’ਤੇਰੀ ਲੋੜ ਮਾਹੀਆ’ ਗੀਤ ਨੂੰ ਮਿਲੇ ਪਿਆਰ ਲਈ ਸਰੋਤਿਆਂ ਦਾ ਧੰਨਵਾਦ : ਗਾਇਕ ਰਣਜੋਧ ਜੋਧੀ

ss1

‘ਤੇਰੀ ਲੋੜ ਮਾਹੀਆ’ ਗੀਤ ਨੂੰ ਮਿਲੇ ਪਿਆਰ ਲਈ ਸਰੋਤਿਆਂ ਦਾ ਧੰਨਵਾਦ : ਗਾਇਕ ਰਣਜੋਧ ਜੋਧੀ

ਪੰਜਾਬੀ ਲੋਕ ਗਾਇਕੀ ਦੇ ਬਹੁਤ ਹੀ ਸੁਰੀਲੀ ਅਤੇ ਮਿੱਠੀ ਆਵਾਜ਼ ਦੇ ਮਾਲਿਕ ‘ਗਾਇਕ ਰਣਜੋਧ ਜੋਧੀ’ ਆਪਣੇ ਬਿਲਕੁਲ ਨਵੇਂ ਸਿੰਗਲ ਟ੍ਰੈਕ ‘ਤੇਰੀ ਲੋੜ ਮਾਹੀਆ’ ਨੂੰ ਸਰੋਤਿਆਂ ਦੇ ਮਿਲੇ ਉਮੀਦ ਤੋਂ ਜਿਆਦਾ ਪਿਆਰ ਸਦਕਾ ਪੂਰੀ ਤਰਾਂ ਸੰਤੁਸਟ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਰਣਜੋਧ ਜੋਧੀ ਦੇ ਬਹੁਤ ਹੀ ਮਸ਼ਹੂਰ ਗੀਤ ‘ਯਾ ਰੱਬ’ ਅਤੇ ‘ਤੇਰੀ ਹੀ ਰਜ਼ਾ’, ਨੇ ਇਸ ਸੂਫ਼ੀ ਰੰਗ ਵਿੱਚ ਭਿੱਜ ਕੇ ਗਾਉਣ ਵਾਲੇ ਜੋਧੀ ਦਾ ਨਾਮ ਪੰਜਾਬ ਦੇ ਨਾਮਵਰ ਕਲਾਕਾਰਾਂ ਦੀ ਸੂਚੀ ਵਿੱਚ ਦਰਜ ਕਰਵਾ ਦਿੱਤਾ ਸੀ ਅਤੇ ਹੁਣ ਪਿਛਲੇ ਦਿਨੀਂ ਰਿਲੀਜ਼ ਹੋਇਆ ਅਤੇ ਮਾਰਕੀਟ ਵਿੱਚ ਚੱਲ ਰਿਹਾ ਸਿੰਗਲ ਟ੍ਰੈਕ ‘ਤੇਰੀ ਲੋੜ ਮਾਹੀਆ’ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ‘ਰਣਜੋਧ ਜੋਧੀ’ ਨੇ ਦੱਸਿਆ ਕਿ ਇਹ ਗੀਤ ਪ੍ਰਸਿੱਧ ਗੀਤਕਾਰ ਰਵੀ ਪੱਥੀਆਂ ਦੀ ਸੋਚ ਵਿੱਚੋਂ ਉਮੜਿਆ ਹੈ ਅਤੇ ਇੱਕ-ਇੱਕ ਸ਼ਬਦ ਬਾ-ਕਮਾਲ ਲਿਖਿਆ ਹੈ ਉਨਾਂ ਦੱਸਿਆ ਕਿ ਗੀਤ ਦਾ ਸੰਗੀਤ ਮਿਸਟਰ ਯੂ.ਆਰ. ਨੇ ਪਿਆਰੀਆਂ ਧੁਨਾ ਨਾਲ ਬੇਹੱਦ ਮਿਹਨਤ ਲਗਾ ਕਿ ਤਿਆਰ ਕੀਤਾ ਹੈ ਅਤੇ ਪੇਸ਼ਕਸ਼ ਪਿੰਦਰ ਗਿੱਲ ਦੀ ਹੈ ਇਸ ਗੀਤ ਦੇ ਫ਼ਿਲਮਾਂਕਣ ਬਾਰੇ ਉਨਾਂ ਕਿਹਾ ਕਿ ਇਸ ਗੀਤ ਦਾ ਵੀਡੀਓ ਵੀ ਵੱਖ-ਵੱਖ ਚੈਨਲਾਂ ਦਾ ਸ਼ਿਗਾਰ ਬਣਿਆ ਹੋਇਆ ਹੈ, ਜਿਸ ਨੂੰ ਵੀਡੀਓ ਡਾਇਰੈਕਟਰ ਹੈਪੀ ਸਿੰਘ ਨੇ ਵੱਖ-ਵੱਖ ਲੋਕੇਸ਼ਨਾ ਅਤੇ ਖ਼ੂਬਸੂਰਤ ਸੈੱਟ ਹੇਠ ਫ਼ਿਲਮਾਇਆ ਹੈ। ਇਸ ਗੀਤ ਨੂੰ ਸਟਾਰ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਹੈ। ਉਨਾਂ ਪੰਜਾਬੀ ਸੰਗੀਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ ਕਿ ਜਿੰਨਾਂ ਨੇ ਉਨਾਂ ਦੇ ਪਹਿਲੇ ਗੀਤਾਂ ਵਾਂਗ ਇਸ ਗੀਤ ‘ਤੇਰੀ ਲੋੜ ਮਾਹੀਆ’ ਨੂੰ ਵੀ ਬੇਹੱਦ ਪਿਆਰ ਦਿੱਤਾ ਹੈ। ਉਨਾਂ ਅੱਗੇ ਕਿਹਾ ਕਿ ਕੁਝ ਹੀ ਸਮੇਂ ਬਾਅਦ ਹੋਰ ਵੀ ਪਰਿਵਾਰਿਕ ਅਤੇ ਸੱਭਿਆਚਾਰਕ ਗੀਤ ਸਰੋਤਿਆਂ ਦੇ ਸਨਮੁੱਖ ਕਰਨ ਜਾ ਰਹੇ ਹਾਂ ਤੇ ਉਮੀਦ ਹੀ ਨਹੀਂ ਬਲਕਿ ਵਿਸ਼ਵਾਸ਼ ਹੈ ਕਿ ਪਹਿਲੇ ਗੀਤਾਂ ਵਾਂਗ ਇੰਨਾਂ ਨੂੰ ਵੀ ਰੱਜਵਾਂ ਪਿਆਰ ਮਿਲੇਗਾ।

Share Button

Leave a Reply

Your email address will not be published. Required fields are marked *