ਡੇਰਾ ਮੁਖੀ ਦੀਆਂ ਕਾਲੀਆਂ ਕਰਤੂਤਾਂ ਅੱਜ ਸਾਰਾ ਸਮਾਜ ਜਾਣ ਚੁੱਕਾ ਹੈ: ਗਿ:ਗੁਰਬਚਨ ਸਿੰਘ

ss1

ਡੇਰਾ ਮੁਖੀ ਦੀਆਂ ਕਾਲੀਆਂ ਕਰਤੂਤਾਂ ਅੱਜ ਸਾਰਾ ਸਮਾਜ ਜਾਣ ਚੁੱਕਾ ਹੈ: ਗਿ:ਗੁਰਬਚਨ ਸਿੰਘ
ਜਾਤਾਂ ਦੇ ਅਧਾਰ ਤੇ ਬੰਦ ਹੋਣ ਗੁਰਦੂਆਰੇ: ਗਿ:ਗੁਰਬਚਨ ਸਿੰਘ

ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਪਿੰਡਾਂ ਵਿਚ ਜਾਤਾਂ ਦੇ ਅਧਾਰ ਤੇ ਬਣ ਰਹੇ ਗੁਰਦੁਆਰੇ ਸਿੱਖੀ ਸਿਧਾਤਾਂ ਤੋ ਉਲਟ ਹਨ ਜਿਸ ਕਰਕੇ ਇਹ ਬੰਦ ਹੋਣੇ ਚਾਹੀਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਨੇ ਕੀਤਾ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਜਾਤ ਪਾਤ ਮਨੁਖਤਾ ਵਿਚ ਵੰਡੀਆਂ ਪਾਉਂਦੀ ਹੈ ਤੇ ਸਿੱਖ ਧਰਮ ਵਿਚ ਇਸ ਲਈ ਕੋਈ ਥਾਂ ਨਹੀ। ਡੇਰਾ ਸੋਦਾ ਦੇ ਸ਼ਰਧਾਲੂਆਂ ਬਾਰੇ ਪੁੱਛਣ ਤੇ ਜਥੇਦਾਰ ਨੇ ਕਿਹਾ ਕਿ ਗੁਰੂ ਨਾਨਕ ਦਾ ਦਰ ਹਰ ਕਿਸੇ ਲਈ ਖੁੱਲਾ ਹੈ ਤੇ ਇਥੇ ਕੋਈ ਵੀ ਆ ਸਕਦਾ ਹੈ। ਡੇਰਾ ਮੁਖੀ ਦੀਆਂ ਕਾਲੀਆਂ ਕਰਤੂਤਾਂ ਅੱਜ ਸਾਰਾ ਸਮਾਜ ਜਾਣ ਚੁੱਕਾ ਹੈ ਜਿਸ ਕਰਕੇ ਉਨਾਂ ਨੂੰ ਆਪੋ ਆਪਣੇ ਧਰਮ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਇਕ ਸੁਆਲ ਦੇ ਜੁਆਬ ਵਿਚ ਉਨਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਰਿਵਾਇਤੀ ਸ਼ਸ਼ਤਰ, ਲੰਗਰਾਂ ਲਈ ਆਟੇ, ਘਿਉ, ਸਿਰੋਪਾਉ ਆਦਿ ਦੀਆਂ ਮਿੱਲਾਂ ਤੇ ਕਾਰਖਾਨੇ ਲਗਾਏ ਤਾਂ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਫਾਇਦਾ ਹੋਵੇਗਾ ਉਥੇ ਸਿੱਖ ਨੋਜਵਾਨਾਂ ਨੂੰ ਰੁਜਗਾਰ ਵੀ ਮਿਲੇਗਾ। ਉਨਾਂ ਗੁ:ਤਪ ਅਸਥਾਨ ਦੇ ਮੁਖੀ ਬਾਬਾ ਤੀਰਥ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਬਹਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਥੇਦਾਰ ਨੇ ਕਿਹਾ ਕਿ ਰੰਘਰੇਟੇ, ਸਿਕਲੀਗਰ, ਤੇ ਹੋਰ ਸਿੱਖ ਕੌਮ ਦੇ ਅਹਿਮ ਅੰਗ ਹਨ ਜਿਨਾਂ ਨੂੰ ਗਲੇ ਨਾਲ ਲਗਾਉਣਾ ਸ਼੍ਰੋਮਣੀ ਕਮੇਟੀ ਸਮੇਤ ਜਥੇਬੰਦੀਆਂ ਦੀ ਡਿਊਟੀ ਹੈ ਤੇ ਇਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *