Wed. Apr 24th, 2019

ਤਲਵੰਡੀ ਸਾਬੋ ਨੰਬਰਦਾਰ ਯੂਨੀਅਨ ਨੇ ਹੱਕੀ ਮੰਗਾਂ ਨੂੰ ਲੈ ਕੇ ਸੰਗਰੂਰ ਰੈਲੀ ਲਈ ਪਾਏ ਚਾਲੇ

ਤਲਵੰਡੀ ਸਾਬੋ ਨੰਬਰਦਾਰ ਯੂਨੀਅਨ ਨੇ ਹੱਕੀ ਮੰਗਾਂ ਨੂੰ ਲੈ ਕੇ ਸੰਗਰੂਰ ਰੈਲੀ ਲਈ ਪਾਏ ਚਾਲੇ

union-02ਤਲਵੰਡੀ ਸਾਬੋ, 2 ਦਸੰਬਰ (ਗੁਰਜੰਟ ਸਿੰਘ ਨਥੇਹਾ)- ਜਿਥੇ ਪਿਛਲੇ ਕਾਫੀ ਲੰਮੇ ਅਰਸੇ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਲਵੰਡੀ ਸਾਬੋ ਦੀ ਨੰਬਰਦਾਰ ਯੂਨੀਅਨ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਅੱਜ ਸੰਗਰੂਰ ਵਿਖੇ ਹੋਣ ਵਾਲੀ ਨੰਬਰਦਾਰ ਯੂਨੀਅਨ ਦੀ ਵੱਡੀ ਰੈਲੀ ਵਿੱਚ ਪਹੁੰਚਣ ਲਈ ਵੱਡੀ ਗਿਣਤੀ ‘ਚ ਯੂਨੀਅਨ ਆਗੂਆਂ ਦਾ ਕਾਫਲਾ ਰਵਾਨਾ ਹੋਇਆ।

        ਇਸ ਕਾਫਲੇ ‘ਚ ਭਾਕਰ ਸਿੰਘ ਪ੍ਰਧਾਨ, ਗੁਰਦੀਪ ਸਿੰਘ ਬੰਗੀ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਇਥੋਂ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਨੇ ਰਵਾਨਗੀ ਪਾਈ । ਇਸ ਮੌਕੇ ਰੈਲੀ ‘ਚ ਸ਼ਮੂਲੀਅਤ ਦੇ ਸਬੰਧ ਵਿੱਚ ਭਾਕਰ ਸਿੰਘ ਨੇ ਦੱਸਿਆ ਕੇ ਲੱਗਭੱਗ 80 ਦੇ ਕਰੀਬ ਨੰਬਰਦਾਰ ਆਪਣੀਆਂ ਜਾਇਜ਼ ਮੰਗਾਂ ਨੂੰ ਸਰਕਾਰ ਪਾਸੋਂ ਮਨਵਾਉਣ ਦੇ ਸੰਬੰਧ ‘ਚ ਸੰਗਰੂਰ ਦੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਇਥੋਂ ਜਾ ਰਹੇ ਹਨ। ਉਹਨਾਂ ਚਿਤਾਵਨੀ ਭਰੇ ਸ਼ਬਦਾਂ ‘ਚ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ।

         ਇਸ ਮੌਕੇ ਜਗਤਾਰ ਬਹਿਮਣ, ਜਸਪਾਲ ਸਿੰਘ ਲਹਿਰੀ, ਬਲਕਰਨ ਸੰਗਤ, ਗੁਰਮੀਤ ਤਲਵੰਡੀ ਤੋਂ ਇਲਾਵਾ ਵੱਡੀ ਗਿਣਤੀ ‘ਚ ਨੰਬਰਦਾਰ ਸ਼ਾਮਿਲ ਸਨ।
ਕੈਪਸ਼ਨ: ਸੰਗਰੂਰ ਰੈਲੀ ਲਈ ਰਵਾਨਾ ਹੁੰਦੇ ਨੰਬਰਦਾਰ ਯੂਨੀਅਨ ਆਗੂ

Share Button

Leave a Reply

Your email address will not be published. Required fields are marked *

%d bloggers like this: