Thu. Jun 20th, 2019

ਤਲਵੰਡੀ ਸਾਬੋ ਦੇ ਖੇਤਾਂ ‘ਚ ਰਜਵਾਹਾ ਟੁੱਟਣ ਨਾਲ ਭਰਿਆ ਪਾਣੀ

ਤਲਵੰਡੀ ਸਾਬੋ ਦੇ ਖੇਤਾਂ ‘ਚ ਰਜਵਾਹਾ ਟੁੱਟਣ ਨਾਲ ਭਰਿਆ ਪਾਣੀ
350 ਏਕੜ ਨਰਮਾ ਅਤੇ ਝੋਨੇ ਦੀ ਫਸਲ ਦਾ ਹੋਇਆ ਨੁਕਸਾਨ
ਕਿਸਾਨਾਂ ਨਹੇ ਕੀਤੀ ਮੁਆਵਜੇ ਦੀ ਮੰਗ

30-31 (1) 30-31 (2)
ਤਲਵੰਡੀ ਸਾਬੋ, 30 ਅਗਸਤ (ਗੁਰਜੰਟ ਸਿੰਘ ਨਥੇਹਾ)- ਇਤਿਹਾਸਕ ਨਗਰ ਤਲਵੰਡੀ ਸਾਬੋ ਕੋਲੋਂ ਲੰਘਦੇ ਰਜਵਾਹੇ ਦੀ ਕਾਫੀ ਲੰਮੇ ਸਮਂੇ ਤੋਂ ਖਸਤਾ ਹਾਲਤ ਅਤੇ ਦੋ ਦਿਨਾਂ ਤਂੋ ਹੋ ਰਹੀ ਤੇਜ਼ ਵਰਖਾ ਦੇ ਚਲਦਿਆਂ ਰਜਾਵਹੇ ਵਿਚ ਵੱਡਾ ਪਾੜ ਪੈ ਗਿਆ, ਜਿਸ ਨਾਲ ਕਿਸਾਨਾਂ ਦੀਆਂ ਨਰਮੇ ਅਤੇ ਝੋਨੇ ਦੀਆਂ ਫਸਲਾਂ ਵਿਚ ਤਿੰਨ-ਤਿੰਨ ਫੁੱਟ ਪਾਣੀ ਭਰਨ ਨਾਲ ਫਸਲਾਂ ਖਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਪਾਣੀ ਐਨਾ ਜ਼ਿਆਦਾ ਸੀ ਕਿ ਕਰੀਬ 350 ਏਕੜ ਫਸਲ ਦੇ ਨਾਲ-ਨਾਲ ਕਿਸਾਨਾਂ ਦੇ ਘਰਾਂ ਤੱਕ ਵੀ ਪਾਣੀ ਪੁੱਜ ਗਿਆ।
ਕਿਸਾਨ ਹਰਬੰਸ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਜਵਾਹੇ ਵਿਚ ਪਏ ਪਾੜ ਨੂੰ ਬੰਦ ਕਰਨ ਲਈ ਨਹਿਰੀ ਵਿਭਾਗ ਨੇ ਕੋਈ ਉਪਰਾਲਾ ਨਹੀਂ ਕੀਤਾ ਤੇ ਨਾ ਹੀ ਕੋਈ ਅਧਿਕਾਰੀ ਮੌਕੇ ‘ਤੇ ਜਾਇਜ਼ਾ ਲੈਣ ਲਈ ਆਇਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਵੱਲੋਂ ਸਮਂ ਸਿਰ ਸਫਾਈ ਨਾ ਹੋਣ ਕਰਕੇ ਰਜਵਾਹੇ ਦਾ ਬੁਰਾ ਹਾਲ ਹੈ ਤੇ ਉਪਰਂੋ ਦੋ ਦਿਨਾਂ ਤੋਂ ਬਾਰਸ਼ ਹੋ ਰਹੀ ਹੈ। ਕਿਸਾਨਾਂ ਨੇ ਨਹਿਰੀ ਵਿਭਾਗ ‘ਤੇ ਦੋਸ਼ ਲਗਾੳਂਦੇ ਹੋਏ ਕਿਹਾ ਕਿ ਇਹ ਰਜਵਾਹਾ ਇਸ ਤੋਂ ਪਹਿਲਾ ਚਾਰ-ਪੰਜ ਵਾਰੀ ਟੁੱਟ ਚੁੱਕਾ ਹੈ ਪਰ ਨਹਿਰੀ ਵਿਭਾਗ ਨੂੰ ਵਾਰ-ਵਾਰ ਲਿਖਤੀ ਦਰਖਾਸਤਾਂ ਦੇਣ ‘ਤੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਕਿਸਾਨ ਦੀਪਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਹੀ ਰਹਿੰਦੇ ਹਨ ਤੇ ਰਜਵਾਹਾ ਟੁੱਟਣ ਨਾਲ ਸਾਰਾ ਪਾਣੀ ਉਹਨਾਂ ਦੇ ਘਰਾਂ ਅੰਦਰ ਚਲਾ ਗਿਆ ਜਿਸ ਨਾਲ ਉਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ। ਕਿਸਾਨ ਨੇ ਦੱਸਿਆ ਕਿ ਉਹਨਾਂ ਦਾ ਖੂਹ ਪਾਣੀ ਨਾਲ ਭਰਨ ਕਾਰਨ ਉਹਨਾਂ ਦੀ ਬਿਜਲੀ ਦੀ ਮੋਟਰ ਵੀ ਸੜ੍ਹ ਗਈ ਹੈ।
ਰਜਵਾਹੇ ਦੇ ਟੁੱਟਣ ਦੇ ਕਾਰਨਾਂ ਅਤੇ ਕਿਸਾਨਾਂ ਵੱਲੋਂ ਲਾਏ ਗਏ ਦੋਸ਼ਾਂ ਸੰਬੰਧੀ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨਾਲ ਵਾਰ ਵਾਰ ਫੋਨ ਕਰਨ ‘ਤੇ ਵੀ ਫੋਨ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਸੀ ਪ੍ਰੰਤੂ ਮੌਕੇ ‘ਤੇ ਹਾਜ਼ਰ ਵੇਲਦਾਰਾਂ ਨੇ ਦੱਸਿਆ ਕਿ ਰਜਵਾਹੇ ਦੀ ਇੱਕ ਸਾਲ ਤੋਂ ਸਫਾਈ ਨਹੀਂ ਹੋਈ ਜਿਸ ਕਰਕੇ ਰਜਵਾਹੇ ਦੀ ਹਾਲਤ ਕਾਫੀ ਖਸਤਾ ਹੈ। ਕਿਸਾਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਰਜਵਾਹੇ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਇਸ ਲਈ ਇਸ ਨੂੰ ਜਲਦੀ ਹੀ ਨਵਾਂ ਬਣਾਇਆ ਜਾਵੇ ਅਤੇ ਰਜਵਾਹਾ ਟੁੱਟਣ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹਰਬੰਸ ਗਿੱਲ, ਦਲਵੀਰ ਸਿੰਘ, ਕਾਲਾ ਸਿੰਘ, ਨਰਿੰਜਣ ਸਿੰਘ, ਬਲਦੇਵ ਸਿੰਘ, ਦੀਪਾ ਸਿੰਘ ਆਦਿ ਕਿਸਾਨ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: