ਢਾਣੀਆਂ ‘ਚ ਰਹਿੰਦੇ ਪਰਿਵਾਰਾਂ ਨੂੰ ਪਾਣੀ ਦੀ ਸਹੁਲਤ ਦੇਣ ਲਈ ਪਾਣੀ ਦੀ ਟੈਂਕੀ ਭੇਂਟ ਕੀਤੀ

ss1

ਢਾਣੀਆਂ ‘ਚ ਰਹਿੰਦੇ ਪਰਿਵਾਰਾਂ ਨੂੰ ਪਾਣੀ ਦੀ ਸਹੁਲਤ ਦੇਣ ਲਈ ਪਾਣੀ ਦੀ ਟੈਂਕੀ ਭੇਂਟ ਕੀਤੀ

water-tanki-paka-kalan-picਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਕੰਮਾਂ ਦੀ ਲੜੀ ਤਹਿਤ ਅੱਜ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਹਲਕੇ ਦੇ ਪਿੰਡ ਪੱਕਾ ਕਲਾਂ ਦੀਆਂ ਢਾਣੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੀ ਪੇਸ਼ ਆ ਰਹੀ ਮੁਸ਼ਕਿਲ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਪਾਣੀ ਦੀ ਵੱਡੀ ਟੈਂਕੀ ਭੇਂਟ ਕੀਤੀ।

         ਪਿੰਡ ਪੱਕਾ ਕਲਾਂ ਦੇ ਸਰਪੰਚ ਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਢਾਣੀਆਂ ਅੰਦਰ ਘਰਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੀ ਕਈ ਵਾਰ ਬੜੀ ਮੁਸ਼ਕਿਲ ਪੇਸ਼ ਆਉਂਦੀ ਸੀ ਤੇ ਪਿੰਡ ਤੋਂ ਘਰ ਦੂਰ ਹੋਣ ਕਾਰਨ ਉੱਥੋਂ ਤੱਕ ਵਾਟਰ ਵਰਕਸ ਦੀਆਂ ਪਾਈਆਂ ਪਾਉਣੀਆਂ ਔਖੀਆਂ ਸਨ ਇਸ ਲਈ ਫਿਲਹਾਲ ਉਕਤ ਪਰਿਵਾਰਾਂ ਤੱਕ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਲਈ ਉਨ੍ਹਾਂ ਬੀਤੇ ਦਿਨ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਸੀ ਜਿਸ ਤੇ ਉਨ੍ਹਾਂ ਨੂੰ ਅੱਜ ਪਾਣੀ ਵਾਲੀ ਟੈਂਕੀ ਮਿਲਣ ਸਕੀ ਹੈ। ਉੱਧਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਐੱਮ. ਪੀ ਕੋਟੇ ਵਿੱਚੋਂ ਪਹਿਲਾਂ ਵੀ ਹਲਕੇ ਦੇ ਯੂਥ ਕਲੱਬਾਂ ਨੂੰ ਪਾਣੀ ਦੀਆਂ ਵੱਡੀਆਂ ਟੈਂਕੀਆਂ ਭੇਂਟ ਕੀਤੀਆਂ ਗਈਆਂ ਹਨ ਅਤੇ ਹੁਣ ਪੱਕਾਂ ਕਲਾਂ ਦੇ ਢਾਣੀਆਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਉਨ੍ਹਾਂ ਧਿਆਨ ਵਿੱਚ ਆਉਦਿਆਂ ਹੀ ਪਾਣੀ ਦੀ ਟੈਂਕੀ ਮੁਹੱਈਆ ਕਰਵਾਈ ਹੈ।

         ਵਿਧਾਇਕ ਨੇ ਕਿਹਾ ਕਿ ਇਹ ਮਾਮਲਾ ਦੇਰ ਨਾਲ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਉਨ੍ਹਾਂ ਨੇ ਢਾਣੀਆਂ ਵਿੱਚ ਰਹਿੰਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਤੀਜੀ ਵਾਰ ਸੱਤਾ ਵਿੱਚ ਆਉਣ ਤੇ ਉਹ ਉਕਤ ਘਰਾਂ ਤੱਕ ਵਾਟਰ ਵਰਕਸ ਦੀਆਂ ਪਾਈਪਾਂ ਪਾ ਕੇ ਪੀਣ ਵਾਲਾ ਪਾਣੀ ਦੇਣ ਦਾ ਪੱਕਾ ਪ੍ਰਬੰਧ ਕਰਨਗੇ।

        ਅੱਜ ਉਕਤ ਟੈਂਕੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਜਸਵੀਰ ਸਿੰਘ ਪਥਰਾਲਾ ਤੇ ਅਮਰਜੀਤ ਚੀਮਾ ਨਿੱਜੀ ਸਹਾਇਕ ਹਲਕਾ ਵਿਧਾਇਕ, ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਚੱਠਾ, ਅਕਾਲੀ ਦਲ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਬਲਵਿੰਦਰ ਗਿੱਲ ਸਰਕਲ ਇੰਚਾਰਜ, ਰਾਕੇਸ਼ ਚੌਧਰੀ ਸਰਕਲ ਇੰਚਾਰਜ ਤਲਵੰਡੀ ਸ਼ਹਿਰੀ, ਹੈਪੀ ਸਰਪੰਚ ਬੰਗੀ, ਗੁਰਮੀਤ ਸਿੰਘ ਸਰਪੰਚ ਮਾਨਵਾਲਾ, ਸੀਨੀਅਰ ਆਗੂ ਭੋਲਾ ਕਲਾਲਵਾਲਾ, ਦਰਸ਼ਨ ਗਿੱਲ, ਬਿੱਲਾ ਬਾਬਾ ਆਦਿ ਤੋਂ ਇਲਾਵਾ ਪੱਕਾ ਕਲਾਂ ਦੇ ਢਾਣੀਆਂ ਵਿੱਚ ਰਹਿੰਦੇ ਕਈ ਪਰਿਵਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *