ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਹੋਇਆ ਸਾਨੋ-ਸ਼ੋਕਤ ਨਾਲ ਸਮਾਪਤ

ss1

ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਹੋਇਆ ਸਾਨੋ-ਸ਼ੋਕਤ ਨਾਲ ਸਮਾਪਤ
ਕਬੱਡੀ ਉੱਪਨ ਵਿੱਚ ਸੁਰਖਪੁਰ ਨੇ ਪਹਿਲਾ ਸਥਾਨ ਅਤੇ ਦਿੜਬਾ ਨੇ ਦੂਸਰਾ ਸਥਾਨ ਹਾਸਿਲ ਕੀਤਾ

ਗੁਰਜੀਤ ਸ਼ੀਂਹ ,ਸਰਦੁਲਗੜ੍ਹ,23 ਮਾਰਚ: ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਦੂਲਗੜ੍ਹ ਵੱਲੋ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਟੂਰਨਾਮੈਂਟ ਕੱਲ ਸਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ ਹੈ।ਤੀਸਰੇ ਦਿਨ ਟੂਰਨਾਂਮੈਂਟ ਦਾ ਉਦਘਾਟਨ ਰਾਜ ਕੁਮਾਰ ਸਾਬਕਾ ਐਮ.ਸੀ ਨੇ ਕੀਤਾ ਇਸ ਟੂਰਨਾਂਮੈਟ ਵਿੱਚ ਕਬੱਡੀ 43 ਕਿਲੋ ਪਹਿਲਾਂ ਇਨਾਮ ਕਾਲਾਂਵਾਲੀ ਅਤੇ ਦੂਜਾ ਇਨਾਮ ਫੂਲ,ਕਬੱਡੀ 52 ਕਿਲੋ ਪਹਿਲਾਂ ਇਨਾਮ ਚੋਟੀਆਂ ਅਤੇ ਦੂਜਾ ਛਾਜਲੀ,58 ਕਿਲੋ ਪਹਿਲਾਂ ਇਨਾਮ ਮੱਲੇਕਾ ਅਤੇ ਦੂਜਾ ਇਨਾਮ ਸਰਦੂਲਗੜ੍ਹ,65 ਕਿਲੋ ਪਹਿਲਾ ਇਨਾਮ ਜਗਮਾਲਵਾਲੀ ਅਤੇ ਦੂਜਾ ਬਣਾਵਾਲੀ,75 ਕਿਲੋ ਪਹਿਲਾ ਇਨਾਮ ਝੁਨੀਰ ਅਤੇ ਦੂਜਾ ਛਾਤਰ ਨੇ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਓਪਨ ਵਿੱਚ ਪਹਿਲਾਂ ਇਨਾਮ ਸੁਰਖਪੁਰ ਅਤੇ ਦੂਸਰਾ ਇਨਾਮ ਦਿੜਬਾ ਪਿੰਡ ਨੇ ਜਿੱਤਿਆਂ ਅਤੇ ਇਸ ਟੂਰਨਾਮੈਂਟ ਵਿੱਚ ਬੈਸਟ ਰੈਡਰ ਸਨਦੀਪ ਲੁੱਧਰ ਦਿੜਬਾ ਅਤੇ ਬੈਸਟ ਜਾਫੀ ਯਾਦਵਿੰਦਰ ਯਾਦਾਂ ਦਿੜਬਾ ਨੂੰ ਮੋਟਰਸਾਇਕਲ ਦੇਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡਣ ਦੀ ਰਸਮ ਸ੍ਰ.ਅਜੀਤ ਇੰਦਰ ਸਿੰਘ ਮੋਫਰ ਸਾਬਕਾ ਐਮ ਐਲ ਏ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਨੇ ਨਿਭਾਈ। ਇਸ ਮੋਕੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ,ਸੁਖਵਿੰਦਰ ਸਿੰਘ ਸੁੱਖਾ ਭਾਊ,ਸੱਤਪਾਲ ਵਰਮਾ,ਰਾਜੇਸ਼ ਗਰਗ,ਪਵਨ ਚੋਧਰੀ,ਮਥਰਾ ਦਾਸ ਗਰਗ,ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਬਠਿੰਡਾ ਤੋ ਪ੍ਰਧਾਨ ਜਗਸੀਰ ਸਿੰਘ ਮੀਰਪੁਰ,ਸੁਖਵਿੰਦਰ ਸਿੰਘ ਸੁੱਖੀ,ਕਲੱਬ ਪ੍ਰਧਾਨ ਰਾਜੂ ਸੰਧੂ ਅਤੇ ਕਲੱਬ ਮੈਂਬਰ ਮੋਜੂਦ ਸਨ।

Share Button

Leave a Reply

Your email address will not be published. Required fields are marked *