ਤਲਵੰਡੀ ਸਾਬੋ ‘ਚ ਇੱਕ ਹੋਰ ਦੁਕਾਨ ਸੜ ਕੇ ਸੁਆਹ

ss1

ਤਲਵੰਡੀ ਸਾਬੋ ‘ਚ ਇੱਕ ਹੋਰ ਦੁਕਾਨ ਸੜ ਕੇ ਸੁਆਹ
ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਕਾਰਨ ਨੁਕਸਾਨ ‘ਚ ਹੋਇਆ ਵਾਧਾ

picture1ਤਲਵੰਡੀ ਸਾਬੋ, 01 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸਥਾਨਕ ਸ਼ਹਿਰ ‘ਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਦਰਦ ਅਜੇ ਲੋਕਾਂ ਦੇ ਮਨਾਂ ‘ਚੋਂ ਟੀਸ ਬਣ ਕੇ ਉੱਡ ਹੀ ਰਿਹਾ ਸੀ ਕਿ ਅੱਜ ਤੜਕਸਾਰ ਪੁਰਾਣੇ ਬਜ਼ਾਰ ਅੰਦਰ ਇੱਕ ਕਿਤਾਬਾਂ ਦੀ ਦੁਕਾਨ ਨੂੰ ਸ਼ਾਰਟ ਸ਼ਰਕਟ ਹੋਣ ਨਾਲ ਅਣਚਾਨਕ ਅੱਗ ਲੱਗਣ ਕਾਰਨ ਤਕਰੀਬਨ ਦਸ ਲੱਖ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ।
ਅਗਨੀ ਦਾ ਸ਼ਿਕਾਰ ਹੋਈ ਦੁਕਾਨ ਦੇ ਮਾਲਕ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਦੁਕਾਨ ਦੀ ਸਫਾਈ ਕਰਕੇ ਜਦੋਂ ਘਰ ਪਰਤਿਆ ਤਾਂ ਉਸ ਨੂੰ ਫੋਨ ‘ਤੇ ਪਤਾ ਲੱਗਿਆ ਕਿ ਦੁਕਾਨ ‘ਚੋਂ ਧੂਆਂ ਨਿਕਲ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਉਹ ਘਰੋਂ ਦੁਕਾਨ ‘ਤੇ ਆਇਆ ਤਾਂ ਇਕੱਠੇ ਹੋਏ ਇਕੱਠੇ ਹੋਏ ਲੋਕਾਂ ਵੱਲੋਂ ਆਪਣੇ ਤੌਰ ‘ਤੇ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਨਵਰਟਰ ਦੇ ਸ਼ਾਰਟ ਸ਼ਰਕਟ ਨਾਲ ਲੱਗੀ ਅੱਗ ਵਿੱਚ ਦੁਕਾਨਦਾਰ ਦੀਆਂ ਦੋ ਵੱਡੀਆਂ ਫੋਟੋ ਸਟੇਟ ਮਸ਼ੀਨਾਂ, ਇੱਕ ਕੰਪਿਊਟਰ, ਇਨਵਰਟਰ, ਏ ਸੀ ਅਤੇ ਦੁਕਾਨ ਵਿੱਚ ਪਈਆਂ ਕਿਤਾਬਾਂ ਕਾਪੀਆਂ ਸਮੇਤ ਸਟੇਸ਼ਨਰੀ ਸਾ ਵੀ ਸਾਰਾ ਸਮਾਨ ਅੱਗ ਦੀ ਭੇਂਟ ਚੜ੍ਹ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ. ਪਰਵਿੰਦਰ ਸਿੰਘ ਐੱਸ ਐੱਚ ਓ ਤਲਵੰਡੀ ਸਾਬੋ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪ੍ਰੰਤੂ ਰਾਮਾਂ, ਬਠਿੰਡਾ ਅਤੇ ਸਰਦੂਲਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਸੀ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਕਰਿਆਣੇ ਦੀ ਦੁਕਾਨ ‘ਚ ਅੱਗ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ੳਤੇ ਕਰੀਬ ਸੱਠ ਲੱਖ ਰੁਪਏ ਦਾ ਨੁਕਸਾਨ ਹੋਣ ਤੋਂ ਇਲਾਵਾ ਪਟਾਕਿਆਂ ਦੇ ਚਾਰ ਅੱਡੇ ਸੜ੍ਹ ਜਾਣ ਕਾਰਨ ਵੀ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਲੋਕਾਂ ਦੀ ਮੰਗ ਹੈ ਕਿ ਤਲਵੰਡੀ ਸਾਬੋ ਨੂੰ ਫਾਇਰ ਬ੍ਰਿਗੇਡ ਨਾਲ ਲੈਸ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਅਣਸੁਖਾਵੀਂ ਘਟਨਾ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।ਆ ਸਮਾਨ।

Share Button

Leave a Reply

Your email address will not be published. Required fields are marked *