ਤਾਹਨਾ ਗੀਤ ਨਾਲ ਚਰਚਾ ਕਰਵਾ ਬਾਈ ਗਿੱਲ ਹਰਦੀਪ

ss1

ਤਾਹਨਾ ਗੀਤ ਨਾਲ ਚਰਚਾ ਕਰਵਾ ਬਾਈ ਗਿੱਲ ਹਰਦੀਪ

ਬਠਿੰਡਾ 12 ਦਸੰਬਰ (ਜਸਵੰਤ ਦਰਦ ਪ੍ਰੀਤ ) ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ, ਸੀਟੀ ਮਾਰ ਅਰਜਨਾ ਵੇ, ਪੰਜਾਬੀ ਨਹੀਂ ਹੁੰਦਾ, ਨਕਸ਼ੇ ਉੱਤੇ ਵੇਖਕੇ ਰੋ ਪਿਆ ਵਰਗੇ ਸੱਭਿਅਕ ਗੀਤਾਂ ਦਾ ਗਾਇਕ ਹਰਦੀਪ ਗਿੱਲ ਏਨੀ ਦਿਨੀ ਆਪਣੇ ਨਵੇਂ ਗੀਤ ‘ਤਾਹਨਾ , ਨਾਲ ਸੰਗੀਤਕ ਖੇਤਰ ਚ ਚਰਚਾ ਕਰਵਾ ਰਿਹਾ ਹੈ । ਗੋਇਲ ਮਿਊਜ਼ਕ ਵਲੋਂ ਰਿਲੀਜ਼ ਇਸ ਗੀਤ ਚ ਗਿੱਲ ਹਰਦੀਪ ਨੇ ਜਿੱਥੇ ਨੌਜਵਾਨ ਪੀੜੀ ਨੂੰ ਰਾਜਨੀਤੀ ਰਾਹੀ ਸਮਾਜਿਕ ਗੰਦਗੀ ਨਸ਼ਾਖੋਰੀ ਨੂੰ ਦੂਰ ਕਰਨ ਦਾ ਖੂਬਸੂਰਤ ਸੁਨੇਹਾ ਦਿੱਤਾ ,ਉੱਥੇ ਹੀ ਰਾਜਨੀਤੀ ਚ ਪਿੰਡਾਂ ਦੀਆਂ ਸਰਪੰਚੀਆਂ ਹਾਸਲ ਕਰਕੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਤੇ ਆਪਣੀਆਂ ਰੋਟੀਆਂ ਸੇਕਣ ਵਾਲੇ ਅਖੌਤੀ ਸਰਪੰਚਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ । ਉਸਾਰੂ ਤੇ ਸਭਿਅਕ ਗਾਇਕੀ ਨੂੰ ਪਿਆਰ ਦੇਣ ਵਾਲੇ ਸਰੋਤਿਆਂ ਵਲੋਂ ਗਿੱਲ ਹਰਦੀਪ ਦੇ ਗੀਤ ਤਾਹਨਾ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ।

Share Button

Leave a Reply

Your email address will not be published. Required fields are marked *