ਡੀ.ਏ.ਵੀ. ਮਾਡਲ ਸਕੂਲ ਦੀ ਵੀਰਪਾਲ ਕੌਰ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੁਣੀ ਗਈ

ss1

ਡੀ.ਏ.ਵੀ. ਮਾਡਲ ਸਕੂਲ ਦੀ ਵੀਰਪਾਲ ਕੌਰ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੁਣੀ ਗਈ

23-dav-schlਬੁਢਲਾਡਾ 23, ਨਵੰਬਰ(ਤਰਸੇਮ ਸ਼ਰਮਾਂ): 62 ਵੀਂ ਪੰਜਾਬ ਸਕੂਲ ਖੇਡਾਂ ਵਿੱਚ ਏਅਰ ਪਿਸਟਲ ਜੂਨੀਅਰ ਈਵੈਂਟ ਵਿਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਡੀ.ਏ.ਵੀ. ਮਾਡਲ ਸਕੂਲ, ਬੁਢਲਾਡਾ ਨੇ ਜਿੱਤੀਆਂ। ਅੱਜ ਜੇਤੂ ਵਿਦਿਆਰਥਣਾਂ ਦਾ ਬੁਢਲਾਡਾ ਪਹੁੰਚਣ ਤੇ ਸਕੁਲ ਪ੍ਰਬੰਧਕ ਕਮਟੀ ਵੱਲੋਂ ਸ਼ਾਨਦਾਰ ਸੁਵਾਗਤ ਕੀਤਾ ਗਿਆ। ਇਸ ਚੈਪੀਅਨਸ਼ਿਪ ਵਿੱਚੋਂ ਵੀਰਪਾਲ ਕੌਰ ਕੱਲ ਹੈਦਰਾਬਾਦ ਵਿਖੇ ਹੋਣ ਵਾਲੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਵੀ ਚੁਣੀ ਗਈ। ਸਕੂਲ ਦੇ ਪ੍ਰਿੰਸੀਪਲ ਜਸਕੀਰਤ ਸਿੰਘ ਗਿੱਲ ਨੇ ਦੱਸਿਆਂ ਕਿ ਵੀਰਪਾਲ ਕੌਰ ਪਹਿਲਾ ਵੀ ਕਈ ਈਵੈਂਟਾ ਵਿੱਚ ਆਪਣਾ ਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਵੀਰਪਾਲ ਕੌਰ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਵੀ ੱਿਸਬਾ ਲੈਣ ਲਈ ਵੀ ਹੈਦਰਾਬਾਦ ਜਾ ਰਹੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਗੋਬਿੰਦ ਪ੍ਰਕਾਸ਼ ਗੋਇਲ, ਡਾ.ਬਲਦੇਵ ਸਿੰਘ ਦੋਦੜਾ, ਰਣਜੀਤ ਸਿੰਘ ਦੋਦੜਾ, ਸੁਖਬੀਰ ਮਹਿਤਾ, ਗੁਰਸੇਵਕ ਸਿੰਘ ਦੋਦੜਾ, ਰਣਜੀਤ ਸਿੰਘ ਬੀਰੋਕੇ,ਗਮਦੂਰ ਸਿੰਘ ਦੋਦੜਾ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇੇ ਵੀਰਪਾਲ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Share Button

Leave a Reply

Your email address will not be published. Required fields are marked *