Thu. Jul 18th, 2019

ਡੇਂਗੂ ਨਾਲ ਇੱਕ ਨੌਜਵਾਨ ਦੀ ਹੋਰ ਮੌਤ

ਡੇਂਗੂ ਨਾਲ ਇੱਕ ਨੌਜਵਾਨ ਦੀ ਹੋਰ ਮੌਤ
ਮੌਤਾਂ ਦੀ ਗਿਣਤੀ ਨੌਂ ਤੇ ਪੁੱਜੀ

8banur1ਬਨੂੜ, 8 ਨਵੰਬਰ (ਰਣਜੀਤ ਸਿੰਘ ਰਾਣਾ): ਸ਼ਹਿਰ ਵਿੱਚ ਡੇਂਗੂ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਪਹਿਲਾ ਤਿੰਨ ਧਰਮਗੜ, ਦੋ ਮਨੌਲੀ ਸੂਰਤ, ਦੋ ਬਨੂੜ ਤੇ ਇੱਕ ਸਧਰੋਰ ਸਮੇਤ ਇਸ ਖੇਤਰ ਵਿੱਚ ਡੇਂਗੂ ਨਾਲ ਮਰਨ ਵਾਲਿਆ ਦੀ ਗਿਣਤੀ ਨੌਂ ਉੱਤੇ ਪੁੱਜ ਗਈ ਹੈ। ਵਾਰਡ ਨੰ: 1 ਹਵੇਲੀ ਬਸੀ ਦੇ ਵਸਨੀਕ ਕਰਮਜੀਤ ਸਿੰਘ ਟਿੰਕੂ ਉਮਰ 37 ਸਾਲ ਪੁੱਤਰ ਮਨੀ ਸਿੰਘ ਕੁਝ ਦਿਨ ਤੋਂ ਬੁਖਾਰ ਨਾਲ ਪੀੜਤ ਸੀ। ਜੋ ਸ਼ਹਿਰ ਦੇ ਇੱਕ ਪ੍ਰਇਵੇਟ ਡਾਕਟਰ ਤੋਂ ਇਲਾਜ ਕਰਵਾ ਰਿਹਾ ਸੀ। ਤਿੰਨ ਦਿਨ ਪਹਿਲਾ ਹਾਲਤ ਗੰਭੀਰ ਹੋਣ ਕਾਰਨ ਜਨਰਲ ਹਸਪਤਾਲ ਸੈਕਟਰ 16 ਚੰਡੀਗੜ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾ ਨੇ ਉਸ ਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ। ਮ੍ਰਿਤਕ ਦੀ ਰਿਸਤੇਦਾਰੀ ਵਿੱਚ ਪੈਂਦੇ ਕੌਸ਼ਲਰ ਕ੍ਰਿਸ਼ਣਾ ਦੇਵੀ ਤੇ ਅਵਤਾਰ ਸਿੰਘ ਨੇ ਸਾਂਝੇ ਤੋਰ ਤੇ ਦੱਸਿਆ ਕਿ ਪੀਜੀਆਈ ਵਿੱਚ ਲਏ ਗਏ ਟੈਸਟਾ ਵਿੱਚ ਡੇਂਗੂ ਪਾਜਟਿਵ ਪਾਇਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਇੱਕ ਬੇਟੇ ਤੇ ਦੋ ਬੇਟੀਆ ਦਾ ਬਾਪ ਸੀ। ਡੇਂਗੂ ਨਾਲ ਹੋ ਰਹੀ ਮੌਤਾ ਕਾਰਨ ਸ਼ਹਿਰ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਸਿਵਲ ਪ੍ਰਸ਼ਾਸਨ ਹਦਾਇਤ ਕਰਨ ਤੇ ਸਿਹਤ ਵਿਭਾਗ ਅੰਕੜੇ ਇੱਕਠੇ ਕਰਨ ਲਈ ਰਹਿ ਗਿਆ ਹੈ। ਜਦਕਿ ਲੋਕ ਇੱਕ-ਇੱਕ ਕਰਕੇ ਮਰ ਰਹੇ ਹਨ। ਸ਼ਹਿਰ ਵਾਸੀਆ ਨੇ ਮੱਛਰਾਂ ਤੋਂ ਰਹਿਤ ਲਈ ਸਮੁੱਚੇ ਸ਼ਹਿਰ ਅੰਦਰ ਫੌਗਿਗ ਕਰਨ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *

%d bloggers like this: