Fri. Jul 19th, 2019

ਡੇਅਰੀ ਉਦਯੋਗ ਵਿੱਚ ਪੰਜਾਬ ਦੇਸ਼ ਅੰਦਰ ਧੁਰੇ ਵਜੋਂ ਸਥਾਪਤ ਹੋਵੇਗਾ: ਸੁਖਬੀਰ ਸਿੰਘ ਬਾਦਲ

ਡੇਅਰੀ ਉਦਯੋਗ ਵਿੱਚ ਪੰਜਾਬ ਦੇਸ਼ ਅੰਦਰ ਧੁਰੇ ਵਜੋਂ ਸਥਾਪਤ ਹੋਵੇਗਾ: ਸੁਖਬੀਰ ਸਿੰਘ ਬਾਦਲ
ਉਪ ਮੁੱਖ ਮੰਤਰੀ ਵਲੋਂ 100 ਕਰੋੜ ਦੀ ਲਾਗਤ ਵਾਲੇ ਡੇਅਰੀ ਫੀਡ ਪਲਾਂਟ ਦਾ ਉਦਘਾਟਨ
ਪੰਜਾਬ ਅਤੇ ਨੇੜਲੇ ਸੂਬਿਆਂ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਫੀਡ ਪਲਾਂਟ
ਕੈਪਟਨ ਅਮਰਿੰਦਰ ਸਭ ਤੋਂ ਵੱਡਾ ਝੂਠਾ, ਸਿੋੱਧੂ ਸੌਦੇਬਾਜੀ ਵਿੱਚ ਪਿਆ

resize-of-dsc_0101ਬਠਿੰਡਾ: 28 ਸਤੰਬਰ (ਪਰਵਿੰਦਰ ਜੀਤ ਸਿੰਘ): ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਡੇਅਰੀ ਉਦਯੋਗ ਦੇ ਖੇਤਰ ਵਿਚ ਦੇਸ਼ ਅੰਦਰ ਇਕ ਧੁਰੇ ਵਜੋਂ ਵਿਕਸਿਤ ਹੋਵੇਗਾ ਅਤੇ ਡੇਅਰੀ ਦੇ ਖੇਤਰ ਵਿਚ ਦੂਸਰੇ ਸੂਬਿਆਂ ਲਈ ਇਕ ਮਿਸਾਲ ਬਣੇਗਾ।
ਅੱਜ ਸਥਾਨਕ ਗਰੋਥ ਸੈਂਟਰ ਵਿਚ ਕਾਰਗਿਲ ਇੰਡੀਆ ਕੰਪਨੀ ਦੇ ਡੇਅਰੀ ਫੀਡ ਪਲਾਂਟ ਦਾ ਉਦਘਾਟਨ ਕਰਨ ਪਿਛੋਂ ਆਪਣੇ ਸੰਬੋਧਨ ਵਿਚ ਉਪ ਮੁੱਖ ਮੰੰਤਰੀ ਪੰਜਾਬ ਨੇ ਕਿਹਾ ਕਿ 100 ਕਰੋੜ ਰੁਪਏ ਦੀ ਲਾਗਤ ਨਾਲ 8.13 ਏਕੜ ਰਕਬੇ ਵਿਚ ਸਥਾਪਤ ਕੀਤੇ ਇਸ ਪਲਾਂਟ ਵਿਚ 10,000 ਮੀਟਰਿਕ ਟਨ ਡੇਅਰੀ ਫੀਡ ਤਿਆਰ ਕੀਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਪੰਜਾਬ ਦੇ ਕਿਸਾਨਾਂ ਤੋਂ ਮੱਕੀ ਲੈ ਕੇ 75000 ਪਸ਼ੂਆਂ ਦਾ ਰੋਜ਼ਾਨਾਂ ਦਾ ਫੀਡ ਇਸ ਪਲਾਂਟ ਵਿਚ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਂਇਸ ਪਲਾਂਟ ਦੀ ਸਥਾਪਤੀ ਨਾਲ ਡੇਅਰੀ ਉਦਯੋਗ ਖੇਤਰ ਵਿਚ ਪੰਜਾਬ ਵਲੋਂ ਗੱਡੇ ਜਾ ਰਹੇ ਨਵੇਂ ਮੀਲ ਪੱਥਰਾਂ ਦੀ ਰਫ਼ਤਾਰ ਹੋਰ ਤੇਜ਼ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਲਾਂਟ ਵਿਚ ਸਿੱਧੇ ਤੇ ਅਸਿੱਧੇ ਤੌਰ ‘ਤੇ ਕਰੀਬ 400 ਲੋਕਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਨਾਲ-ਨਾਲ ਕੰਪਨੀ ਵਲੋਂ ‘ਕਿਸਾਨ ਸਿਖਲਾਈ ਵਪਾਰਕ ਮਾਡਲ’ ਤਹਿਤ ਕਿਸਾਨਾਂ ਨੂੰ ਡੇਅਰੀ ਧੰਦੇ ਨੂੰ ਉਤਸਾਹਤ ਕਰਨ ਵਾਲੀਆਂ ਆਧੁਨਿਕ ਤਕਨੀਕਾਂ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਪੰੰਜਾਬ ਅੰਦਰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਆ ਰਹੀ ਕ੍ਰਾਂਤੀ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਫਗਵਾੜਾ ਨੇੜੇ ਫੂਡ ਪ੍ਰੋਸੈਸਿੰਗ ਪਲਾਂਟ ਜਲਦ ਸਥਾਪਤ ਹੋਣ ਵਾਲਾ ਹੈ ਅਤੇ ਇਸ ਤਰ੍ਹਾ ਕਪੂਰਥਲਾ ਵਿਚ ਵੀ 1500 ਕਰੋੜ ਰੁਪਏ ਦੀ ਲਾਗਤ ਵਾਲਾ ਵਿਸ਼ਵ ਪੱਧਰੀ ਪਲਾਂਟ ਸਥਾਪਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾ ਦੀ ਸਥਾਪਤੀ ਨਾਲ ਪੰਜਾਬ ਦੇ ਕਿਸਾਨਾਂ, ਡੇਅਰੀ ਉਤਪਾਦਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਪੱਧਰ ਵਿਚ ਵੱਡੀ ਤਬਦੀਲੀ ਆਵੇਗੀ।
ਕਾਰਗਿਲ ਇੰਡੀਆ ਕੰਪਨੀ ਦੇ ਚੇਅਰਮੈਨ ਸ਼੍ਰੀ ਸਿਰਾਜ ਚੌਧਰੀ, ਡਾਇਰੈਕਟਰ ਜੇਮੀ ਡਾਲਿਨਚਕ ਅਤੇ ਟੀਮ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਲਾਂਟ ਲੱਗਣ ਨਾਲ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਹੋਰਨਾਂ ਨੇੜਲੇ ਸੂਬਿਆਂ ਦੇ ਕਿਸਾਨਾਂ ਅਤੇ ਡੇੇਅਰੀ ਉਤਪਾਦਕਾ ਨੂੰ ਭਾਰੀ ਫਾਇਦਾ ਹੋਵੇਗਾ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਨੇ ਵਿਕਾਸ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ ਅਤੇ ਵਿਕਾਸ ਦੇ ਕਈ ਖੇਤਰਾਂ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਮੁੜ ਤੀਜੀ ਵਾਰ ਵਿਕਾਸ ਦੀ ਵੱਲ ਕਰਨ ਵਾਲੀ ਗਠਜੋੜ ਸਰਕਾਰ ਨੂੰ ਹੀ ਲਿਆਉਣਗੇ।
ਪੱਤਰਕਾਰਾਂ ਵਲੋਂ ਕਾਂਗਰਸ ਪਾਰਟੀ ਅਤੇ ਸ. ਨਵਜੋਤ ਸਿੰਘ ਸਿੱਧੂ ਦੇ ਚੌਥੇ ਫਰੰਟ ਸੰਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਦਸ਼ਾ ਅਤੇ ਦਿਸ਼ਾ ਚੰਗੀ ਤਰ੍ਹਾਂ ਜਗ ਜਾਹਿਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਮੁੱਖੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਝੂਠਾ ਹੈ ਜਦਕਿ ਸ. ਨਵਜੋਤ ਸਿੰਘ ਸਿੱਧੂ ਗਿਰਗਿਟ ਵਾਂਗ ਰੰਗ ਬਦਲਦਿਆਂ ‘ਸੌਦੇਬਾਜੀ’ ਵਿੱਚ ਪੈ ਚੁੱਕੇ ਹਨ। ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਆਗਾਮੀ ਪੰਜਾਬ ਦੌਰੇ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ । ਉਨ੍ਹਾਂ ਕਿਹਾ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਕੇਜਰੀਵਾਲ ਦੇ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਝੂਠੇ ਹੀ ਨਿਕਲੇ ਹਨ ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਕਾਰਗਿਲ ਇੰਡੀਆ ਦੇ ਚੇਅਰਮੈਨ ਸ਼੍ਰੀ ਸਿਰਾਜ ਚੌਧਰੀ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੀਡ ਪਲਾਂਟ ਵਿਸ਼ਵ ਦੀਆਂ ਬੇਹਤਰੀਨ ਆਧੁਨਿਕ ਤਕਨੀਕਾਂ ਨਾਲ ਲੈਸ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਮੇਅਰ ਸ਼੍ਰੀ ਬਲਵੰਤ ਰਾਏ ਨਾਥ, ਚੇਅਰਮੈਨ ਸਹਿਕਾਰੀ ਬੈਂਕ ਸ. ਤਜਿੰਦਰ ਸਿੰਘ ਮਿੱਡੂਖੇੜਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: