ਤੀਜੀ ਵਾਰ ਸਰਕਾਰ ਬਣਾਉਣ ਲਈ ਐਸ.ਸੀ. ਵਿੰਗ ਅਹਿਮ ਰੋਲ ਨਿਭਾਏਗਾ-ਪ੍ਰਕਾਸ

ss1

ਤੀਜੀ ਵਾਰ ਸਰਕਾਰ ਬਣਾਉਣ ਲਈ ਐਸ.ਸੀ. ਵਿੰਗ ਅਹਿਮ ਰੋਲ ਨਿਭਾਏਗਾ-ਪ੍ਰਕਾਸ

img-20161120-wa0084ਬੋਹਾ 20 ਨਵੰਬਰ (ਦਰਸ਼ਨ ਹਾਕਮਵਾਲਾ)-ਪਿਛਲੇ 9 ਸਾਲਾਂ ਵਿੱਚ ਪੰਜਾਬ ਨੇ ਵਿਕਾਸ ਦੀਆਂ ਸਿਖਰਾਂ ਨੂੰ ਛੂਹਿਆ ਹੈ ਅਤੇ ਸੂਬੇ ਦੇ ਲੋਕ ਪੰਜਾਬ ਦੀ ਬਦਲੀ ਨੁਹਾਰ ਨੂੰ ਦੇਖਕੇ ਪੂਰੀ ਤਰਾਂ ਖੁਸ਼ ਹਨ।ਇਹ ਸ਼ਬਦ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜਿਲਾ ਪੈ੍ਰਸ ਸਕੱਤਰ ਪ੍ਰਕਾਸ ਸਿੰਘ ਮੱਲ ਸਿੰਘ ਵਾਲਾ ਨੇ ਕਹੇ।ਉਹਨਾਂ ਆਖਿਆ ਕਿ ਅਕਾਲੀ ਦਲ ਦੀ ਜਿੱਤ ਵਿੱਚ ਐਸ.ਸੀ. ਵਿੰਗ ਨੇ ਹਮੇਸ਼ਾ ਮੋਹਰੀ ਰੋਲ ਨਿਭਾਇਆ ਹੈ ਅਤੇ ਅਗਾਮੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਲਗਾਤਾਰ ਤੀਜੀ ਵਾਰ ਬਣਾਉਣ ਵਿੱਚ ਪਾਰਟੀ ਦਾ ਐਸ.ਸੀ. ਵਿੰਗ ਅਹਿਮ ਰੋਲ ਨਿਭਾਏਗਾ।

Share Button

Leave a Reply

Your email address will not be published. Required fields are marked *