ਤੁਹਾਡਾ ਖੂਨ ਕਿਸੇ ਦੀ ਜਾਨ ਬਚਾ ਸਕਦੈ: ਮੰਜੂ ਬਾਂਸਲ

ss1

ਤੁਹਾਡਾ ਖੂਨ ਕਿਸੇ ਦੀ ਜਾਨ ਬਚਾ ਸਕਦੈ: ਮੰਜੂ ਬਾਂਸਲ

l-1ਮਾਨਸਾ [ਜੋਨੀ ਜਿੰਦਲ] ਅੱਜ ਸਥਾਨਕ ਜੱਸਾ ਸਿੰਘ ਰਾਮਗੜੀਆ ਸਭਾ ਮਾਨਸਾ ਵੱਲੋ ਸ:ਗੁਰਤੇਜ ਸਿੰਘ ਜਖੇਪਲ ਦੀ ਪ੍ਰਧਾਂਨਗੀ ਹੇਠ ਵਿਸ਼ਾਲ ਖੂਨਦਾਨ ਕੈਪ ਬਲੱਡ ਬੈਕ ਸਿਵਲ ਹਸਪਤਾਲ ਮਾਨਸਾ ਵਿਖੇ ਲਗਾਇਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਸਾਲ ਵਿਸ਼ਕਰਮਾ ਦਿਵਸ ਤੇ ਇਹ ਖੂਨਦਾਨ ਕੈਪ ਇਸ ਸਭਾ ਵੱਲੋ ਲਗਾਇਆ ਜਾਂਦਾ ਹੈ ।ਜੋ ਕਿ ਇੱਕ ਵਧੀਆ ਸੋਚ ਅਤੇ ਖੁਸ਼ੀ ਸਾਂਝੀ ਕਰਨ ਦਾ ਵਧੀਆ ਤਰੀਕਾ ਹੇੇ ।ਇਸ ਮੋਕੇ ਮੁੱਖ ਮਹਿਮਾਨ ਵੱਜੋ ਪਹੁੰਚੇ ਸ਼੍ਰੀਮਤੀ ਡਾ:ਮੰਜੂ ਬਾਂਸਲ ਪਤਨੀ ਸ਼੍ਰੀ ਮੰਗਤ ਰਾਏ ਬਾਂਸਲ ਸਾਬਕਾ ਐਮ ਐਲ ਏ ਨੇ ਇਸ ਸੁਭ ਅਵਸਰ ਤੇ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਕਿਸੇ ਵੀ ਖੁਸ਼ੀ ਨੂੰ ਸਾਂਝਾ ਕਰਨ ਲਈ ਖੁੂਨਦਾਨ ਕੈਪ ਲਾਉਣਾ ਚਾਹੀਦਾ ਹੈ ਉਹਨਾ ਖੂਦ ਵੀ ਆਪਣੇ ਬੇਟੇ ਦੇ ਜਨਮ ਦਿਨ ਤੇ ਖੂਨਦਾਨ ਕੈਪ ਲਗਾਇਆ ਸੀ ।ਕਿਊਕਿ ਇਸ ਨਾਲ ਜਿੱਥੇ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਉੱਥੇ ਕਿਸੇ ਦੀ ਕੀਮਤੀ ਜਾਨ ਵੀ ਬਚਦੀ ਹੈ ।ਅਤੇ ਇਸ ਨਾਲ ਕਿਸੇ ਖੂਨਦਾਨੀ ਦੀ ਸਿਹਤ ਉੇੱਪਰ ਕੋਈ ਮਾੜਾ ਪ੍ਰਭਾਵ ਨਹੀ ਪੈਦਾ ।ਡਾ:ਸ਼ੁਸ਼ਮਾ ਗੋਇਲ ਬੀ.ਟੀ.ੳ ਮਾਨਸਾ ਨੇ ਦੱਸਿਆ ਕਿ ਮਾਨਸਾ ਦਾ ਬਲੱਡ ਬੈਕ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਵਧੀਆ ਢੰਗ ਨਾਲ ਚਲ ਰਿਹਾ ਹੈ । ਕਦੇ ਵੀ ਖੂਨ ਦੀ ਕਮੀ ਮਹਿਸੂਸ ਨਹੀ ਹੋਈ ।ਜਰੂਰਤ ਵੇਲੇ ਸਮਾਜ ਸੇਵੀ ਸੰਸਥਾਵਾ ਖੂਨ ਮੁਹਈਆ ਕਰਵਾਉੇਦੀਆ ਹਨ ਉੇਹਨਾ ਦੱਸਿਆ ਕਿ ਅੱਜ ਵੀ ਇਸ ਸੰਸਥਾ ਵੱਲੋ 20 ਯੂਨੀਟ ਖੂਨ ਦਾਨ ਕੀਤਾ ਗਿਆ ।ਇਸ ਮੋਕੇ ਮੈਡਮ ਸੂਨੈਨਾ ,ਜੋਨੀ ਜਿੰਦਲ,ਗੁਰਜੰਟ ਸਿੰਘ ਸੰਗੂ ,ਅਮ੍ਰਿਤ ਪਾਲ ਲੋਟੇ ,ਗੁਰਮੇਲ ਸਿੰਘ ,ਹਰਪ੍ਰੀਤ ਜੋੜਕੀਆ , ਅਵਤਾਰ ਸਿੰਘ ਲੋਟੇ , ਚਰਨਜੀਤ ਸਿੰਘ ਭਰੀ , ਰਾਜਵਿੰਦਰ ਠੇਕੇਦਾਰ , ਬਲਵੀਰ ਕੋਟਲੀ, ਮਨਜੀਤ ਦਾਨੇਵਾਲੀਆ , ਬਲਰਾਜ ਬਰਾੜ ,ਮਨਦੀਪ ਬਾਂਸਲ ,ਤਰਲੋਚਨ ਧੰਜਲ , ਦਰਸਨ ਲੋਟੇ , ਲਵਲੀ ਰਾਮਗੜੀਆ ,ਮੱਖਣ ਲੋਟੇ ,ਰਾਜ ਕੁਮਾਰ ਬਾਂਸਲ , ਪਾਲ ਸਿੰਘ ਭੁਪਾਲ , ਬਲਜੀਤ ਚਾਨੇ , ਤਰਸੇਮ ਠਾਕੁਰ ,ਅਰੂਣ ਠਾਕੁਰ , ਵਿਕਰਮਜੀਤ ਸਿੰਘ ਟੈਣੀ,ਬਲਕਾਰ ਮਿੱਟੂ , ਸੂਖਦੇਵ ਸਿੰਘ ਗੋਰਾ ,ਨਿਰਮਲ ਫਫੜੇ ਕਰਣ ,ਭੂੁਪਿੰਦਰ ਸੋਨੀ ਤੇ ਲਖਵੀਰ ਰਾਮਗੜੀਆ,ਚਿਮਨ ਲਾਲ ਮੋਨਾ ਹਾਜਰ ਸਨ।

Share Button

Leave a Reply

Your email address will not be published. Required fields are marked *