ਥਾਣਾ ਰਾਮਪੁਰਾ ਫੂਲ ਸਿਟੀ ਦੇ ਨਵੇਂ ਐਸ. ਐਚ .ਓ ਕਮਲਜੀਤ ਸਿੰਘ ਨੇ ਚਾਰਜ ਸੰਭਾਲਿਆ

ss1

ਥਾਣਾ ਰਾਮਪੁਰਾ ਫੂਲ ਸਿਟੀ ਦੇ ਨਵੇਂ ਐਸ. ਐਚ .ਓ ਕਮਲਜੀਤ ਸਿੰਘ ਨੇ ਚਾਰਜ ਸੰਭਾਲਿਆ

ਬਠਿੰਡਾ/ਰਾਮਪੁਰਾ ਫੂਲ 24 ਨਵੰਬਰ (ਜਸਵੰਤ ਦਰਦ ਪ੍ਰੀਤ) ਸਥਾਨਕ ਸ਼ਹਿਰ ਦੇ ਸਿਟੀ ਥਾਣੇ ਦੇ ਨਵੇਂ ਐਸ .ਐਚ.ਓ ਕਮਲਜੀਤ ਸਿੰਘ ਅੱਜ ਏਥੇ ਚਾਰਜ ਸੰਭਾਲ ਲਿਆ। ਕਮਲਜੀਤ ਸਿੰਘ ਥਾਣਾ ਨੇਹੀਆਂ ਵਾਲਾ ਤੋ ਬਦਲਕੇ ਆਏ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਹਿਰ ਚ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਉਹ ਯਤਨਸੀਲ ਰਹਿਣਗੇ ।ਨੋਟਬੰਦੀ ਕਾਰਨ ਬੈਂਕਾਂ ਚ ਆ ਰਹੀ ਸਮੱਸਿਆ ਸਬੰਧੀ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਨੂੰ ਸਿਆਣਪ ਤੇ ਸੂਝ ਬੂਝ ਨਾਲ ਹੱਲ ਕਰਨ ।ਉਹਨਾਂ ਸ਼ਹਿਰ ਵਾਸੀਆਂ ਨੂੰ ਕੋਈ ਦੁੱਖ ਤਕਲੀਫ ਹੈ ਤਾਂ ਉਹ ਬਿਨਾਂ ਝਿਜਕ ਉਨਾਂ ਨਾਲ ਫੋਨ ਜਾਂ ਮਿਲਕੇ ਗੱਲ ਕਰ ਸਕਦੇ ਨੇ । ਉਹਨਾਂ ਕਿਹਾ ਪੁਲਿਸ ਤੇ ਆਮ ਲੋਕਾਂ ਚ ਦੋਸਤੀ ਦੇ ਸਬੰਧ ਬੇਹੱਦ ਜਰੂਰੀ ਹਨ ।

Share Button

Leave a Reply

Your email address will not be published. Required fields are marked *