ਤਿੰਨ ਰੋਜਾ ਪੇਂਟਿੰਗ ਵਰਕਸ਼ਾਪ ਅਤੇ ਰੂਬਰੂ ਸਮਾਗਮ ਸੰਪਨ

ss1

ਤਿੰਨ ਰੋਜਾ ਪੇਂਟਿੰਗ ਵਰਕਸ਼ਾਪ ਅਤੇ ਰੂਬਰੂ ਸਮਾਗਮ ਸੰਪਨ
ਚਿੱਤਰਕਾਰ ਕ੍ਰਿਸ਼ਨ ਸਿੰਘ ਹੋਏ ਵਿਦਿਆਰਥਆਂ ਦੇ ਸਨਮੁੱਖ

img_20161023_134032ਬਰੇਟਾ 27 ਅਕਤੂਬਰ (ਰੀਤਵਾਲ/ਦੀਪ) ਨੇੜਲੇ ਪਿੰਡ ਕੁਲਰੀਆਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਬੱਚਿਆਂ ਅੰਦਰ ਕਲਾ ਰੁਚੀਆਂ ਨੂੰ ਪ੍ਰਫੁਲਤ ਕਰਨ ਲਈ ਸੰਸਥਾ ਮੁਖੀ ਸz. ਦਰਸ਼ਨ ਸਿੰਘ ਦੇ ਸਹਿਯੋਗ ਅਤੇ ਕਲਾ ਅਧਿਆਪਕ ਸz. ਪਰਗਟ ਸਿੰਘ ਅਤੇ ਲੀਲਾ ਰਾਮ ਦੀ ਅਗਵਾਈਅਧੀਨ ਤਿੰਨ ਰੋਜਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਕਲਾ ਵਰਕਸ਼ਾਪ ਵਿੱਚ ਛੇਵੀਂ ਤੋਂ ਬਾਰਵੀਂ ਤੱਕ ਦੇ 92 ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਬੱਚਿਆਂ ਨੂੰ ਪੇਂਟਿੰਗ ਦੀਆਂ ਬਰੀਕੀਆਂ ਦਾ ਹੁਨਰ ਸਿਖਾਉਣ ਲਈ ਉੱਭਰਦੇ ਆਰਟਿਸਟ ਤੇ ਕਲਾ ਅਧਿਆਪਕ ਬਾਲ ਕ੍ਰਿਸ਼ਨ ਬਰੇਟਾ, ਬੇਅੰਤ ਆਰਟਸ ਕੁਲਰੀਆਂ ਨੇ ਸ਼ਿਰਕਤ ਕੀਤੀ।

            ਦੂਜੇ ਦਿਨ ਵਰਕਸ਼ਾਪ ਵਿੱਚ ਉਚੇਚੇ ਤੌਰ ਤੇ ਸਕੈਚ ਆਰਟ ਦੇ ਮਾਹਰ ਸੁਖਵਿੰਦਰ ਸਿੰਘ, ਰਵੀ ਕੁਮਾਰ ਬਰੇਟਾ, ਬਚਿੱਤਰ ਸਿੰਘ ਰਿਉਂਦ, ਚਿੱਤਰਕਾਰ ਬਾਲ ਕ੍ਰਿਸ਼ਨ ਬਰੇਟਾ ਨੇ ਬੱਚਿਆਂ ਨੂੰ ਕੁਦਰਤੀ ਦ੍ਰਿਸ਼, ਲੇਅ ਆਊਟ ਅਤੇ ਤਸਵੀਰਾਂ ਵਿੱਚ ਰੰਗ ਭਰਨ ਦੀਆਂ ਤਕਨੀਕਾਂ ਬਾਰੇ ਵਿਸਤਾਰ ਵਿੱਚ ਪ੍ਰੈਕਟੀਕਲ ਰਾਹੀਂ ਦੱਸਿਆ।ਇਸ ਦਿਨ ਜੂਨੀਅਰ ਅਤੇ ਸੀਨੀਅਰ ਵਰਗਦੇ ਵਿਦਿਆਰਥੀਆਂ ਦਾ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜੂਨੀਅਰ ਵਰਗ ਵਿੱਚ ਵਿਸ਼ਾਲ ਸਿੰਘ ਛੇਵੀਂ, ਰਮਨਦੀਪ ਸਿੰਘ ਸੱਤਵੀਂ ਅਤੇ ਰਮਨ ਕੌਰ ਅੱਠਵੀਂ ਦੀਆਂ ਤਸਵੀਰਾਂ ਕਾਬਲਏਤਾਰੀਫ ਰਹੀਆਂ ਜਦ ਕਿ ਸੀਨੀਅਰ ਵਰਗ ਵਿੱਚ ਗੁਰਦਾਤ ਸਿੰਘ, ਸੰਦੀਪ ਕੌਰ ਅਤੇ ਜੋਤੀ ਕੌਰ ਦੀਆਂ ਤਸਵੀਰਾਂ ਨੇ ਵਾਹ ਵਾਹ ਖੱਟੀ।

          ਕਲਾ ਵਰਕਸ਼ਾਪ ਦੇ ਤੀਸਰੇ ਦਿਨ ਚਿੱਤਰਕਾਰ ਕ੍ਰਿਸ਼ਨ ਸਿੰਘ ਵਿਦਿਆਰਥੀਆਂ ਦੇ ਰੂਬਰੂ ਹੋਏ। ਸਮਾਗਮ ਦੇ ਸ਼ੁਰੂ ਵਿੱਚ ਸ੍ਰੀ. ਭੋਜ਼ ਰਾਜ ਲੈਕ. ਕਾਮਰਸ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਪਰੰਤ ਕ੍ਰਿਸ਼ਨ ਸਿੰਘ ਜੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਨਮੁੱਖ ਹੋਏ। ਉਨ੍ਹਾਂ ਆਪਣੇ ਪਰਿਵਾਰਕ ਜੀਵਨ ਅਤੇ ਸਕੂਲੀ ਵਿਦਿਆ ਦੇ ਨਾਲ ਨਾਲ ਚਿੱਤਰਕਾਰੀ ਦੇ ਇਤਿਹਾਸ, ਅਧਿਆਪਨ ਕਿੱਤੇ ਦੀਆਂ ਕਲਾ ਨਾਲ ਜੁੜੀਆਂ ਯਾਦਾਂ ਅਤੇ ਆਪਣੀ ਚਿੱਤਰਕਾਰੀ ਦੇ ਵਿਸ਼ਾਵਸਤੂ ਬਾਰੇ ਸਹਿਜ ਰੂਪ ਵਿੱਚ ਸਾਹਿਤਕ ਲਹਿਜੇ ਚ ਲੰਮਾ ਸਮਾਂ ਗੱਲਬਾਤ ਕੀਤੀ। ਰੂਬਰੂ ਸਮਾਗਮ ਤੋਂ ਬਾਅਦ ਸਰੋਤਿਆਂ ਵੱਲੋਂ ਚਿੱਤਰਕਾਰ ਕ੍ਰਿਸ਼ਨ ਨਾਲ ਸੁਆਲ ਜੁਆਬ ਕੀਤੇ ਗਏ।

        ਅੰਤ ਵਿੱਚ ਸੰਸਥਾ ਮੁਖੀ ਅਤੇ ਸਮੂਹ ਸਟਾਫ ਸ.ਸ.ਸ. ਕੁਲਰੀਆਂ ਵੱਲੋਂ ਚਿੱਤਰਕਾਰ ਕ੍ਰਿਸ਼ਨ ਸਿੰਘ ਨੂੰ ਸਨਮਾਨਤ ਕੀਤਾ ਗਿਆ। ਨਾਲ ਹੀ ਕਲਾ ਵਰਕਸ਼ਾਪ ਵਿੱਚ ਜੇਤੂ ਬੱਚਿਆਂ, ਚਿੱਤਰਕਾਰ ਬਾਲ ਕ੍ਰਿਸ਼ਨ ਬਰੇਟਾ, ਬੇਅੰਤ ਪੇਂਟਰ ਕੁਲਰੀਆਂ, ਰਵੀ ਕੁਮਾਰ ਬਰੇਟਾ, ਸੁਖਵਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿੱਚ ਕਲੱਸਟਰ ਕੁਲਰੀਆਂ ਤੋਂ ਸz. ਸੁਖਦੇਵ ਸਿੰਘ ਭਾਵਾ, ਲਖਵੀਰ ਸਿੰਘ ਕੁਲਰੀਆਂ, ਵਿਪਨ ਕੁਮਾਰ ਗੋਰਖਨਾਥ ਅਤੇ ਸਕੂਲ ਕਮੇਟੀ ਮੈਂਬਰ ਮਹਿੰਦਰ ਸਿੰਘ ਮੜੀਆਂ ਵਿਸੇਸ਼ ਤੌਰ ਤੇ ਪਹੁੰਚੇ। ਅੰਤ ਵਿੱਚ ਸਕੂਲ ਮੁਖੀ ਸz. ਦਰਸ਼ਨ ਨੇ ਆਏ ਹੋਏ ਮਹਿਮਾਨਾਂ ਨੂੰ ਦਿਲੋਂ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਸਰਦੂਲ ਸਿੰਘ, ਮਨਦੀਪ ਸਿੰਘ,ਵਧਾਵਾ ਸਿੰਘ,ਗੁਰਮੇਲ ਸਿੰਘ, ਪਰਮਿੰਦਰ ਕਟੌਦੀਆ, ਰਿਤੂ ਰਾਜ, ਸੁਮਨ ਗੋਇਲ, ਸੁਦੇਸ ਕੁਮਾਰੀ, ਲਖਵਿੰਦਰ ਕੁਮਾਰ, ਅਜੈ ਕੁਮਾਰ, ਵਿਨੈ ਕੁਮਾਰ, ਟੀਨੂ ਗਰਗ ਤੇ ਸਮੁੱਚਾ ਸਟਾਫ ਹਾਜਰ ਰਿਹਾ। ਮੰਚ ਸੰਚਾਲਨ ਦੀ ਭੂਮਿਕਾ ਅਜ਼ੀਜ਼ ਸਰੋਏ ਵੱਲੋਂ ਬਾਖੂਬ ਨਿਭਾਈ।ਸਮੁੱਚਾ ਪ੍ਰਬੰਧ ਐਨ.ਐਸ.ਐਸ., ਸਕਾਊਟ ਗਾਈਡ ਦੇ ਵਿਦਿਆਰਥੀਆਂ ਨੇ ਸੇਵਾ ਭਾਵਨਾ ਨਾਲ ਕੀਤਾ।

Share Button