Tue. May 21st, 2019

ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇਂ ਕਿੰਨਾ ਰੋਏ, ਮੁੜ ਆਉਂਦੇ ਪ੍ਰਦੇਸੀ ਕਦੇ ਮੁੜਦੇ ਨਾ ਮੋਏ..

ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇਂ ਕਿੰਨਾ ਰੋਏ, ਮੁੜ ਆਉਂਦੇ ਪ੍ਰਦੇਸੀ ਕਦੇ ਮੁੜਦੇ ਨਾ ਮੋਏ..

gurchrn-virk“ਮਾਪੇ ਤੈਨੂੰ ਘੱਟ ਰੋਣਗੇ ਬਾਹੁਤੇ ਰੋਣਗੇ ਦਿਲਾਂ ਦੇ ਜਾਨੀ” ਬਿਲਕੁਲ ਸੱਚ ਹੀ ਲਿਖਿਆਂ ਕਿਸੇ ਲਿਖਣ ਵਾਲੇ ਨੇ। ਦੋਸਤੋ ਸਿਆਣੇ ਕਹਿੰਦੇ ਨੇ ਕਿ ‘ਮਰਨਾ ਸੱਚ ਅਤੇ ਜਿਉਣਾ ਝੂਠ ਹੈ’ ਪਰ ਜਿਸ ਇਨਸਾਨ ਦੇ ਮਨ ਅੰਦਰ ਆਪਣੇ ਆਪ ਅਤੇ ਪਰਿਵਾਰ ਲਈ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਅਤੇ ਉਹ ਸਾਰੇ ਜਜ਼ਬਾਤ ਆਪਣੇ ਦਿਲ ਵਿੱਚ ਲੈ ਕੇ ਅਣ-ਮਿਥੀ ਮੌਤ ਨਾਲ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਉਸਦੇ ਚਾਹੁਣ ਵਾਲਿਆਂ ਅਤੇ ਪਰਿਵਾਰ ਦੇ ਦਿਲ ‘ਤੇ ਕੀ ਬੀਤਦੀ ਹੋਵੇਗੀ ਇਸ ਗੱਲ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ ਇਸ ਧਰਤੀ ‘ਤੇ ਬਹੁਤ ਸਾਰੇ ਇਨਸਾਨ ਹਨ ਜੋ ਇੱਕ ਦੂਜੇ ਦੇ ਬਹੁਤ ਹੀ ਪਰਮ ਮਿੱਤਰ, ਦੁੱਖ-ਸੁੱਖ ਦੇ ਵਿੱਚ ਸਹਾਈ ਹੁੰਦੇ ਹਨ ਪਰ ਕਈ ਇਨਸਾਨ ਬਹੁਤ ਘੱਟ ਸਮੇਂ ਵਿੱਚ ਰੂਹ ਦੇ ਅੰਦਰ ਤੱਕ ਇਸ ਤਰਾਂ ਧਸ ਜਾਂਦੇ ਹਨ ਜਿਨਾਂ ਨੂੰ ਭੁੱਲ ਜਾਣਾ ਉੱਠਣ, ਬੈਠਣ, ਸਾਉਣ ਅਤੇ ਜਾਗਣ ਮੌਕੇ ਯਾਦ ਨਾ ਕਰਨਾ ਬਹੁਤ ਵੱਡੀ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਜਿਸ ਇਨਸਾਨ ਨੂੰ ਤੁਸੀਂ ਆਪਣੇ ਦਿਲ ਦੇ ਬਹੁਤ ਕਰੀਬ ਸਮਝਦੇ ਹੋ ਜਾਂ ਉਸ ਦੇ ਲਿਖੇ ਬੋਲਾਂ ਨੂੰ ਬੇਹੱਦ ਪਸੰਦ ਕਰਦੇ ਹੋ ਜਦੋਂ ਓਹੀ ਇਨਸਾਨ ਸਾਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਚਲਿਆ ਜਾਵੇ ਬਸ ਫ਼ਿਰ ਤਾਂ ਸਾਰੀ ਦੁਨੀਆਂ ਵਿਰਾਨ ਜਿਹੀ ਲੱਗਦੀ ਹੈ ਅੱਜ ਮੈਂ ਜਿਸ ਮਹਾਨ ਫ਼ਨਕਾਰ ਦੀ ਗੱਲ ਕਰਨ ਜਾ ਰਿਹਾ ਹਾਂ ਉਸ ਬਾਰੇ ਕੁਝ ਜਿਆਦਾ ਲਿਖਣ ਦੀ ਜਰੂਰਤ ਨਹੀਂ ਹੈ ਕਿਉਕੇ ਉਸ ਦੀ ਕਲਮ ਵਿੱਚ ਇੰਨਾਂ ਪਿਆਰ ਸੀ ਕਿ ਜੋ ਵੀ ਉਸ ਦੇ ਲਿਖੇ ਬੋਲਾਂ ਨੂੰ ਇਕ ਵਾਰ ਸੁਣ ਲੈਂਦਾ ਸੀ ਤਾਂ ਉਸ ਦਾ ਹੀ ਹੋ ਕੇ ਰਹਿ ਜਾਂਦਾ ਸੀ ਜੀ ਦੋਸਤੋ ਮੈਂ ਗੱਲ ਕਰਨ ਜਾ ਰਿਹਾ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਸ਼ਾਪ ਛੱਡਣ ਵਾਲਾ ਮਰਹੂਮ ਗੀਤਕਾਰ ‘ਗੁਰਚਰਨ ਵਿਰਕ’ ਅਰਾਈਆਂ ਵਾਲੇ ਦੀ। ਜੇਕਰ ‘ਗੁਰਚਰਨ ਵਿਰਕ’ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਪਿਤਾ ਲਾਭ ਸਿੰਘ ਵਿਰਕ ਦੇ ਘਰ ਮਾਤਾ ਹਰਬੰਸ ਕੌਰ ਦੀ ਕੁਖੋਂ ਜਨਮੇ ਅਤੇ ਪੰਜ ਭਰਾਵਾਂ ਤੋਂ ਛੋਟੇ ‘ਗੁਰਚਰਨ ਵਿਰਕ’ ਨੇ 1983 ਤੋਂ ਆਪਣੀ ਗੀਤਕਾਰੀ ਦੀ ਸੁਰੂਆਤ ਕੀਤੀ ਜਿਸ ਨੂੰ ਪੰਜਾਬੀ ਗਾਇਕੀ ਦੇ ਨਾਮਵਰ ਗਾਇਕਾਂ ਨੇ ਵਿਰਕ ਦੇ ਲਿਖੇ ਬੋਲਾਂ ਨੂੰ ਗੀਤਾਂ ਰਾਹੀ ਦੁਨੀਆਂ ਦੇ ਕੋਨੇ-ਕੋਨੇ ‘ਤੇ ਪਹੁੰਚਾ ਦਿੱਤਾ, ਜਿੰਨਾਂ ਵਿੱਚ ਗਾਇਕ ਦਿਲਸ਼ਦ ਅਖਤਰ, ਪ੍ਰਗਟ ਭਾਗੂ, ਰਣਜੀਤ ਮਣੀ, ਪਰਮਿੰਦਰ ਸੰਧੂ, ਮਨਜੀਤ ਰੂਪੋਵਾਲੀਆ, ਹਰਭਜਨ ਸ਼ੇਰਾ, ਮੁਹੰਮਦ ਸਦੀਕ, ਗੋਰਾ ਚੱਕ ਵਾਲਾ, ਰੁਪਿੰਦਰ ਹਾਂਡਾ, ਲਵਜੀਤ ਅਤੇ ਬਲਰਾਜ ਵਰਗੇ ਨਾਮਵਰ ਗਾਇਕਾਂ ਨੇ ਆਪਣੀ ਅਵਾਜ਼ ਵਿੱਚ ਗੀਤ ਰਿਕਾਰਡ ਕਰਵਾਏ। ਗੁਰਚਰਨ ਵਿਰਕ ਨੇ ਅੱਜ ਤੱਕ ਜੋ ਵੀ ਲਿਖਿਆ ਉਨਾਂ ਦੇ ਚਾਹੁਣ ਵਾਲਿਆਂ ਸਰੋਤਿਆਂ ਨੇ ਬੇਹੱਦ ਪਿਆਰ ਦੇ ਕੇ ਨਿਵਾਜ਼ਿਆ ਜਿੰਨਾਂ ਨੇ ਕਦੇ ਲਿਖਿਆ ‘ਕੱਚਿਆਂ ਘਰਾਂ ਦੇ ਵਸਣਾ ਪਾਉਗਾ ਜੇ ਤੂੰ ਸਾਡੇ ਨਾਲ ਕਰੇਗੀ ਪਿਆਰ, ਕਾਹਤੋਂ ਆਈ ਏ ਗਰੀਬ ਤੇ ਜਵਾਨੀ ਨੀ ਫ਼ਿਕਰਾਂ ਵਿੱਚ ਮੁੱਕ ਜਾਏਗੀ ਆਦਿ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਸਰਦਾਰੀ, ਰਾਖੇ ਹਰਮੰਦਰ ਸਾਹਿਬ ਦੇ ਅਤੇ ਤੁਫਾਨ ਸਿੰਘ ਤੋਂ ਇਲਾਵਾ ਗਾਇਕ ਦੀਪ ਢਿਲੋਂ ਅਤੇ ਜੈਸਮੀਨ ਜੱਸੀ ਦਾ ਗੀਤ ‘ਤੇਰੀ ਬੇਬੇ ਲਿਬੜੀ ਤਿਬੜੀ ਜੀ ਮੈਨੂੰ ਗਲ਼ ਨਾਲ ਲਾਉਂਦੀ ਐ’ ਦਾ ਵੀਡੀਓ ਡਾਇਰੈਕਟ ਵੀ ਗੁਰਚਰਨ ਵਿਰਕ ਨੇ ਹੀ ਕੀਤਾ ਸੀ। ਬੇਸ਼ੱਕ ਅੱਜ ਮਰਹੂਮ ਗੁਰਚਰਨ ਵਿਰਕ ਨੂੰ ਸਾਡੇ ਕੋਲੋ ਵਿਛੜਿਆਂ ਨੂੰ ਕੁਝ ਕੁ ਦਿਨ ਹੀ ਹੋਏ ਹਨ ਪਰ ਦਿਲ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕੇ ਉਹ ਸਾਡੇ ਕੋਲੋ ਕਰੋੜਾਂ ਮੀਲ ਦੂਰ ਚਲੇ ਗਏ ਹਨ ਜਿੱਥੇ ਅਸੀਂ ਵਾਰੀ-ਵਾਰੀ ਚਲੇ ਤਾਂ ਸਭ ਨੇ ਹੀ ਜਾਣਾ ਹੈ ਪਰ ਕਿਸੇ ਵਿੱਛੜੇ ਹੋਏ ਨੂੰ ਮਿਲਣ ਲਈ ਚਾਹੁਦੇ ਹੋਏ ਵੀ ਉਸ ਤੱਕ ਪਹੁੰਚ ਨਹੀਂ ਸਕਦੇ ਚਲੋ ਖ਼ੈਰ ਮਾਲਕ ਦੀ ਮਰਜ਼ੀ ਸੀ ਜੋ ਉਸਨੂੰ ਮਨਜ਼ੂਰ ਸੀ, ਜੋ ਉਸਨੂੰ ਚੰਗਾ ਲੱਗਾ ਉਹ ਭਾਣਾ ਵਰਤ ਚੁੱਕਾ ਹੈ ਪਰ ਆਪਣੀ ਬਾ-ਕਮਾਲ ਗੀਤਕਾਰੀ ਕਰਕੇ ‘ਗੁਰਚਰਨ ਵਿਰਕ’ ਹਰ ਇੱਕ ਦਾ ਹਰਮਨ ਪਿਆਰਾ ਸੀ ਤੇ ਜੋ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾਂ ਹੀ ਵੱਸਦਾ ਰਹੇਗਾ।

ਗੁਲਜ਼ਾਰ ਮਦੀਨਾgulzar-madina

ਪੱਤਰਕਾਰ ਸਾਦਿਕ,

ਜ਼ਿਲਾ ਫ਼ਰੀਦਕੋਟ

ਸੰਪਰਕ: 94174-48786

Leave a Reply

Your email address will not be published. Required fields are marked *

%d bloggers like this: