅੱਜ ਦੇ(ਕੱਲਯੁਗੀ) ਸਮੇਂ ਵਿੱਚ ਸੱਚ ਦੀ ਨੀਂ ਝੂਠ ਦੀ ਜਿੱਤ ਹੋਣ ਲਗ ਪਈ ਹੈ ।ਪੁਲਿਸ ਪ੍ਰਸ਼ਾਸਨ ਤੇ ਵੀ ਸਰਕਾਰ ਤੇ ਉੇਨਾਂ੍ਹ ਦੇ ਲੀਡਰਾਂ ਦਾ ਦਬਾਅ ਰਹਿੰਦਾ ਹੈ।ਕਈ ਮੌਜੂਦਾ ਸਰਕਾਰ ਦੇ ਲੀਡਰ ਗਲਤ ਕੰਮ ਕਰਕੇ ਨੋਟ ਕਮਾਉਣ ਵਿੱਚ ਦਿਨ ਦੁਗਣੀ ਰਾਤ ਚੌਗਣੀ ਤੱਰਕੀ ਕਰਨ ਤੇ ਲੱਗੇ ਹੋਏ ਹਨ ।ਜਿਨਾਂ੍ਹ ਦਾ ਪ੍ਰਸ਼ਾਸਨ ਨੂੰ ਵੀ ਪਤਾ ਹੈ ।ਪਰ ਪ੍ਰਸ਼ਾਸਨ ਦੇ ਅਧਿਕਾਰੀ ਡਰਦੇ ਹਨ ਕਿ ਕਿਤੇ ਇਹ ਮੌਜੂਦਾ ਸਰਕਾਰ ਦੇ ਲੀਡਰ ਸਾਡੀ 200 ਕਿਲੋਮੀਟਰ ਦੀ ਦੂਰੀ ਤੇ ਬਦਲੀ ਨਾ ਕਰਵਾ ਦੇਣ ।ਅਸਲੀ ਗੱਲ ਤਾਂ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਕੋਈ ਹੱਕ ਤੇ ਸੱਚ ਤੇ ਚੱਲਣ ਲਈ ਤਿਆਰ ਨਹੀਂ । ਦੂਜੀ ਗੱਲ ਇਹ ਹੈ ਜੇਕਰ ਕੋਈ ਵਿਅਕਤੀ ਇਨ੍ਹੂਾਂ ਖਿਲਾਫ ਅਵਾਂਜ਼ ਉਠਾਉਦਾ ਤਾਂ ਇਹ ਉਸ ਵਿਅਕਤੀ ਖਿਲ਼ਾਫ ਝੂਠੇ ਪਰਚੇ ਪਾ ਕੇ ਉਸਦੀ ਅਵਾਂਜ਼ ਨੂੰ ਦਬਾਉਣ ਦੀ ਕੋਸ਼ਿਸ ਕਰਦੇ ਹਨ । ਜੇਕਰ ਸਰਕਾਰ ਨੇ ਜੰਤਾਂ ਦੇ ਪ੍ਰਤੀ ਆਪਣਾ ਰੁੱਖ ਅਪਨਾਉਨਦੇ ਹੋਏ ਅਪਸਰਮਾਰੀ ਅਤੇ ਆਪਣੇ ਗੁਡਾਗਰਦੀ ਕਰਨ ਵਾਲੇ ਲੀਡਰਾਂ ਦੀ ਲਗਾਮ ਕੱਸੀ ਹੁੰਦੀ ਤਾਂ ਪੰਜਾਬ ਵਾਸੀਆਂ ਨੂੰ ਅਜਿਹੇ ਦਿਨ ਨਾ ਦੇਖਣੇ ਪੈਂਦੇ।

Share Button

Leave a Reply

Your email address will not be published. Required fields are marked *