ਡੇਂਗੂ ਨਾਲ ਇੱਕ ਔਰਤ ਦੀ ਮੌਤ

ss1

ਡੇਂਗੂ ਨਾਲ ਇੱਕ ਔਰਤ ਦੀ ਮੌਤ

ਬਨੂੜ, 27 ਸਤੰਬਰ (ਰਣਜੀਤ ਸਿੰਘ ਰਾਣਾ): ਨਜਦੀਕ ਪਿੰਡ ਧਰਮਗੜ ਦੀ 45 ਸਾਲਾ ਔਰਤ ਦੀ ਅੱਜ ਡੇਂਗੂ ਨਾਲ ਮੌਤ ਹੋ ਗਈ। ਉਸ ਨੂੰ ਦੋ ਦਿਨ ਪਹਿਲਾ ਹਾਲਤ ਜਿਆਦਾ ਚਿੰਤਾਜਨਕ ਹੋਣ ਕਾਰਨ ਜਨਰਲ ਹਸਪਤਾਲ ਸੈਕਟਰ-32 ਚੰਡੀਗੜ ਵਿਖੇ ਭਰਤੀ ਕਰਾਇਆ ਸੀ। ਪਿੰਡ ਦੇ ਸਰਪੰਚ ਦਰਸਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵਰਨ ਕੌਰ ਪਤਨੀ ਹਰਬੰਸ ਸਿੰਘ ਨੂੰ ਹਫਤਾ ਪਹਿਲਾ ਹਲਕਾ ਬੁਖਾਰ ਹੋਇਆ ਸੀ ਤੇ ਟੈਸਟ ਕਾਰਨ ਤੇ ਟਾਈਫੈਡ ਵਾਇਰਲ ਪਾਇਆ ਗਿਆ। ਜਿਸ ਦੀ ਪਿੰਡ ਤੇ ਬਾਅਦ ਬਨੂੜ ਤੋਂ ਦੁਵਾਈ ਲਈ ਗਈ। ਜਿਆਦਾ ਹਾਲਤ ਗੰਭੀਰ ਹੋਣ ਕਾਰਨ ਦੋ ਦਿਨ ਪਹਿਲਾ ਇਲਾਜ ਲਈ ਚੰਡੀਗੜ ਲਿਜਾਇਆ ਗਿਆ। ਜਿਥੇ ਡੇਂਗੂ ਪਾਜਟਿਵ ਪਾਇਆ ਗਿਆ। ਕੱਲ ਦੇਰ ਸਾਮ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਘਰ ਤੋਂ ਅਤਿ ਗਰੀਬ ਦੋ ਧੀਆ ਤੇ ਦੋ ਪੁੱਤਰ ਛੱਡ ਗਈ ਹੈ। ਪਿੰਡ ਵਾਸੀ ਵਿੱਚ ਸਹਿਮ ਪਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *