ਥਾਣਾ ਸਦਰ, ਸਿਟੀ ਅਤੇ ਸੰਭੂ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਕਾਰ ਸਵਾਰਾਂ ਕੋਲੋ ਕਰੋੜਾਂ ਰੁਪਏ ਦੀ ਅਣ-ਐਲਾਨੀ ਰਾਸ਼ੀ ਕੀਤੀ ਜਬਤ

ss1

ਥਾਣਾ ਸਦਰ, ਸਿਟੀ ਅਤੇ ਸੰਭੂ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਕਾਰ ਸਵਾਰਾਂ ਕੋਲੋ ਕਰੋੜਾਂ ਰੁਪਏ ਦੀ ਅਣ-ਐਲਾਨੀ ਰਾਸ਼ੀ ਕੀਤੀ ਜਬਤ
ਪੁਲਸ ਵੱਲੋਂ ਜਬਤ ਕੀਤੀ ਰਾਸ਼ੀ ਅਗਲੇਰੀ ਕਾਰਵਾਈ ਹਿੱਤ ਆਮਦਨ ਕਰ ਵਿਭਾਗ ਨੂੰ ਸੌਂਪੀ
ਵੱਖ ਵੱਖ ਕਾਰਾਂ ਵਿੱਚ 1 ਔਰਤ ਸਣੇ 11 ਵਿਅਕਤੀ ਸਵਾਰ ਵਿਅਕਤੀ ਨਹੀ ਕਰ ਸਕੇ ਰਾਸ਼ੀ ਸਬੰਧੀ ਕੋਈ ਖੁਲਾਸਾ

12-nov-saini-photo-4ਰਾਜਪੁਰਾ 12 ਨਵੰਬਰ (ਐਚ.ਐਸ.ਸੈਣੀ)-ਥਾਣਾ ਸਦਰ ਸਿਟੀ ਅਤੇ ਸੰਭੂ ਪੁਲਸ ਨੇ 5 ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਦੌਰਾਨ ਵੱਖ-ਵੱਖ ਕਾਰ ਸਵਾਰ 1 ਔਰਤ ਸਣੇ 11 ਵਿਅਕਤੀਆਂ ਕੋਲੋ 2 ਕਰੋੜ 68 ਲੱਖ 50 ਹਜਾਰ ਰੁਪਏ ਦੀ ਅਣ-ਐਲਾਨੀ ਰਾਸ਼ੀ ਜਬਤ ਕਰਕੇ ਅਗਲੇਰੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ। ਪੁਲਿਸ ਦਾ ਸ਼ੱਕ ਹੈ ਕਿ ਉਕਤ ਕੀਤੀ ਗਈ ਇਸ ਰਾਸ਼ੀ ਦੇ ਮਾਲਕਾਂ ਦੀਆਂ ਤਾਰਾਂ ਬਲੈਕ ਮਨੀ ਨਾਲ ਜੁੜੀਆਂ ਹੋ ਸਕਦੀਆਂ ਹਨ।
ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਦੇ ਇੰਚਾਰਜ ਇੰਸਪੈਕਟਰ ਜੁਗਰਾਜ ਸਿੰਘ ਸਮੇਤ ਪੁਲਸ ਪਾਰਟੀ ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਸਰਹਿੰਦ ਰੋਡ ਤੇ ਜਸ਼ਨ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਰਾਜਪੁਰਾ ਵਾਲੇ ਪਾਸਿਓ ਆ ਰਹੀ ਇੱਕ ਆਈ-20 ਕਾਰ ਜਿਸ ਨੂੰ ਡਰਾਇਵਰ ਨਰਿੰਦਰ ਸ਼ਰਮਾ ਚਲਾ ਰਿਹਾ ਸੀ ਤੇ ਉਸ ਵਿੱਚ ਅਮਨ ਗਰਗ, ਉਸਦੇ ਪਿਤਾ ਸੁਰੇਸ਼ ਗਰਗ ਵਾਸੀ ਦਿੱਲੀ ਸਵਾਰ ਸਨ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 500-1000 ਰੁਪਏ ਦੀ ਕੁੱਲ 1 ਕਰੋੜ 40 ਲੱਖ ਰੁਪਏ ਦੀ ਰਾਸੀ ਜਬਤ ਕੀਤੀ। ਉਕਤ ਵਿਅਕਤੀ ਇਸ ਰਾਸ਼ੀ ਸਬੰਧੀ ਕੁਝ ਵੀ ਨਹੀ ਦੱਸ ਸਕੇ । ਇਸ ਤਰ੍ਹਾਂ ਦੂਜੇ ਮਾਮਲੇ ਵਿੱਚ ਥਾਣਾ ਸਿਟੀ ਪੁਲਸ ਦੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਸਮੇਤ ਪੁਲਸ ਪਾਰਟੀ ਕੌਮੀ ਸ਼ਾਹ ਮਾਰਗ ਨੰਬਰ 1 ਤੇ ਮਿੱਡ ਵੇ ਢਾਬੇ ਨੇੜੇ ਨਾਕਾਬੰਦੀ ਕਰਕੇ ਖੜ੍ਹੇ ਸਨ ਤਾਂ ਅੰਬਾਲਾ ਵਾਲੇ ਪਾਸਿਓ ਆ ਰਹੀ ਇਕ ਰਿਸਟ ਕਾਰ ਜਿਸ ਵਿੱਚ ਲਵਕੇਸ਼ ਕੁਮਾਰ ਤੇ ਜੈ ਪਾਲ ਵਾਸੀ ਦਿੱਲੀ ਦੀ ਕਾਰ ਦੀ ਤਲਾਸ਼ੀ ਦੌਰਾਨ 45 ਲੱਖ ਰੁਪਏ ਦੀ ਰਾਸ਼ੀ ਜਬਤ ਕੀਤੀ। ਇਸ ਤਰ੍ਹਾਂ ਤੀਜੇ ਮਾਮਲੇ ਵਿੱਚ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਸਮੇਤ ਪੁਲਸ ਪਾਰਟੀ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਨੋਵਾ ਕਾਰ ਜਿਸ ਵਿੱਚ ਜਗਜੀਤ ਸਿੰਘ, ਰਾਜ ਸ਼ਰਮਾ, ਸੋਨੂੰ ਅਤੇ ਨਿਸ਼ਾ ਸਵਾਰ ਸਨ ਦੇ ਕਬਜੇ ਵਿਚੋਂ 34 ਲੱਖ ਰੁਪਏ ਦੀ ਰਾਸ਼ੀ ਜਬਤ ਕੀਤੀ। ਇਸ ਤਰ੍ਹਾਂ ਚੌਥੇ ਮਾਮਲੇ ਵਿੱਚ ਸਹਾਇਕ ਥਾਣੇਦਾਰ ਗੁਲਜਾਰ ਸਿੰਘ ਸਿੰਘ ਸਮੇਤ ਪੁਲਸ ਪਾਰਟੀ ਜਦੋਂ ਸਵਿੱਫਟ ਡਜਾਇਰ ਕਾਰ ਸਵਾਰ 2 ਵਿਅਕਤੀਆਂ ਸੰਤੋਸ਼ ਕੁਮਾਰ ਅਤੇ ਦਲੀਪ ਵਾਸੀ ਗੈਸਪੁਰਾ ਲੁਧਿਆਣਾ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਅਕਤੀਆਂ ਦੇ ਕਬਜੇ ਵਿਚੋਂ 26 ਲੱੱਖ 50 ਹਜਾਰ ਰੁਪਏ ਦੀ ਰਾਸ਼ੀ ਬ੍ਰਾਮਦ ਕੀਤੀ। ਥਾਣਾ ਸੰਭੂ ਪੁਲਸ ਦੇ ਇੰੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਤ ਪੁਲਸ ਪਾਰਟੀ ਸੰਭੂ ਬੈਰੀਅਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਅੰਬਾਲੇ ਵਾਲੇ ਪਾਸਿਓ ਆ ਰਹੀ ਇੱਕ ਕਾਰ ਜਿਸ ਵਿੱਚ ਓਮਵੀਰ ਵਾਸੀ ਮਨਸਾਪੁਰ ਜ਼ਿਲ੍ਹਾ ਸਹਾਰਨਪੁਰ ਯੂ.ਪੀ ਅਤੇ ਬਨੀਤ ਕੁਮਾਰ ਵਾਸੀ ਸਹਾਰਨਪੁਰ ਯੂ.ਪੀ ਕੋਲੋ 1000 ਦੇ ਨੋਟਾਂ ਵਾਲੀ 23 ਲੱਖ ਰੁਪਏ ਦੀ ਰਾਸ਼ੀ ਬਰਾਮਦ ਹੋਈ। ਪੁਲਸ ਪਾਰਟੀ ਵੱਲੋਂ ਉਕਤ ਜਬਤ ਕੀਤੀ ਰਾਸ਼ੀ ਸਬੰਧੀ ਜਦੋਂ ਉਕਤ ਵਿਅਕਤੀਆਂ ਨੂੰ ਪੁਛਗਿੱਛ ਕੀਤੀ ਗਈ ਤਾਂ ਉਹ ਇਸ ਰਕਮ ਸਬੰਧੀ ਕੋਈ ਵੀ ਸਬੂਤ ਅਤੇ ਖੁਲਾਸਾ ਨਹੀ ਕਰ ਸਕੇ। ਜਿਸ ਤੇ ਪੁਲਸ ਪਾਰਟੀ ਵੱਲੋਂ ਇਹ ਜਬਤ ਕੀਤੀ ਰਕਮ ਅਗਲੇਰੀ ਕਾਰਵਾਈ ਹਿੱਤ ਆਮਦਨ ਕਾਰ ਵਿਭਾਗ ਨੂੰ ਸੌਂਪ ਦਿੱਤੀ ਹੈ। ਇਥੇ ਇਹ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਫੜੇ ਗਏ ਸਾਰੇ ਨੋਟ 500-1000 ਰੁਪਏ ਦੇ ਹਨ ਤੇ ਇਨ੍ਹਾਂ ਵਿਅਕਤੀਆਂ ਦੀਆਂ ਤਾਰਾਂ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਨਾਲ ਜੁੜੀਆਂ ਹੋ ਸਕਦੀਆਂ ਹਨ।

Share Button

Leave a Reply

Your email address will not be published. Required fields are marked *