ਤੱਪਾ ਖੇੜਾ ਸਰਕਾਰੀ ਸਕੂਲ ਵਿਖੇ ਲੜਕੀਆਂ ਨੂੰ ਦਿੱਤੀ ਜਾ ਰਹੀ ਹੈ ਕਰਾਟੇ ਟਰੇਨਿੰਗ

ss1

ਤੱਪਾ ਖੇੜਾ ਸਰਕਾਰੀ ਸਕੂਲ ਵਿਖੇ ਲੜਕੀਆਂ ਨੂੰ ਦਿੱਤੀ ਜਾ ਰਹੀ ਹੈ ਕਰਾਟੇ ਟਰੇਨਿੰਗ

ਮਲੋਟ, 19 ਦਸੰਬਰ (ਆਰਤੀ ਕਮਲ) : ਲੜਕੀਆਂ ਨੂੰ ਸਵੈ-ਰੱਖਿਆ ਦੇ ਉਦੇਸ਼ ਨਾਲ ਜਿਲਾ ਸਿੱਖਿਆ ਅਫਸਰ ਦੀਆਂ ਹਦਾਇਤਾਂ ਮੁਤਾਬਿਕ ਰਮਸਾ ਅਧੀਨ ਸ਼ੁਰੂ ਕੀਤੀ ਗਈ ਕਰਾਟੇ ਟ੍ਰੇਨਿੰਗ ਸਕੀਮ ਤਹਿਤ ਨੇੜਲੇ ਪਿੰਡ ਤੱਪਾ ਖੇੜਾ ਦੇ ਸਰਕਾਰੀ ਹਾਈ ਸਕੂਲ ਵਿਖੇ ਲੜਕੀਆਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਮੁੱਖ ਅਧਿਆਪਕ ਰਾਜ ਕੁਮਾਰ ਨੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਬੱਚਿਆਂ ਨੂੰ ਆਤਮ ਰੱਖਿਆ ਲਈ ਕਰਾਟੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਅੱਜ ਦੇ ਸਮੇਂ ਨੂੰ ਦੇਖਦੇ ਹੋਏ ਉਹਨਾਂ ਦੱਸਿਆ ਕਿ ਲੜਕੀਆਂ ਨੂੰ ਕਰਾਟੇ ਸਿਖਲਾਈ ਲੈਣੀ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਲੜਕੀਆਂ ਆਪਣੀ ਰੱਖਿਆ ਕਰਨ ਦੇ ਯੋਗ ਹੋ ਜਾਂਦੀਆਂ ਹਨ। ਉਹਨਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਇਹ ਸਿਖਲਾਈ ਕਰਾਟੇ ਕੋਚ ਅਤੇ ਚੀਫ ਇੰਸਟਰੱਕਟਰ ਪੰਜਾਬ ਗੁਰਮੀਤ ਸਿੰਘ ਦੁਆਰਾ ਦਿੱਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਕੂਲ ਪੱਧਰ ਤੇ ਸਰਕਾਰ ਵੱਲੋਂ ਟੂਰਨਾਮੈਂਟ ਵੀ ਕਰਵਾਏ ਜਾਣਗੇ ਜਿਸ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਲੜਕੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ।

Share Button

Leave a Reply

Your email address will not be published. Required fields are marked *