ਡੇਂਗੂ ਤੇ ਚਿਕਨਗੁਣੀਆਂ ਦੀ ਰੋਕਥਾਮ ਵਿੱਚ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ-ਡੀ.ਸੀ.

ss1

ਡੇਂਗੂ ਤੇ ਚਿਕਨਗੁਣੀਆਂ ਦੀ ਰੋਕਥਾਮ ਵਿੱਚ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ-ਡੀ.ਸੀ.
ਜੇ ਕੋਈ ਜਾਨੀ ਨੁਕਸਾਨ ਹੋਇਆ ਤਾਂ ਜਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇਗਾ – ਡੀ.ਸੀ.

dc-meeting-18-septਪਟਿਆਲਾ 18 ਸਤੰਬਰ; (ਧਰਮਵੀਰ ਨਾਗਪਾਲ) ਪਟਿਆਲਾ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਜ਼ਿਲੇ ਵਿੱਚ ਡੇਂਗੂ ਤੇ ਚਿਕਨਗੁਣੀਆਂ ਦੇ ਖਾਤਮੇ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਪੱਸ਼ਟ ਸਬਦਾਂ ਵਿੱਚ ਆਦੇਸ਼ ਦਿੱਤੇ ਹਨ ਕਿ ਡੇਂਗੂ ਜਾਂ ਚਿਕਨਗੁਣੀਆਂ ਦੀ ਰੋਕਥਾਮ ਲਈ ਕੋਈ ਵੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹਨਾਂ ਬਿਮਾਰੀਆਂ ਕਾਰਨ ਜ਼ਿਲPੇ ਵਿੱਚ ਜੇ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਜਿੰਮੇਵਾਰ ਪਾਏ ਗਏ ਅਧਿਕਾਰੀ ਜਾਂ ਕਰਮਚਾਰੀ ਨੂੰ ਨੌਕਰੀ ਵਿੱਚ ਕੁਤਾਹੀ ਕਾਰਨ ਮੁਅੱਤਲ ਕਰ ਦਿੱਤਾ ਜਾਵੇਗਾ ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਮੀਟਿੰਗ ਵਿੱਚ ਹਾਜਰ ਸਿਹਤ ਤੇ ਪੰਚਾਇਤ ਵਿਭਾਗ ਅਤੇ ਮਿਊਂਸਪਲ ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਛੁੱਟੀ ਵਾਲੇ ਦਿਨਾਂ ਦੌਰਾਨ ਘਰਾਂ ਵਿੱਚ ਬੈਠਣ ਦੀ ਬਜਾਏ ਡੇਂਗੂ ਅਤੇ ਚਿਕਨਗੁਣੀਆਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਵਿੱਚ ਪੂਰੀ ਤਰਾP ਡਟ ਜਾਣ ਅਤੇ ਹਰ ਖੇਤਰ ਵਿੱਚ ਫੋਗਿੰਗ ਕਰਾਈ ਜਾਵੇ । ਉਹਨਾਂ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ ਵਿਸ਼ੇਸ਼ ਦਸਤੇ ਕਾਇਮ ਕਰਕੇ ਘਰਾਂ, ਦਫਤਰਾਂ, ਵਿਦਿਅਕ ਅਤੇ ਵਪਾਰਿਕ ਅਦਾਰਿਆਂ ਆਦਿ ਦੀ ਵਿਸ਼ੇਸ਼ ਚੈਕਿੰਗ ਕਰਕੇ ਉਹ ਸਥਾਨਾਂ ਨੂੰ ਲੱਭਿਆ ਜਾਵੇ ਜਿੱਥੇ ਕੂਲਰਾਂ,ਟਾਇਰਾਂ, ਗਮਲਿਆਂ ਜਾ ਛੱਤਾਂ ‘ਤੇ ਖੜੇ ਪਾਣੀ ਵਿੱਚ ਮੱਛਰਾਂ ਨੇ ਲਾਰਵਾ ਦਿੱਤਾ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਚੈਕਿੰਗ ਦੌਰਾਨ ਜਿਹੜੀ ਜਗਾPਯ ਤੇ ਇਹ ਲਾਰਵਾ ਪਾਇਆ ਜਾਂਦਾ ਹੈ ਉਹਨਾਂ ਦੇ ਚਲਾਨ ਕੱਟੇ ਜਾਣ । ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਸਮੂਹ ਜ਼ਿਲPਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਬੁਖਾਰ ਤੋ ਬਚਣ ਲਈ ਉਹ ਆਪਣੇ ਘਰਾਂ ਵਿੱਚ ਅਤੇ ਘਰ ਦੇ ਆਲੇ ਦੁਆਲੇ ਕਿਤੇ ਵੀ ਪਾਣੀ ਨਾ ਖੜਨ ਦੇਣ । ਉਹਨਾਂ ਕਿਹਾ ਕਿ ਘਰਾਂ ਵਿੱਚ ਲੱਗੇ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਪਿਛੇ ਲੱਗੀਆਂ ਟੇ੍ਰਆਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਜਰੂਰ ਚੰਗੀ ਤਰPਾਂ ਸਾਫ ਕਰਕੇ ਸੁੁਖਾਇਆ ਜਾਵੇ , ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰਾP ਢਕਿਆ ਜਾਵੇ , ਉਹਨਾਂ ਕਿਹਾ ਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕੱਪੜੇ ਪਹਿਨੇ ਜਾਣ ਜਿਸ ਨਾਲ ਸ਼ਰੀਰ ਪੂਰੀ ਤਰਾP ਢਕਿਆ ਰਹੇ ।ਮੀਟਿੰਗ ਵਿੱਚ ਹਾਜਰ ਜ਼ਿਲPਾ ਸਿਹਤ ਅਫਸਰ ਡਾਕਟਰ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲPੇ ਵਿੱਚ 126 ਕੇਸ ਡੇਂਗੂ, 11 ਕੇਸ ਚਿਕਨਗੁਣੀਆਂ ਅਤੇ ਇਕ ਕੇਸ ਜੇ.ਈ. (ਜਪਾਨੀ ਐਨਕੈਫੇਲਾਈਟਸ) ਜਪਾਨੀ ਦਿਮਾਗੀ ਬੁਖਾਰ ਦਾ ਮਿਲੀਆਂ ਹਨ ਅਤੇ ਸਾਰੇ ਮਰੀਜਾਂ ਨੂੰ ਇਲਾਜ ਸਹੂਲਤਾਂ ਮੁਹੱਈਆ ਕਰਾਈਆ ਜਾ ਰਹੀਆਂ ਹਨ । ਉਹਨਾਂ ਦੱਸਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ ਮਾਤਾ ਕੁਸ਼ਲਿਆ ਹਸਪਤਾਲ ਅਤੇ ਸਬ-ਡਵੀਜ਼ਨ ਪੱਧਰ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਇਲਾਜ ਲਈ ਵਿਸ਼ੇਸ਼ ਵਾਰਡ ਬਣਾਏ ਗਏ ਹਨ ਅਤੇ ਰਾਜਿੰਦਰਾ ਹਸਪਤਾਲ ਵਿੱਚ ਇਸ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ ।
ਡਾ: ਮਲਹੋਤਰਾ ਨੇ ਦੱਸਿਆ ਕਿ ਡਾਕਟਰਾਂ ਦੀਆਂ 28 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਘਰੋ ਘਰੀ ਜਾ ਕੇ ਪ੍ਰਭਾਵਿਤ ਮਰੀਜਾਂ ਨੂੰ ਦਵਾਈਆਂ ਮੁਹੱਈਆ ਕਰ ਰਹੇ ਹਨ ।
ਮੀਟਿੰਗ ਵਿੱਚ ਹਾਜਰ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਦੇ ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਭਗਵੰਤ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ 2 ਵੱਡੀਆਂ ਤੇ 8 ਛੋਟੀਆਂ ਮਸ਼ੀਨਾ ਨਾਲ ਦਵਾਈ ਦੀ ਫੋਗਿੰਗ ਕਰਾਈ ਜਾ ਰਹੀ ਹੈ ਅਤੇ ਚੈਕਿੰਗ ਦੌਰਾਨ ਮੱਛਰ ਦਾ ਲਾਰਵਾ ਮਿਲਣ ‘ਤੇ 15 ਚਲਾਨ ਕੱਟੇ ਗਏ ਹਨ ।
ਮੀਟਿੰਗ ਦੌਰਾਨ ਐਸ.ਡੀ.ਐਮ. ਪਟਿਆਲਾ ਸ੍ਰੀਮਤੀ ਪੂਜਾ ਸਿਆਲ, ਐਸ.ਡੀ.ਐਮ ਸਮਾਣਾ ਸ੍ਰੀ ਅਮਰੇਸ਼ਵਰ ਸਿੰਘ , ਐਸ ਡੀ ਐਮ ਪਾਤੜਾਂ ਸ੍ਰੀ ਗੁਰਿੰਦਰਪਾਲ ਸਿੰਘ ਸਹੌਤਾ, ਐਸ.ਡੀ.ਐਮ. ਨਾਭਾ ਮਿਸ ਜਸ਼ਨਪੀ੍ਰਤ ਕੌਰ ਗਿੱਲ, ਕਾਰਪੋਰੇਸ਼ਨ ਦੇ ਐਸ.ਈ. ਸ੍ਰੀ ਸੁਭਾਸ਼ ਸ਼ਰਮਾ, ਜ਼ਿਲPਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਗਗਨਦੀਪ ਸਿੰਘ ਵਿਰਕ , ਸਮੂਹ ਬੀ.ਡੀ.ਪੀ.ਓਜ਼ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *