ਡੇਗੂੰ ਤੋ ਜਗਰੂਕ ਕਰਨ ਲਈ ਲਗਾਇਆ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਕੈਂਪ

ss1

ਡੇਗੂੰ ਤੋ ਜਗਰੂਕ ਕਰਨ ਲਈ ਲਗਾਇਆ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਕੈਂਪ
ਡੇਗੂੰ ਤੋ ਬਚਾਅ ਲਈ ਆਪਣੇ ਘਰਾਂ ਵਿਚ ਅਤੇ ਆਸ ਪਾਸ ਪਾਣੀ ਨਾ ਖੜਾ ਹੋਣ ਦਿਤਾ ਜਾਵੇ-: ਡਾ:ਰਣਬੀਰ ਸਿੰਘ

denguਸ਼੍ਰੀ ਅਨੰਦਪੁਰ ਸਾਹਿਬ, 27 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼):ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰ ਸਾਹਿਬਾਨ ਵਲੋਂ ਡੇਗੂੰ ਬੁਖਾਰ ਦੇ ਲੱਛਣ ਅਤੇ ਇਸ ਤੋ ਬਚਾਅ ਕਰਨ ਦੇ ਤਰੀਕੇ ਦੱਸੇ। ਸੀਨੀਅਰ ਮੈਡੀਕਲ ਅਫਸਰ ਬਲਬੀਰ ਸਿੰਘ, ਡਾ:ਰਣਬੀਰ ਸਿੰਘ, ਡਾ:ਸਵਰਨਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਜਦੋ ਤੇਜ ਬੁਖਾਰ ਹੋਵੇ, ਸਿਰ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਅੱਖਾਂ ਵਿਚ ਲਾਲੀ ਹੋਣ, ਗਲੇ ਵਿਚ ਦਰਦ, ਘਬਰਾਹਟ, ਉਲਟੀਆਂ ਹੋਣਾ, ਪਿੱਠ ਵਿਚ ਦਰਦ, ਲਾਲ ਰੰਗ ਦੇ ਧੱਬੇ ਪੈ ਜਾਣ ਆਦਿ ਦੇ ਲੱਛਣ ਦਿਖਾਈ ਦੇਣ ਤਾਂ ਇਹ ਡੇਗੂੰ ਹੋ ਸਕਦਾ ਹੈ। ਉਨਾਂ ਕਿਹਾ ਕਿ ਡੇਗੂੰ ਤੋ ਬਚਾਅ ਲਈ ਆਪਣੇ ਘਰਾਂ ਵਿਚ ਅਤੇ ਆਸ ਪਾਸ ਪਾਣੀ ਨਾ ਖੜਾ ਹੋਣ ਦਿਤਾ ਜਾਵੇ, ਘਰਾਂ ਵਿਚ ਵਰਤੇ ਜਾਂਦੇ ਕੂਲਰਾਂ ਦਾ ਪਾਣੀ ਹਰ ਹਫਤੇ ਸਾਫ ਕਰੋ, ਛੱਤਾਂ ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੋ, ਡੂੰਘੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ, ਨਾਲੀਆਂ ਵਿਚ ਖੜੇ ਪਾਣੀ ਉਤੇ ਕਾਲਾ ਤੇਲ ਪਾਉ, ਆਪਣੇ ਸਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖੋ ਤਾਂ ਕਿ ਮੱਛਰ ਨਾ ਕੱਟ ਸਕੇ। ਉਨਾਂ ਕਿਹਾ ਕਿ ਤੇਜ ਬੁਖਾਰ ਅਤੇ ਅਜਿਹੇ ਲੱਛਣ ਹੋਣ ਤੇ ਤੁਰੰਤ ਸਰਕਾਰੀ ਹਸਪਤਾਲ ਸੰਪਰਕ ਕਰੋ। ਇਸ ਮੋਕੇ ਡਾ:ਬਲਜੀਤ ਕੌਰ, ਡਾ:ਸੁਨੇੈਣਾ, ਡਾ:ਮਨਦੀਪ ਕੌਰ, ਬਖਤਾਵਰ ਸਿੰਘ ਰਾਣਾ, ਨੀਰਜ ਸ਼ਰਮਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *