ਥਾਣਾ ਸਦਰ ਪੁਲਿਸ ਨੇ ਮੱਝ ਚੋਰ ਗਿਰੋਹ ਫੜਿਆ

ss1

ਥਾਣਾ ਸਦਰ ਪੁਲਿਸ ਨੇ ਮੱਝ ਚੋਰ ਗਿਰੋਹ ਫੜਿਆ
ਗਿਰੋਹ ਦੇ 2 ਮੈਂਬਰ ਕੀਤੇ ਕਾਬੂ, 1 ਫਰਾਰ
ਦੋਸ਼ੀਆਂ ਤੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ : ਥਾਣਾ ਸਦਰ ਮੁਖੀ

ਪੱਟੀ, 1੦ ਦਸਬੰਰ (ਅਵਤਾਰ ਸਿੰਘ) ਥਾਣਾ ਸਦਰ ਅਧੀਨ ਪਿੰਡ ਸਭਰਾ ਵਿਖੇ ਸਰਗਰਮ ਮੱਝ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰਨ ਵਿਚ ਵਿਚ ਸਫਲਤਾ ਹਾਸਲ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਡੀ ਐਸ ਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਮੁੱਖੀ ਹਰਜੀਤ ਸਿੰਘ ਦੇ ਅਧੀਨ ਪੁਲਿਸ ਚੌਕੀ ਤੂਤ ਦੇ ਏ ਐਸ ਆਈ ਸਵਿੰਦਰ ਸਿੰਘ ਤੇ ਪੁਲਿਸ ਪਾਰਟੀ ਵੱਲੋ ਸਭਰਾ ਇਲਾਕੇ ਵਿਚ ਸਰਗਰਮ ਮੱਝ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰ ਲਿਆਂ ਤੇ ਤੀਜ਼ਾ ਮੈਬਰ ਫਰਾਰ ਹੋ ਗਿਆ ਹੈ। ਉਕਤ ਦੋਸ਼ੀਆਂ ਦੀ ਪਹਿਚਾਣ ਸ਼ਮਸੇਰ ਸਿੰਘ ਸ਼ੇਰਾ ਪੁੱਤਰ ਜਸਵੰਤ ਸਿੰਘ ਵਾਸੀ ਸਭਰਾ, ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਭਰਾ ਵਜੋ ਹੋਈ। ਡੀ ਐਸ ਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕੁਲਦੀਪ ਸਿੰਘ ਮੁਦਈ ਨੇ ਬਿਆਨ ਦਿੱਤੇ ਕਿ ਮੇਰੀ ਮੱਝਾਂ ਚੋਰੀ ਹੋ ਗਈਆਂ ਹਨ । ਜਿਸ ਤੇ ਸਦਰ ਪੁਲਿਸ ਵੱਲੋਂ ਕਾਰਾਵਾਈ ਕਰਦੇ ਚੋਰਾਂ ਖਿਲਾਫ ਮੁਕਦਮਾ ਨੰ: 104/16 ਤਹਿਤ ਦਰਜ਼ ਕੀਤਾ ਸੀ, ਪੁਲਿਸ ਵੱਲੋਂ ਕਾਰਵਾਈ ਕਰਦੇ 2 ਚੋਰਾਂ ਨੂੰ ਕਾਬੂ ਕਰ ਲਿਆ ਤੇ ਤੀਜ਼ਾ ਦੋਸ਼ੀ ਫਰਾਰ ਹੋ ਗਿਆ ਹੈ। ਥਾਣਾ ਸਦਰ ਮੁੱਖੀ ਹਰਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share Button

Leave a Reply

Your email address will not be published. Required fields are marked *