ਤਬਾਕੂ ਨੋਸ਼ੀ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ

ਤਬਾਕੂ ਨੋਸ਼ੀ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ

ਕੀਰਤਪੁਰ ਸਾਹਿਬ 9 ਮਈ (ਸਰਬਜੀਤ ਸੈਣੀ): ਅੱਜ ਬਾਸੋਵਾਲ ਕਲੋਨੀ ਅਤੇ ਗੰਗੂਵਾਲ ਹੈਲਥ ਸੈਂਟਰ ਸਿਹਤ ਵਿਭਾਗ ਦੇ ਕਰਮਚਾਰੀਆ ਦੁਆਰਾ ਸਿਵਲ ਸਰਜਨ ਰੂਪਨਗਰ ਅਤੇ ਐਸ ਐਮ ੳੋ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤਬਾਕੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਦੋਰਾਨ ਭੁਪਿੰਦਰ ਸਿੰਘ ਖਮੇੜਾ ਨੇ ਕੁਟੱਪਾ ਐਕਟ 2005 ਬਾਰੇ ਆਏ ਮੈਂਬਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਵੱਖ ਵੱਖ ਬੁਲਾਰਿਆਂ ਨੇ ਤਬਾਕੂ ਦੀ ਵਰਤੋ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਕਿਹਾ ਗਿਆਂ ਕਿ ਉਹ ਹੋਰ ਅਪਣੇ ਆਲੇ ਦੁਆਲੇ ਵਿਚਰਦੇ ਲੋਕਾਂ ਨੂੰ ਵੀ ਤਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ।ਇਸ ਮੋਕੇ ਭੁਪਿੰਦਰ ਸਿੰਘ ਖਮੇੜਾ,ਹਰੀਸ਼ ਕੁਮਾਰ , ਲੋਕੀ ਕਪਿਲਾ, ਰਾਜਪਾਲ ਸਿੰਘ, ਅਜੈ ਕੁਮਾਰ, ਆਗਨਵਾੜੀ ਸੁਪਰਵਾਇਜਰ ਸੁਨੀਲ ਕੁਮਾਰੀ , ਏ ਐਨ ਐਮ ਮਨਿੰਦਰ ਕੋਰਮਨਜੀਤ ਕੋਰ ਅਤੇ ਆਸ਼ਾ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: